thumbnail

Hukamnama Siri Darbar Sahib, Amritsar, Date 4 November -2016 Ang 536

 
AMRIT VELE day HUKAMNAMA SRI DARBAR SAHIB SRI AMRITSAR, ANG 536, 04-Nov.-2016
ੴ ਸਤਿਗੁਰ ਪ੍ਰਸਾਦਿ 
ਰਾਗੁ ਦੇਵਗੰਧਾਰੀ ਮਹਲਾ ੯ ॥ 
ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ 
ੴ सतिगुर प्रसादि ॥ रागु देवगंधारी महला ९ ॥ 
यह मनु नैक न कहिओ करै ॥ सीख सिखाइ रहिओ अपनी सी दुरमति ते न टरै ॥१॥ रहाउ ॥ मदि माइआ कै भइओ बावरो हरि जसु नहि उचरै ॥ करि परपंचु जगत कउ डहकै अपनो उदरु भरै ॥१॥ 
One Universal Creator God. By The Grace Of The True Guru: Raag Dayv-Gandhaaree, Ninth Mehl: 
This mind does not follow my advice one tiny bit. I am so tired of giving it instructions – it will not refrain from its evil-mindedness. ||1||Pause|| It has gone insane with the intoxication of Maya; it does not chant the Lord’s Praise. Practicing deception, it tries to cheat the world, and so it fills its belly. ||1|| 
ਯਹ ਮਨੁ = ਇਹ ਮਨ। ਨੈਕ = ਰਤਾ ਭਰ ਭੀ। ਕਹਿਓ = ਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ। ਸੀਖ = ਸਿੱਖਿਆ। ਰਹਿਓ = ਮੈਂ ਥੱਕ ਗਿਆ ਹਾਂ। ਅਪਨੀ ਸੀ = ਆਪਣੇ ਵਲੋਂ। ਤੇ = ਤੋਂ। ਟਰੈ = ਟਲਦਾ, ਟਲੈ।੧।ਰਹਾਉ।ਮਦਿ = ਨਸ਼ੇ ਵਿਚ। ਬਾਵਰੇ = ਝੱਲਾ। ਜਸੁ = ਸਿਫ਼ਤਿ-ਸਾਲਾਹ। ਉਚਰੈ = ਉਚਾਰਦਾ। ਪਰਪੰਚੁ = ਵਿਖਾਵਾ, ਠੱਗੀ। ਕਉ = ਨੂੰ। ਡਹਕੈ = ਠੱਗਦਾ ਹੈ, ਛਲ ਰਿਹਾ ਹੈ। ਉਦਰੁ = ਪੇਟ।੧।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਦੇਵਗੰਧਾਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ।੧।ਰਹਾਉ। ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ।੧।
अकाल पुरख एक है वेह सतगुरु की कृपा द्वारा मिलता है। राग देवगन्धारी में गुरुतेगबहादर जी की बानी
हे भाई! यह मन जरा भी मेरा कहा नहीं मानता। मैं इस को शिक्षा दे दे के थक गया हूँ, फिर भी यह खोटी बुद्धि से हटता नहीं।१। रहाउ। हे भाई! माया के नशे में यह इतना पागल हो गया है, कभी यह परमात्मा की सिफत-सलाह की बना नहीं उच्चारता, दिखावा कर के दुनिया को ठगता है, और, (ठ्ग्गी से एकत्र किये धन के द्वारा) अपना पेट भरता है।१। 
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 4 November 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.