Sandhia Vele Da Hukamnama Sri Darbar Sahib, Amritsar, Date 07 January 2020 Ang 651


Sachkhand Sri Harmandir Sahib Amritsar Vikhe Hoea Sandhya Wele Da Mukhwak: 07-01-2020 ANG (651)


ਸਲੋਕੁ ਮਃ ੩ ॥ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

ਵਿਆਖਿਆ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ। ਨਾਨਕ ਜੀ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥ ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਨਾਨਕ ਜੀ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥ ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ। ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ। ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥

सलोकु मः ३ ॥ गुर सेवा ते सुखु ऊपजै फिरि दुखु न लगै आइ ॥ जमणु मरणा मिटि गइआ कालै का किछु न बसाइ ॥ हरि सेती मनु रवि रहिआ सचे रहिआ समाइ ॥ नानक हउ बलिहारी तिंन कउ जो चलनि सतिगुर भाइ ॥१॥ मः ३ ॥ बिनु सबदै सुधु न होवई जे अनेक करै सीगार ॥ पिर की सार न जाणई दूजै भाइ पिआरु ॥ सा कुसुध सा कुलखणी नानक नारी विचि कुनारि ॥२॥ पउड़ी ॥ हरि हरि अपणी दइआ करि हरि बोली बैणी ॥ हरि नामु धिआई हरि उचरा हरि लाहा लैणी ॥ जो जपदे हरि हरि दिनसु राति तिन हउ कुरबैणी ॥ जिना सतिगुरु मेरा पिआरा अराधिआ तिन जन देखा नैणी ॥ हउ वारिआ अपणे गुरू कउ जिनि मेरा हरि सजणु मेलिआ सैणी ॥२४॥

अर्थ: सतिगुरू की सेवा से (मनुष्य) को सुख प्रापत होता है, फिर कभी कलेश़ नहीं होता, उस का जन्म मरन खत्म हो जाता है और जमकाल का कुछ वस नहीं चलता; हरी से उस का मन मिला रहता है और वह सच्चे में समाया रहता है। नानक जी! मैं उन से सदके हूँ, जो सतिगुरू के प्यार में चलते हैं ॥१॥ सतिगुरू के शब्द से बिना (जीव-स्त्री) चाहे बेअंत स़िंगार करे शुध्द नहीं हो सकती, (क्योंकि) वह पती की कदर नहीं जानती और उस की माया में सुरति होती है। नानक जी! इस तरह की स्त्री मनों खोटी और कुलखणी होती है और स्त्रियों में वह* *कुलखणी स्त्री (कहलाती है) ॥२॥ हे हरी! अपनी मेहर कर, मैं तेरी बाणी (भाव, तेरा जस) उचारा, हरी-नाम सिमरां, हरी-नाम का उचारन करां और यही लाभ प्रापत करू। मैं उन से कुर्बान हूँ, जो दिन रात हरी-नाम जपते हैं, उन को मैं अांखों से देखूँ जो प्यारे सतिगुरू की सेवा करते हैं। मैं अपने सतिगुरू से सदके हूँ, जिस ने मुझे प्यारा सज्जन प्रभू साथी मिला दिया है ॥२४॥

Salok Ma 3 || Gur Sevaa Te Sukh Oopaje Fir Dukh N Lagey Aaey ||Jaman Marnaa Mitt Gaeaa Kaalai Kaa Kish N Basaae ||Har Setee Man Rav Raheaa Sache Raheaa Samaae ||Naanak Hau Balihaaree Tinn Kau Jo Chalan Satgur Bhaae ||1|| Ma 3 || Bin Shabadai Sudhh N Hovee Je Anek Karai Seegaar || Pir Kee Saar N Jaanee Doojai Bhaae Piaar || Saa Kusudhh Saa Kulkhanee Naanak Naaree Vich Kunaar ||2|| Pourree || Har Har Apnee Daeaa Kar Har Bolee Bainee || Har Naam Dhhiaaee Har Ouchraa Har Laahaa Lainee || Jo Japde Har Har Dinas Raat Tin Hau Kurbainee || Jinaa Satgur Meraa Piaaraa Araadhheaa Tin Jan Dekhaa Nainee || Hau Vaareaa Apne Guroo Kau Jin Meraa Har Sajan Meleaa Sainee ||24||

Meaning: Serving the Guru, peace is produced, and then, one does not suffer in pain. The cycle of birth and death is brought to an end, and death has no power over at all. His mind is imbued with the Lord, and he remains merged in the True Lord. Nanak Ji, I am a sacrifice to those who walk in the Way of the True Guru’s Will. ||1|| Third Mehl: Without the Word of the Shabad, purity is not obtained, even though the soul-bride may adorn herself with all sorts of decorations. She does not know the value of her Husband Lord; she is attached to the love of duality. She is impure, and ill-mannered, Nanak Ji; among women, she is the most evil woman. ||2|| Pauree: Be kind to me, Lord, that I might chant the Word of Your Bani. May I meditate on the Lord’s Name, chant the Lord’s Name, and obtain the profit of the Lord’s Name. I am a sacrifice to those who chant the Name of the Lord, Har, Har, day and night. May I behold with my eyes those who worship and adore my Beloved True Guru. I am a sacrifice to my Guru, who has united me with my Lord, my friend, my very best friend. ||24||

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 7 January 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.