Sandhia Vele Da Hukamnama Sri Darbar Sahib, Amritsar, Date 02 June 2019 Ang 668


SANDHYA VELE DA HUKAMNAMA SRI DARBAR SAHIB, AMRITSAR, ANG-668, 02-06-19


ਧਨਾਸਰੀ ਮਹਲਾ ੪ ਘਰੁ ੫ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥ ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥ 

धनासरी महला ४ घरु ५ दुपदे   ੴ सतिगुर प्रसादि ॥  उर धारि बीचारि मुरारि रमो रमु मनमोहन नामु जपीने ॥  अद्रिसटु अगोचरु अपर्मपर सुआमी गुरि पूरै प्रगट करि दीने ॥१॥  राम पारस चंदन हम कासट लोसट ॥  हरि संगि हरी सतसंगु भए हरि कंचनु चंदनु कीने ॥१॥ रहाउ ॥  नव छिअ खटु बोलहि मुख आगर मेरा हरि प्रभु इव न पतीने ॥  जन नानक हरि हिरदै सद धिआवहु इउ हरि प्रभु मेरा भीने ॥२॥१॥७॥

Dhanaasaree, Fourth Mehl, Fifth House, Du-Padas:  One Universal Creator God. By The Grace Of The True Guru:  Enshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.  The Lord Master is unseen, unfathomable and unreachable; through the Perfect Guru, He is revealed. ||1||  The Lord is the philosopher’s stone, which transforms lead into gold, and sandalwood, while I am just dry wood and iron.  Associating with the Lord, and the Sat Sangat, the Lord’s True Congregation, the Lord has transformed me into gold and sandalwood. ||1||Pause||  One may repeat, verbatim, the nine grammars and the six Shaastras, but my Lord God is not pleased by this.  O servant Nanak, meditate forever on the Lord in your heart; this is what pleases my Lord God. ||2||1||7|| 

ਪਦਅਰਥ:- ਉਰ—ਹਿਰਦਾ। ਉਰ ਧਾਰਿ—ਹਿਰਦੇ ਵਿਚ ਵਸਾ ਕੇ। ਬੀਚਾਰਿ—ਵਿਚਾਰ ਕੇ। ਮੁਰਾਰਿ—{ਮੁਰ-ਅਰਿ} ਪਰਮਾਤਮਾ। ਰਮੋ ਰਮੁ—ਰਮ ਹੀ ਰਮ, ਰਾਮ ਹੀ ਰਾਮ। ਜਪੀਨੇ—ਜਪਦਾ ਹੈ। ਅਦ੍ਰਿਸਟੁ—ਨਾਹ ਦਿੱਸ ਸਕਣ ਵਾਲਾ। ਅਗੋਚਰੁ—{ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਪਰੰਪਰ—ਪਰੇ ਤੋਂ ਪਰੇ, ਬੇਅੰਤ। ਗੁਰਿ—ਗੁਰੂ ਨੇ।1।   ਹਮ—ਅਸੀਂ ਜੀਵ। ਕਾਸਟ—ਕਾਠ। ਲੋਸਟ—ਲੋਹਾ। ਸੰਗਿ—ਨਾਲ। ਕੰਚਨੁ—ਸੋਨਾ।1। ਰਹਾਉ।   ਨਵ—ਨੌ ਵਿਆਕਰਨ। ਛਿਅ ਖਟੁ—ਛੇ ਸ਼ਾਸਤਰ। ਬੋਲਹਿ—ਬੋਲਦੇ ਹਨ। ਮੁਖ ਆਗਰ—ਮੂੰਹ-ਜ਼ਬਾਨੀ। ਇਵ—ਇਸ ਤਰ੍ਹਾਂ। ਪਤੀਨੇ—ਪਤੀਜਦਾ, ਖ਼ੁਸ਼ ਹੁੰਦਾ। ਹਿਰਦੈ—ਹਿਰਦੇ ਵਿਚ। ਸਦ—ਸਦਾ। ਭੀਨੇ—ਭਿੱਜਦਾ, ਪ੍ਰਸੰਨ ਹੁੰਦਾ।2। 

ਅਰਥ:- ਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ। ਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ।1। ਰਹਾਉ।   ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ; ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ।1।   (ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਹੇ ਦਾਸ ਨਾਨਕ! (ਆਖ—ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ।2।1।7।

अर्थ :-हे भाई ! परमात्मा पारस है, हम जीव लोहा हैं। परमात्मा चंदन है, हम जीव काठ हैं। जिस मनुख का भगवान के साथ सत्संग हो जाता है, परमात्मा उस को (लोहे से) सोना बना देता है, (काठ से) चंदन बना देता है।1।रहाउ।  हे भाई ! पूरे गुरु ने (जिस मनुख के हृदय में उस परमात्मा का नाम) प्रकट कर दिया; जो इन आँखों के साथ नहीं दिखता, जो ज्ञान-इन्द्रियों की पहुंच से परे है, बयंत है, जो सब का स्वामी है, (वह मनुख उस) मुरारी को (उस) मन-मोहन के नाम को अपने हृदय में बसा के सोच-मंडल में टिका के सदा जपता रहता है।1।  (हे भाई ! कई पंडित) नौ विआकरन और छे शासत्र मुँह-जुबानी उच्चार लेते हैं, (पर) प्यारा हरि-भगवान इस तरह खुश नहीं होता। हे दास नानक ! (बोल-हे भाई !) परमात्मा को अपने हृदय में सदा वसाई रखो, (सिर्फ) इस तरह परमात्मा प्रसन्न होता है।2।1।7।

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਗੁਰੂ ਰੂਪ ਸੰਗਤ ਜੀਓ !! Hukamnama Sahib Mobile Application📲 ਡਾਊਨਲੋਡ 📥 ਕਰਨ ਲਈ ਹੇਠਾਂ 👇 ਦਿੱਤੇ ਲਿੰਕ ਉਪਰ ਕਲਿੱਕ ਕਰੋ ਜੀ!
http://onelink.to/hukamnama

 

Written by jugrajsidhu in 2 June 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.