Sandhia Vele Da Hukamnama Sri Darbar Sahib, Amritsar, Date 08 September 2019 Ang 673


Sachkhand Sri Harmandir Sahib Amritsar Vikhe Hoea Sandhya Wele Da Mukhwak: 08-09-19


ਧਨਾਸਰੀ ਮਹਲਾ ੫ ॥ ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥

ਪਦਅਰਥ: ਜਿਹ ਕਰਣੀ = ਜਿਸ ਕਰਤੂਤ ਨਾਲ। ਹੋਵਹਿ = ਤੂੰ ਹੋਵੇਂਗਾ। ਰੀਤਿ = ਮਰਯਾਦਾ, ਚਾਲ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਪੂਜਾ = ਆਦਰ = ਸਤਕਾਰ। ਬਿਪਰੀਤਿ = ਉਲਟੀ ਚਾਲ।੧। ਭੂਲੋ = ਕੁਰਾਹੇ ਪਿਆ ਰਿਹਾ। ਅਵਰੈ = (ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ = ਹਿਤ, ਮੋਹ। ਹਰਿਚੰਦਉਰੀ = ਹਰਿ = ਚੰਦ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੍ਹਾ। ਬਨ ਹਰ ਪਾਤ = ਜੰਗਲ ਦੇ ਹਰੇ ਪੱਤੇ। ਰੇ = ਹੇ ਭਾਈ! ਬੀਤ = ਵਿਤ, ਪਾਇਆਂ।੧।ਰਹਾਉ। ਦੇਹ ਕਉ = ਸਰੀਰ ਨੂੰ। ਗਰਧਭ = ਖੋਤਾ। ਭਸਮ = ਸੁਆਹ, ਮਿੱਟੀ। ਸੰਗੀਤਿ = ਨਾਲ। ਸੰਗਿ = ਨਾਲ। ਰਚੁ = ਪਿਆਰ। ਬਿਖੈ = ਵਿਸ਼ੇ। ਠਗਉਰੀ = ਠਗ = ਮੂਰੀ, ਠਗਬੂਟੀ।੨। ਭਲੇ ਸੰਜੋਗੀ = ਭਲੇ ਸੰਜੋਗਾਂ ਨਾਲ (ਮਿਲਦੇ ਹਨ) । ਜੁਗ = ਜਗਤ, ਸੰਸਾਰ। ਪੁਨੀਤ = ਪਵਿਤ੍ਰ। ਜਾਤ ਅਕਾਰਥ = ਵਿਅਰਥ ਜਾ ਰਿਹਾ ਹੈ। ਕਾਚ = ਕੱਚ। ਬਾਦਰੈ = ਬਦਲੇ ਵਿਚ, ਵੱਟੇ ਵਿਚ। ਜੀਤ = ਜਿੱਤਿਆ ਜਾ ਰਿਹਾ ਹੈ।੩। ਕਿਲਵਿਖ = ਪਾਪ। ਗੁਰਿ = ਗੁਰੂ ਨੇ। ਅੰਜਨੁ = ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਨੇਤ੍ਰ = ਅੱਖਾਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤੇ = ਤੋਂ, ਵਿਚੋਂ। ਨਿਕਸਿਓ = ਨਿਕਲ ਗਿਆ।੪।

ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ। ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ।੧। ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨। ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩। ਹੇ ਨਾਨਕ! ਆਖ-ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ। ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।

धनासरी महला ५ ॥ जिह करणी होवहि सरमिंदा इहा कमानी रीति ॥ संत की निंदा साकत की पूजा ऐसी द्रिड़्ही बिपरीति ॥१॥ माइआ मोह भूलो अवरै हीत ॥ हरिचंदउरी बन हर पात रे इहै तुहारो बीत ॥१॥ रहाउ ॥ चंदन लेप होत देह कउ सुखु गरधभ भसम संगीति ॥ अम्रित संगि नाहि रुच आवत बिखै ठगउरी प्रीति ॥२॥ उतम संत भले संजोगी इसु जुग महि पवित पुनीत ॥ जात अकारथ जनमु पदारथ काच बादरै जीत ॥३॥ जनम जनम के किलविख दुख भागे गुरि गिआन अंजनु नेत्र दीत ॥ साधसंगि इन दुख ते निकसिओ नानक एक परीत ॥४॥९॥

अर्थ: हे भाई! माया के मोह (में फस के) तू गलत राह पर पड़ गया है, (परमात्मा को छोड़ के) और में प्यार डाल रहा है। तेरी अपनी विक्त तो इतनी ही है जितनी जंगल के हरे पक्तों की, जितनी आकाश में दिख रही हरीचंद की नगरी की।1। रहाउ। हे भाई! जिन कामों से तू (परमात्मा की दरगाह में) शर्मिंदा होगा उन कामों को ही तू किए जा रहा है। तू संत जनों की निंदा करता रहता है, और, परमात्मा के साथ टूटे हुए मनुष्यों का आदर-सत्कार करता रहता है। तूने आश्चर्यजनक उल्टी मति ग्रहण की हुई है।1। हे भाई! गधा मिट्टी में (लेटने से) खुद को सुखी समझता है, चाहे उसके शरीर पर चंदन का लेप करते रहें (यही हाल तेरा है) आत्मिक जीवन देने वाले नाम-जल से तेरा प्यार नहीं बनता। तू विषियों की ठॅग-बूटी से ही प्यार करता है।2। हे भाई! ऊँचे जीवन वाले संत जो इस संसार (के विकारों) में भी पवित्र ही रहते हैं, भले संजोगों से ही मिलते हैं। (उनकी संगति से वंचित रह के) तेरा कीमती मानस जन्म व्यर्थ जा रहा है, काँच के बदले में जीता जा रहा है।3। हे नानक! (कह– हे भाई!) जिस मनुष्य की आँखों में गुरू ने आत्मिक सूझ वाला सुरमा डाल दिया, उसके अनेकों जन्मों के किए पाप दूर हो गए। संगति में टिक के वह मनुष्य इन दुखों-पापों से बच निकला, उसने एक परमात्मा के साथ प्यार डाल लिया।4।9।

Dhanaasaree, Fifth Mehl: You have made it your habit to practice those deeds which will bring you shame. You slander the Saints, and you worship the faithless cynics; such are the corrupt ways you have adopted. ||1||Deluded by your emotional attachment to Maya, you love other things, like the enchanted city of Hari-chandauree, or the green leaves of the forest – such is your way of life. ||1||Pause|| Its body may be anointed with sandalwood oil, but the donkey still loves to roll in the mud. He is not fond of the Ambrosial Nectar; instead, he loves the poisonous drug of corruption. ||2|| The Saints are noble and sublime; they are blessed with good fortune. They alone are pure and holy in this world. The jewel of this human life is passing away uselessly, lost in exchange for mere glass. ||3|| The sins and sorrows of uncounted incarnations run away, when the Guru applies the healing ointment of spiritual wisdom to the eyes. In the Saadh Sangat, the Company of the Holy, I have escaped from these troubles; Nanak loves the One Lord. ||4||9||

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

 

Written by jugrajsidhu in 8 September 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.