thumbnail

Hukamnama Siri Darbar Sahib, Amritsar, Date 2 October -2016 Ang 698

 
AMRITVELE DA HUKAMNAMA SRI DARBAR SAHIB SRI AMRITSAR, ANG 698, 02-Oct-2016
ਜੈਤਸਰੀ ਮਹਲਾ ੪ ਘਰੁ ੨
जैतसरी महला ४ घरु २  
Jaitsree, Fourth Mehl, Second House: 
ੴ ਸਤਿਗੁਰ ਪ੍ਰਸਾਦਿ ॥ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
ੴ सतिगुर प्रसादि ॥  हरि हरि सिमरहु अगम अपारा ॥  जिसु सिमरत दुखु मिटै हमारा ॥  हरि हरि सतिगुरु पुरखु मिलावहु गुरि मिलिऐ सुखु होई राम ॥१॥   हरि गुण गावहु मीत हमारे ॥  हरि हरि नामु रखहु उर धारे ॥  हरि हरि अम्रित बचन सुणावहु गुर मिलिऐ परगटु होई राम ॥२॥ 
One Universal Creator God. By The Grace Of The True Guru:  Remember in meditation the Lord, Har, Har, the unfathomable, infinite Lord. Remembering Him in meditation, pains are dispelled. O Lord, Har, Har, lead me to meet the True Guru; meeting the Guru, I am at peace. ||1||  Sing the Glorious Praises of the Lord, O my friend.  Cherish the Name of the Lord, Har, Har, in your heart.  Read the Ambrosial Words of the Lord, Har, Har; meeting with the Guru, the Lord is revealed. ||2||  
ਅਗਮ = ਅਪਹੁੰਚ। ਅਪਾਰਾ = ਪਾਰ-ਰਹਿਤ, ਬੇਅੰਤ। ਹਮਾਰਾ = ਅਸਾਂ ਜੀਵਾਂ ਦਾ। ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧॥ ਮੀਤ ਹਮਾਰੇ = ਹੇ ਸਾਡੇ ਮਿੱਤਰੋ! ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪਰਗਟੁ = ਪਰਤੱਖ ॥੨॥
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ। ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥
राग जैतसरी, घर २ में गुरु रामदास जी की बाणी।अकाल पुरख एक है और सतगुरु की कृपा द्वारा मिलता है। हे भाई ! उस अपहुच और बयंत परमात्मा का नाम सुमीर करो, जिस को सुमिरन करने से हम जीवों का हरेक दुःख दूर हो सकता है। हे हरी! हे प्रभु! हमे गुरु महापुरख मिला de। अगर गुरु मिल जाए, तो आत्मिक आनंद  प्राप्त  हो जाता है॥1॥ हे मेरे मित्रो! परमात्मा की सिफत-सलाह के गीत गया करो, परमात्मा का नाम अपने हृदय में बसाई रखो। परमात्मा की सिफत-सलाह के आत्मिक जीवन देने वाले बोल (मुझे भी) सुनाया karo। (हे मित्रो! गुरु की सरन पड़े रहो), अगर गुरु मिल जाए, तो परमात्मा हृदय में प्रकट हो जाता है॥२॥
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 1 October 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.