Sandhia Vele Da Hukamnama Sri Darbar Sahib, Amritsar, Date 05 January 2020 Ang 693


SANDHIYA VELE DA HUKAMNAMA SRI DARBAR SAHIB, SRI AMRITSAR, ANG 693, 05-01-20


ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥ ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥ ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥ ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥ ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥ ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥ ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥ ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥ ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥ ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥ ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

धनासरी बाणी भगत नामदेव जी की ੴ सतिगुर प्रसादि ॥ मारवाड़ि जैसे नीरु बालहा बेलि बालहा करहला ॥ जिउ कुरंक निसि नादु बालहा तिउ मेरै मनि रामईआ ॥१॥ तेरा नामु रूड़ो रूपु रूड़ो अति रंग रूड़ो मेरो रामईआ ॥१॥ रहाउ ॥ जिउ धरणी कउ इंद्रु बालहा कुसम बासु जैसे भवरला ॥ जिउ कोकिल कउ अंबु बालहा तिउ मेरै मनि रामईआ ॥२॥ चकवी कउ जैसे सूरु बालहा मान सरोवर हंसुला ॥ जिउ तरुणी कउ कंतु बालहा तिउ मेरै मनि रामईआ ॥३॥ बारिक कउ जैसे खीरु बालहा चात्रिक मुख जैसे जलधरा ॥ मछुली कउ जैसे नीरु बालहा तिउ मेरै मनि रामईआ ॥४॥ साधिक सिध सगल मुनि चाहहि बिरले काहू डीठुला ॥ सगल भवण तेरो नामु बालहा तिउ नामे मनि बीठुला ॥५॥३॥

Dhanaasaree, The Word Of Devotee Naam Dayv Jee: One Universal Creator God. By The Grace Of The True Guru: As water is very precious in the desert, and the creeper weeds are dear to the camel, and the tune of the hunter’s bell at night is enticing to the deer, so is the Lord to my mind. ||1|| Your Name is so beautiful! Your form is so beautiful! Your Love is so very beautiful, O my Lord. ||1||Pause|| As rain is dear to the earth, and the flower’s fragrance is dear to the bumble bee, and the mango is dear to the cuckoo, so is the Lord to my mind. ||2|| As the sun is dear to the chakvi duck, and the lake of Man Sarovar is dear to the swan, and the husband is dear to his wife, so is the Lord to my mind. ||3|| As milk is dear to the baby, and the raindrop is dear to the mouth of the rainbird, and as water is dear to the fish, so is the Lord to my mind. ||4|| All the seekers, Siddhas and silent sages seek Him, but only a rare few behold Him. Just as Your Name is dear to all the Universe, so is the Lord dear to Naam Dayv’s mind. ||5||3||

ਪਦਅਰਥ:- ਮਾਰਵਾੜਿ—ਮਾਰਵਾੜ (ਵਰਗੇ ਰੇਤਲੇ ਦੇਸ) ਵਿਚ। ਨੀਰੁ—ਪਾਣੀ। ਬਾਲਹਾ—{ ਵੱਲਬ} ਪਿਆਰਾ। ਕਰਹਲਾ—ਊਠ ਨੂੰ। ਕੁਰੰਕ—ਹਰਨ। ਨਿਸਿ—ਰਾਤ ਵੇਲੇ। ਨਾਦੁ—(ਘੰਡੇਹੇੜੇ ਦੀ) ਆਵਾਜ਼। ਮਨਿ—ਮਨ ਵਿਚ। ਰਮਈਆ—ਸੋਹਣਾ ਰਾਮ।1। ਰੂੜੋ—ਸੋਹਣਾ।1। ਧਰਣੀ—ਧਰਤੀ। ਇੰਦ੍ਰੁ—(ਭਾਵ) ਮੀਂਹ। ਕੁਸਮ ਬਾਸੁ—ਫੁੱਲ ਦੀ ਸੁਗੰਧੀ। ਭਵਰਲਾ—ਭੌਰੇ ਨੂੰ।2। ਸੂਰੁ—ਸੂਰਜ। ਹੰਸੁਲਾ—ਹੰਸ ਨੂੰ। ਤਰੁਣੀ—ਜੁਆਨ ਇਸਤ੍ਰੀ। ਕੰਤੁ—ਖਸਮ।3। ਖੀਰੁ—ਦੁੱਧ। ਚਾਤ੍ਰਿਕ—ਪਪੀਹਾ। ਜਲਧਰਾ—ਬੱਦਲ।4। ਸਾਧਿਕ—ਸਾਧਨਾ ਕਰਨ ਵਾਲੇ। ਸਿਧ—ਪੁੱਗੇ ਹੋਏ ਜੋਗੀ। ਬੀਠੁਲਾ—{one situated at a distance. ਜਿਸ ਦਾ ਅਸਥਾਨ ਦੂਰ ਪਰੇ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ} ਪਰਮਾਤਮਾ।5।

ਅਰਥ:- ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ, ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ।1। ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ।1। ਰਹਾਉ। ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ, ਤਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।2। ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ; ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।3। ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ, ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।4। (ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ; (ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ।5।3।

अर्थ :-जैसे मारवाड़ (देश) में पानी प्यारा लगता है, जैसे ऊठ को वेल प्यारी लगती है, जैसे हरन को रात के समय (घंडेहेड़े की) अवाज प्यारी लगती है, उसी प्रकार मेरे मन में सुंदर राम प्यारा लगता है।1। हे मेरे सुंदर राम ! तेरा नाम सुंदर है, तेरा रूप सुंदर है और तेरा रंग बहुत सुंदर है।1।रहाउ। जैसे धरती को वर्षा प्यारी लगती है, जैसे भंवरे को फूल की सुगंधी प्यारी लगती है, उसी प्रकार कोयल को आम प्यारा लगता है, उसी प्रकार मेरे मन में सुंदर राम प्यारा लगता है।2। जैसे चकवी को सूरज प्यारा लगता है; जैसे हंस को मानसरोवर प्यारा लगता है; जैसे जवान स्त्री को (अपना) पति प्यारा लगता है, उसी प्रकार मेरे मन में सुंदर राम प्यारा लगता है।3। जैसे बालक को दूध प्यारा लगता है, जैसे पपीहे के मुँह को बादल प्यारा लगता है, मछली को जैसे पानी प्यारा लगता है, उसी प्रकार मेरे मन में सुंदर राम प्यारा लगता है।4। (योग) साधना करने वाले, (योग-साधनाँ में) पुगे हुए योगी और सारे मुनी (सुंदर राम का दर्शन करना) चाहते हैं, पर किसी विरले को दीदार होता है; (हे मेरे सुंदर राम ! जैसे) सारे भवनाँ (के जीवों) को तेरा नाम प्यारा है, उसी प्रकार मैं नामे (नामदेव) के मन में भी तूं बीठुल प्यारा हैं।5।3।

ਗੁਰੂ ਰੂਪ ਸੰਗਤ ਜੀਓ !! Hukamnama Sahib #Android App ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਉਪਰ ਕਲਿੱਕ ਕਰੋ ਜੀ!

https://play.google.com/store/apps/details?id=com.hukamnamasahib

https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 5 January 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.