Hukamnama Siri Darbar Sahib, Amritsar, Date 18 February -2017 Ang 529

AMRITVELE DA HUKAMNAMA SRI DARBAR SAHIB, SRI AMRITSAR, ANG 529, 18-Feb-2017

ਦੇਵਗੰਧਾਰੀ ॥ ਮਨ ਸਗਲ ਸਿਆਨਪ ਰਹੀ ॥ ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥ ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥ ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥ ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥ ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥

देवगंधारी ॥ मन सगल सिआनप रही ॥ करन करावनहार सुआमी नानक ओट गही ॥१॥ रहाउ ॥ आपु मेटि पए सरणाई इह मति साधू कही ॥ प्रभ की आगिआ मानि सुखु पाइआ भरमु अधेरा लही ॥१॥ जान प्रबीन सुआमी प्रभ मेरे सरणि तुमारी अही ॥ खिन महि थापि उथापनहारे कुदरति कीम न पही ॥२॥७॥

Dayv-Gandhaaree: All the cleverness of my mind is gone. The Lord and Master is the Doer, the Cause of causes; Nanak holds tight to His Support. ||1||Pause|| Erasing my self-conceit, I have entered His Sanctuary; these are the Teachings spoken by the Holy Guru. Surrendering to the Will of God, I attain peace, and the darkness of doubt is dispelled. ||1|| I know that You are all-wise, O God, my Lord and Master; I seek Your Sanctuary. In an instant, You establish and disestablish; the value of Your Almighty Creative Power cannot be estimated. ||2||7||

ਮਨ = ਹੇ ਮਨ! ਸਿਆਨਪ = ਚਤੁਰਾਈ। ਰਹੀ = ਮੁੱਕ ਜਾਂਦੀ ਹੈ। ਕਰਨ ਕਰਾਵਨਹਾਰ = ਕਰਨਹਾਰ, ਕਰਾਵਨਹਾਰ, ਆਪ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ। ਓਟ = ਆਸਰਾ। ਗਹੀ = ਫੜੀ।੧।ਰਹਾਉ। ਆਪੁ = ਆਪਾ-ਭਾਵ। ਮੇਟਿ = ਮਿਟਾ ਕੇ। ਸਾਧੂ ਕਹੀ = ਸਾਧੂ ਦੀ ਦੱਸੀ ਹੋਈ। ਮਾਨਿ = ਮੰਨ ਕੇ। ਲਹੀ = ਦੂਰ ਹੋ ਜਾਂਦਾ ਹੈ।੧। ਜਾਨ = ਹੇ ਸੁਜਾਨ! ਪ੍ਰਬੀਨ = ਹੇ ਸਿਆਣੇ! ਅਹੀ = ਮੰਗੀ ਹੈ, ਆਇਆ ਹਾਂ। ਉਥਾਪਨਹਾਰੇ = ਹੇ ਨਾਸ ਕਰਨ ਦੀ ਤਾਕਤ ਵਾਲੇ! ਕੁਦਰਤਿ = ਤਾਕਤ। ਕੀਮ = ਕੀਮਤ। ਪਹੀ = ਪੈਂਦੀ।੨।

ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਮਨੁੱਖ ਸਭ ਕੁਝ ਕਰ ਸਕਣ ਤੇ ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ।੧।ਰਹਾਉ। ਹੇ ਮੇਰੇ ਮਨ! ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਜਿਨ੍ਹਾਂ ਮਨੁੱਖਾਂ ਨੇ ਗ੍ਰਹਣ ਕੀਤੀ, ਤੇ, ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ, ਉਹਨਾਂ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ, ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ।੧। ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ।੨।੭।

हे नानक! (कहि) हे मेरे मन! जो मनुख सब कुछ कर सकने और जीवों से सब कुछ करा सकने वाले परमात्मा मालिक का आसरा लेता है उस की अपनी साडी चतुराई ख़तम हो जाती है।१।रहाउ। हे मरे मन! गुरु की बताई हुई यह(अपनी समझ-चतुराई छोड़ देने वाली) सिक्षा जिस मनुख ने ग्रहण की, और अपना अहं मिटा के प्रभु क शरण आ गये, उन्होंने प्रभु की रजा मान के आत्मिक आनंद मनाया, उनके अंदर से भ्रम का अंधकार दूर हो गया।१। हे सुजन और सयाने मालिक! हे मेरे प्रभु! में तेरी सरन आया हूँ। हे एक पल में पैदा कर के नास करने की ताकत रखने वाले प्रभु! (कोई भी) तुम्ही ताकत का मुल्य नहीं अंक सकता।२।७।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 18 February 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.