Sandhia Vele Da Hukamnama Sri Darbar Sahib, Amritsar, Date 06 December 2019 Ang 739


Sandhya vele da Hukamnama Sri Darbar Sahib, Sri Amritsar, Ang 739, 06-Dec-2019


ਸੂਹੀ ਮਹਲਾ ੫ ॥ ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੩॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥

सूही महला ५ ॥ घर महि ठाकुरु नदरि न आवै ॥ गल महि पाहणु लै लटकावै ॥१॥ भरमे भूला साकतु फिरता ॥ नीरु बिरोलै खपि खपि मरता ॥१॥ रहाउ ॥ जिसु पाहण कउ ठाकुरु कहता ॥ ओहु पाहणु लै उस कउ डुबता ॥२॥ गुनहगार लूण हरामी ॥ पाहण नाव न पारगिरामी ॥३॥ गुर मिलि नानक ठाकुरु जाता ॥ जलि थलि महीअलि पूरन बिधाता ॥४॥३॥९॥

Soohee, Fifth Mehl: Within the home of his own self, he does not even come to see his Lord and Master. And yet, around his neck, he hangs a stone god. ||1|| The faithless cynic wanders around, deluded by doubt. He churns water, and after wasting his life away, he dies. ||1||Pause|| That stone, which he calls his god, that stone pulls him down and drowns him. ||2|| O sinner, you are untrue to your own self; a boat of stone will not carry you across. ||3|| Meeting the Guru, O Nanak, I know my Lord and Master. The Perfect Architect of Destiny is pervading and permeating the water, the land and the sky. ||4||3||9||

ਪਦਅਰਥ:- ਘਰ ਮਹਿ—ਹਿਰਦੇ-ਘਰ ਵਿਚ। ਪਾਹਣੁ—ਪੱਥਰ, ਪੱਥਰ ਦੀ ਮੂਰਤੀ।1। ਭਰਮੇ—ਭਟਕਣਾ ਵਿਚ (ਪੈ ਕੇ)। ਸਾਕਤੁ—ਪਰਮਾਤਮਾ ਨਾਲੋਂ ਟੁੱਟਾ ਹੋਇਆ। ਨੀਰੁ—ਪਾਣੀ। ਬਿਰੋਲੈ—ਰਿੜਕਦਾ ਹੈ। ਖਪਿ ਖਪਿ—ਵਿਅਰਥ ਮੇਹਨਤ ਕਰ ਕੇ। ਮਰਤਾ—ਆਤਮਕ ਮੌਤ ਸਹੇੜਦਾ ਹੈ।1। ਰਹਾਉ। ਕਉ—ਨੂੰ। ਕਹਤਾ—ਆਖਦਾ ਹੈ।2। ਗੁਨਹਗਾਰ—ਹੇ ਗੁਨਹਗਾਰ! ਹੇ ਪਾਪੀ! ਲੂਣ ਹਰਾਮੀ—ਹੇ ਅਕਿਰਤਘਣ! ਨਾਵ—ਬੇੜੀ। ਪਾਰ ਗਿਰਾਮੀ—ਪਾਰ ਲੰਘਾਣ ਵਾਲੀ।3। ਗੁਰ ਮਿਲਿ—ਗੁਰੂ ਨੂੰ ਮਿਲ ਕੇ। ਜਾਤਾ—ਸਾਂਝ ਪਾਈ। ਜਲਿ—ਪਾਣੀ ਵਿਚ। ਥਲਿ—ਧਰਤੀ ਵਿਚ। ਮਹੀਅਲਿ—ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਬਿਧਾਤਾ—ਰਚਣਹਾਰ ਕਰਤਾਰ।4।

ਅਰਥ:- ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਤੁਰਿਆ ਫਿਰਦਾ ਹੈ। (ਮੂਰਤੀ ਪੂਜਾ ਕਰ ਕੇ) ਪਾਣੀ (ਹੀ) ਰਿੜਕਦਾ ਹੈ, ਇਹ ਵਿਅਰਥ ਮੇਹਨਤ ਕਰ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।1। ਰਹਾਉ। (ਸਾਕਤ ਨੂੰ ਆਪਣੇ) ਹਿਰਦੇ-ਘਰ ਵਿਚ ਮਾਲਕ-ਪ੍ਰਭੂ (ਵੱਸਦਾ) ਨਹੀਂ ਦਿੱਸਦਾ ਪੱਥਰ (ਦੀ ਮੂਰਤੀ) ਲੈ ਕੇ ਆਪਣੇ ਗਲ ਵਿਚ ਲਟਕਾਈ ਫਿਰਦਾ ਹੈ।1। ਹੇ ਭਾਈ! ਸਾਕਤ ਮਨੁੱਖ ਜਿਸ ਪੱਥਰ ਨੂੰ ਪਰਮਾਤਮਾ ਆਖਦਾ (ਸਮਝਦਾ) ਰਹਿੰਦਾ ਹੈ, ਉਹ ਪੱਥਰ (ਆਪਣੇ) ਉਸ (ਪੁਜਾਰੀ) ਨੂੰ ਭੀ ਲੈ ਕੇ (ਪਾਣੀ ਵਿਚ) ਡੁੱਬ ਜਾਂਦਾ ਹੈ।2। ਹੇ ਪਾਪੀ! ਹੇ ਅਕਿਰਤਘਣ! ਪੱਥਰ ਦੀ ਬੇੜੀ (ਨਦੀ ਤੋਂ) ਪਾਰ ਨਹੀਂ ਲੰਘ ਸਕਦੀ (ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ)।3। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਸ ਨੂੰ ਉਹ ਕਰਤਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।4।3।9।

अर्थ :-हे भाई ! भगवान के साथ से टुटा हुआ मनुख भटकना में पड़ के गलत राह चलता है। (मूरती पूजा कर के) पानी (ही) रिड़कता है, यह व्यर्थ मेहनत कर के आत्मिक मौत बुलाता है।1 ।रहाउ । (साकत को अपने) हृदय-घर में स्वामी-भगवान (बसता) नहीं दिखता पत्थर (की मूरती) ले के अपने गले में लटका कर घूमता है ।1 । हे भाई ! साकत मनुख जिस पत्थर को परमात्मा कहता (समझता) रहता है, वह पत्थर (अपने) उस (पुजारी) को भी ले के (पानी में) डुब जाता है ।2 । हे पापी ! हे अकिरतघण ! पत्थर की किश्ती (नदी से) पार नहीं निकल सकती (पत्थर की मूरती की पूजा संसार-सागर से पार नहीं निकाल सकती) ।3 । हे नानक ! जिस मनुख ने गुरु को मिल के स्वामी-भगवान के साथ गहरी साँझ पाई है, उस को वह करतार पानी में धरती में आकाश में हर जगह बसता दिखता है ।4 ।3 ।9 ।

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 6 December 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.