Hukamnama Siri Darbar Sahib, Amritsar, Date 13 May-2017 Ang 860

AMRIT VELE DA HUKAMNAMA SRI DARBAR SAHIB SRI AMRITSAR, ANG 539, 13-May-2017

ਗੋਂਡ ਮਹਲਾ ੪

ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥ ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥ ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥ ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥ ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥ ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥

गोंड महला ४

हरि सिमरत सदा होइ अनंदु सुखु अंतरि सांति सीतल मनु अपना ॥ जैसे सकति सूरु बहु जलता गुर ससि देखे लहि जाइ सभ तपना ॥१॥ मेरे मन अनदिनु धिआइ नामु हरि जपना ॥ जहा कहा तुझु राखै सभ ठाई सो ऐसा प्रभु सेवि सदा तू अपना ॥१॥ रहाउ ॥ जा महि सभि निधान सो हरि जपि मन मेरे गुरमुखि खोजि लहहु हरि रतना ॥ जिन हरि धिआइआ तिन हरि पाइआ मेरा सुआमी तिन के चरण मलहु हरि दसना ॥२॥

Gond, Fourth Mehl:

Remembering the Lord in meditation, you shall find bliss and peace forever deep within, and your mind will become tranquil and cool. It is like the harsh sun of Maya, with its burning heat; seeing the moon, the Guru, its heat totally vanishes. ||1|| O my mind, night and day, meditate, and chant the Lord’s Name. Here and hereafter, He shall protect you, everywhere; serve such a God forever. ||1||Pause|| Meditate on the Lord, who contains all treasures, O my mind; as Gurmukh, search for the jewel, the Lord. Those who meditate on the Lord, find the Lord, my Lord and Master; I wash the feet of those slaves of the Lord. ||2||

ਪਦਅਰਥ:- ਸਿਮਰਤ—ਸਿਮਰਦਿਆਂ। ਅੰਤਰਿ—ਹਿਰਦੇ ਵਿਚ। ਸੀਤਲ—ਠੰਢਾ। ਸਕਤਿ—ਮਾਇਆ। ਸੂਰੁ—ਸੂਰਜ। ਜਲਤਾ—ਤਪਦਾ। ਸਸਿ—ਚੰਦ੍ਰਮਾ। ਤਪਨ—ਤਪਸ਼।1। ਮਨ—ਹੇ ਮਨ! ਅਨਦਿਨੁ—ਹਰ ਰੋਜ਼, ਹਰ ਵੇਲੇ। ਜਹਾ ਕਹਾ—ਜਿੱਥੇ ਕਿੱਥੇ, ਹਰ ਥਾਂ। ਠਾਈ—ਥਾਈਂ। ਸੇਵਿ—ਸਿਮਰ।1। ਰਹਾਉ। ਜਾ ਮਹਿ—ਜਿਸ (ਹਰੀ) ਵਿਚ। ਸਭਿ—ਸਾਰੇ। ਨਿਧਾਨ—ਖ਼ਜ਼ਾਨੇ। ਗੁਰਮੁਖਿ—ਗੁਰੂ ਦੀ ਸਰਨ ਪੈ ਕੇ। ਖੋਜਿ—ਖੋਜ ਕੇ। ਲਹਹੁ—ਲੱਭੋ। ਜਿਸ—ਜਿਨ੍ਹਾਂ ਨੇ {ਜਿਨਿ—ਜਿਸ ਨੇ}। ਤਿਨ ਕੇ ਹਰਿ ਦਸਨਾ—ਤਿਨ ਹਰਿ ਦਸਨਾ ਕੇ, ਉਹਨਾਂ ਹਰੀ ਦੇ ਦਾਸਾਂ ਦੇ।2।

ਅਰਥ:- ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ। ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ।1। ਹੇ—ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ! ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ।1। ਰਹਾਉ। ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ। ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ।2।

अर्थ :- हे भाई ! परमात्मा का नाम सुमिरते हुए सदा सुख आनंद बना रहता है, हृदय में शांती टिकी रहती है, मन ठंढा-ठार रहता है। जैसे माया का सूरज बहुत तपता हो, और, गुरु-चंद्रमा का दर्शन करने से (माया के मोह की) सारी तपश दूर हो जाती है।1। हे-मेरे मन ! हर समय परमात्मा के नाम का ध्यान कर, भगवान का नाम जपता रहो ! हे मन ! वह भगवान हर जगह ही तेरी रक्षा करने वाला है, उस अपने प्रभु को सदा ही सुमिरता रह।1।रहाउ। हे मेरे मन ! उस भगवान का नाम जपा कर, जिस में सारे ही खज़ाने हैं। गुरु की शरण में आकर हरि-नाम-रतन को (अपने अंदर से) खोज के खोज ले। जिस मनुख ने हरि-नाम में ध्यान जोड़ा, उन्हों ने हरि का मिलाप हासिल कर लिया। हे मन ! उन हरि के दासो के चरण दबाया कर।2।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 13 May 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.