Amrit Vele Da Hukamnama Sri Darbar Sahib, Amritsar, Date 20 October 2019 Ang 800


AMRITVELE DA HUKAMNAMA SRI DARBAR SAHIB, SRI AMRITSAR, ANG 800, 20-Oct-2019


ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ਹਰਿ ਸੰਤ ਭਗਤ ਤਾਰਨੋ ॥ਹਰਿ ਭਰਿਪੁਰੇ ਰਹਿਆ ॥ਜਲਿ ਥਲੇ ਰਾਮ ਨਾਮੁ ॥ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ਗੁਰੁ ਭੇਟਿਆ ਹੈ ਮੁਕਤਿ ਦਾਤਾ ॥ਹਰਿ ਕੀਈ ਹਮਾਰੀ ਸਫਲ ਜਾਤਾ ॥ਮਿਲਿ ਸੰਗਤੀ ਗੁਨ ਗਾਵਨੋ ॥੧॥

ੴ सतिगुर प्रसादि ॥  रागु बिलावलु महला ४ पड़ताल घरु १३ ॥  बोलहु भईआ राम नामु पतित पावनो ॥  हरि संत भगत तारनो ॥  हरि भरिपुरे रहिआ ॥  जलि थले राम नामु ॥  नित गाईऐ हरि दूख बिसारनो ॥१॥ रहाउ ॥  हरि कीआ है सफल जनमु हमारा ॥  हरि जपिआ हरि दूख बिसारनहारा ॥  गुरु भेटिआ है मुकति दाता ॥  हरि कीई हमारी सफल जाता ॥  मिलि संगती गुन गावनो ॥१॥ 

One Universal Creator God. By The Grace Of The True Guru:  Raag Bilaaval, Fourth Mehl, Partaal, Thirteenth House:  O Siblings of Destiny, chant the Name of the Lord, the Purifier of sinners.  The Lord emancipates his Saints and devotees. The Lord is totally permeating and pervading everywhere;  the Name of the Lord is pervading the water and the land.  So sing continuously of the Lord, the Dispeller of pain. ||1||Pause||   The Lord has made my life fruitful and rewarding.  I meditate on the Lord, the Dispeller of pain.  I have met the Guru, the Giver of liberation.  The Lord has made my life’s journey fruitful and rewarding.  Joining the Sangat, the Holy Congregation, I sing the Glorious Praises of the Lord. ||1|| 

ਪੜਤਾਲ = {पटहताल। पटह = ਪਟਹ, ਢੋਲ} ਉਸ ਤਰ੍ਹਾਂ ਦਾ ਭਰਵਾਂ ਤਾਲ ਜਿਵੇਂ ਢੋਲ ਉਤੇ ਡਗੇ ਨਾਲ ਚੋਟ ਲਾਈਦੀ ਹੈ। ਭਈਆ = ਹੇ ਭਾਈ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਾਵਨੋ = ਪਵਿੱਤਰ ਕਰਨ ਵਾਲਾ।ਤਾਰਨੋ = ਪਾਰ ਲੰਘਾਣ ਵਾਲਾ।ਭਰਿਪੁਰੇ = ਭਰਪੂਰ, ਨਕਾਨਕ, ਹਰ ਥਾਂ ਮੌਜੂਦ।ਜਲਿ = ਜਲ ਵਿਚ। ਥਲੇ = ਥਲਿ, ਥਲ ਵਿਚ।ਦੂਖ ਬਿਸਾਰਨੋ = ਦੁੱਖਾਂ ਦਾ ਦੂਰ ਕਰਨ ਵਾਲਾ ॥੧॥ ਸਫਲ = ਕਾਮਯਾਬ।ਭੇਟਿਆ = ਮਿਲਿਆ। ਮੁਕਤਿ ਦਾਤਾ = (ਵਿਕਾਰਾਂ ਤੋਂ) ਆਜ਼ਾਦੀ ਦੇਣ ਵਾਲਾ। ਕੀਈ = ਕੀਤੀ ਹੈ।ਜਾਤਾ = ਜਾਤ੍ਰਾ, ਸੰਸਾਰ-ਜਾਤ੍ਰਾ, ਸੰਸਾਰ ਵਿਚ ਆਉਣਾ।ਮਿਲਿ = ਮਿਲ ਕੇ ॥੧॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।

 ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ,ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ,ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ।ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ,ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ॥ ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।(ਹੁਣ) ਮੈਂ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥

अकाल पुरख एक है और सतगुरु की कृपा द्वारा मिलता है। राग बिलावलु, घर १३ में गुरु रामदास जी की बाणी ‘पड़ताल’ । 

हे भाई! उस परमात्मा का नाम सुमीरन  कर, जो विकारियों को पवित्र बनाने वाला है, जो अपने संतो को अपने भगतों को (संसार-सागर से) पार निकलने वाला है, जो (सरे जगत में) हर जगह मौजूद है। जो पानी में है, जो धरती में हैं, जो (जीवों के सारे दुःख दर्द दूर करने वाला है, उस हरी की सिफत-सलाह का गीत सदा गाना चाहिए॥१॥रहाउ॥ परमात्मा ने मेरी जिन्दगी कामयाब बना दी है, (क्योंकि गुरु की कृपा से) मैं उस परमात्मा का नाम जपने लग गया हूँ, जो सारे दुखों का नास करने वाला है। विकारों से मुक्ति दिलाने वाला गुरु मुझे मिल गया, (इस लिए) परमात्मा ने मेरी जीवन-यात्रा कामयाब कर दी है। अब मैं साध सांगत में मिल कर प्रभु की सिफत-सलाह के गीत गाता हूँ॥१॥

www.facebook.com/dailyhukamnama

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 20 October 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.