Hukamnama Siri Darbar Sahib, Amritsar, Date 26 November-2017 Ang 531


AMRIT VELE DA HUKAMNAMA SRI DRABAR SAHIB, SRI AMRITSAR, ANG 531, 26-Nov.-2017


ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ਰਹਾਉ ॥ ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ॥੧॥ ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥

देवगंधारी महला ५ ॥ अपुने हरि पहि बिनती कहीऐ ॥ चारि पदारथ अनद मंगल निधि सूख सहज सिधि लहीऐ ॥१॥ रहाउ ॥ मानु तिआगि हरि चरनी लागउ तिसु प्रभ अंचलु गहीऐ ॥ आंच न लागै अगनि सागर ते सरनि सुआमी की अहीऐ ॥१॥ कोटि पराध महा अक्रितघन बहुरि बहुरि प्रभ सहीऐ ॥ करुणा मै पूरन परमेसुर नानक तिसु सरनहीऐ ॥२॥१७॥

Dayv-Gandhaaree, Fifth Mehl: Offer your prayer to your Lord. You shall obtain the four blessings, and the treasures of bliss, pleasure, peace, poise and the spiritual powers of the Siddhas. ||1||Pause|| Renounce your self-conceit, and grasp hold of the Guru’s feet; hold tight to the hem of God’s robe. The heat of the ocean of fire does not affect one who longs for the Lord and Master’s Sanctuary. ||1|| Again and again, God puts up with the millions of sins of the supremely ungrateful ones. The embodiment of mercy, the Perfect Transcendent Lord – Nanak longs for His Sanctuary. ||2||17||

ਪਹਿ = ਪਾਸ, ਕੋਲ। ਕਹੀਐ = ਕਹਣੀ ਚਾਹੀਦੀ ਹੈ। ਚਾਰਿ ਪਦਾਰਥ = ਧਰਮ, ਅਰਥ,ਕਾਮ, ਮੋਖ। ਨਿਧਿ = ਖ਼ਜ਼ਾਨੇ। ਸਹਜ = ਆਤਮਕ ਅਡੋਲਤਾ। ਸਿਧਿ = ਕਰਾਮਾਤੀ ਤਾਕਤ॥੧॥ ਮਾਨੁ = ਅਹੰਕਾਰ। ਤਿਆਗਿ = ਛੱਡ ਕੇ।ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਅੰਚਲੁ = ਪੱਲਾ। ਗਹੀਐ = ਫੜਨਾ ਚਾਹੀਦਾ ਹੈ। ਆਂਚ = ਸੇਕ। ਸਾਗਰ = ਸਮੁੰਦਰ। ਤੇ = ਤੋਂ। ਅਹੀਐ = ਤਾਂਘ ਕਰਨੀ ਚਾਹੀਦੀ ਹੈ ॥੧॥ ਕੋਟਿ = ਕ੍ਰੋੜਾਂ।ਅਕ੍ਰਿਤਘਨ = ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲੇ, ਨਾਸ਼ੁਕਰੇ {कृतध्न}। ਬਹੁਰਿ = ਮੁੜ,ਫਿਰ। ਸਹੀਐ = ਸਹਾਰਦਾ ਹੈ, ਜਰਦਾ ਹੈ। ਕਰੁਣਾਮੈ = ਤਰਸ-ਰਰੂਪ। ਕਰੁਣਾ = ਤਰਸ ॥੨॥੧੭॥

ਦੇਵਗੰਧਾਰੀ ਮਹਲਾ ੫ ॥ ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ। ਇੰਜ ਇਹ ਚਾਰੇ ਪਦਾਰਥ (ਧਰਮ, ਅਰਥ, ਕਾਮ,ਮੋਖ), ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ ਤੇ ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ॥੧॥ਰਹਾਉ॥ ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ। ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇਮਾਲਕ-ਪ੍ਰਭੂ ਦੀ ਸਰਨ ਮੰਗੀਏ ॥੧॥ ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕ੍ਰੋੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ। ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀਸਰਨ ਪੈਣਾ ਚਾਹੀਦਾ ਹੈ ॥੨॥੧੭॥

देवगंधारी महला ५ ॥ अपने परमात्मा के पास ही अर्जोई करनी चाहिए। इस तरह यह चारो पदार्थ (धर्म अर्थ, काम, मोक्ष), खुशीयों के खजाने, आत्मिक अडोलता के सुख करामाती ताकतों से हरेक चीज परमात्मा से मिल जाती है॥1॥रहाउ॥ मैंतो अहंकार छोड़ कर परमात्मा के चरणों में ही पड़ा रहता हूँ। उस प्रभु का पल्ला ही पकड़ना चाहिए। विकारों की ) अग्नि के समुन्दर से अग्नि प्रभाव नहीं लगता अगर मालिक प्रभु की शरण मांगी जाए ॥1॥ बड़े बड़े शुकराना ना करने वालों के करोड़ों पाप परमात्मा बार बार सहारता है। हे नानक! परमात्मा पूर्ण तौर पर तरस-सरूप है उसी की ही शरण पड़ना चाहिए॥2॥17॥

 

https://m.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 26 November 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.