Sandhia Vele Da Hukamnama Sri Darbar Sahib, Amritsar, Date 11 July 2019 Ang 724


Sandhya vele da Hukamnama Sri Darbar Sahib, Amritsar Ang 724, 11-Jul-2019


ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥

तिलंग महला ५ घरु ३ ॥ मिहरवानु साहिबु मिहरवानु ॥ साहिबु मेरा मिहरवानु ॥ जीअ सगल कउ देइ दानु ॥ रहाउ ॥ तू काहे डोलहि प्राणीआ तुधु राखैगा सिरजणहारु ॥ जिनि पैदाइसि तू कीआ सोई देइ आधारु ॥१॥ जिनि उपाई मेदनी सोई करदा सार ॥ घटि घटि मालकु दिला का सचा परवदगारु ॥२॥ कुदरति कीम न जाणीऐ वडा वेपरवाहु ॥ करि बंदे तू बंदगी जिचरु घट महि साहु ॥३॥ तू समरथु अकथु अगोचरु जीउ पिंडु तेरी रासि ॥ रहम तेरी सुखु पाइआ सदा नानक की अरदासि ॥४॥३॥

Tilang, Fifth Mehl, Third House: Merciful, the Lord Master is Merciful. My Lord Master is Merciful. He gives His gifts to all beings. ||Pause|| Why do you waver, O mortal being? The Creator Lord Himself shall protect you. He who created you, will also give you nourishment. ||1|| The One who created the world, takes care of it. In each and every heart and mind, the Lord is the True Cherisher. ||2|| His creative potency and His value cannot be known; He is the Great and carefree Lord. O human being, meditate on the Lord, as long as there is breath in your body. ||3|| O God, You are all-powerful, inexpressible and imperceptible; my soul and body are Your capital. By Your Mercy, may I find peace; this is Nanak’s lasting prayer. ||4||3||

ਮਿਹਰਵਾਨੁ = ਦਇਆਲ। ਸਾਹਿਬੁ = ਮਾਲਕ। ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ}। ਦੇਇ = ਦੇਂਦਾ ਹੈ ॥ ਡੋਲਹਿ = ਤੂੰ ਘਬਰਾਂਦਾ ਹੈਂ। ਪ੍ਰਾਣੀਆ = ਹੇ ਪ੍ਰਾਣੀ! ਤੁਧੁ = ਤੈਨੂੰ। ਸਿਰਜਣਹਾਰੁ = ਪੈਦਾ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਆਧਾਰੁ = ਆਸਰਾ ॥੧॥ ਮੇਦਨੀ = ਧਰਤੀ। ਸਾਰ = ਸੰਭਾਲ। ਘਟਿ ਘਟਿ = ਹਰੇਕ ਸਰੀਰ ਵਿਚ। ਪਰਵਦਗਾਰੁ = ਪਾਲਣ ਵਾਲਾ ॥੨॥ ਕੀਮ = ਕੀਮਤ, ਮੁੱਲ। ਵੇਪਰਵਾਹੁ = ਬੇ ਮੁਥਾਜ। ਘਟ ਮਹਿ = ਸਰੀਰ ਵਿਚ। ਸਾਹੁ = ਸੁਆਸ ॥੩॥ ਸਮਰਥੁ = ਸਭ ਤਾਕਤਾਂ ਦਾ ਮਾਲਕ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਰਹਮ = ਰਹਿਮਤ, ਕਿਰਪਾ ॥੪॥੩॥

(ਪ੍ਰਭੂ) ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ ॥ ਰਹਾਉ॥ ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ ॥੧॥ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ ॥੨॥ ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ ॥੩॥ ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ। ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ॥੪॥੩॥

(प्रभु) सदा दया करने वाला है, सदा दया करने वाला है, मेरा मालिक-प्रभु सदा दया करने वाला है। वह सारे जीवो को ( सब पदार्थ का) दान देता है॥रहाउ॥ तुन क्यों घबराता है? पैदा करने वाला प्रभु तेरी (जरूर) रक्षा करेगा। जिस (प्रभु) ने तुझे पैदा किया है, वोही (साडी सृष्टि को) सहारा (भी) देता है॥१॥जिस परमात्मा ने सृष्टि पैदा की हिया, वोही (इस की ) संभल करता है। हरेक सरीर में बसने वाला प्रभु (सारे जीवों के) दिलों का मालिक है, वह सदा कायम रहने वाला है, और सब की पलना करने वाला है॥२॥उस मालिक की कुदरत का मूल्य नहीं समझा जा सकता, वह सब से बड़ा है उस को किसी की मोहताजी है। हे बन्दे! जितना समय तेरे सरीर में श्वास चलता है उतना समय उस मालिक की बंदगी करता रह॥३॥ हे प्रभु! तू सब ताकतों का मालिक है, तेरे सरूप का बयाननहीं किए जा सकता, ज्ञान-इन्द्रियों के द्वारा तेरे तक नहीं पहुच नहीं हो सकती। (हम जीवों का यह) सरीर और जान तेरी ही दी हुई पूँजी है। जिस मनुख उप्पर तेरी कृपा हो उस को (तेरे दर से बंदगी का) सुख मिलता है। नानक की भी सदा तेरे दर पर यह अरदास है (की तेरी बंदगी का सुख मिले)॥४॥३॥

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ!!

Written by jugrajsidhu in 11 July 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.