thumbnail

Hukamnama Siri Darbar Sahib, Amritsar, Date 17 October -2016 Ang 695

 
Amritvele da Hukamnama Sri Darbar Sahib Sri Amritsar, Ang  695, 17-Oct-2016
ਧਨਾਸਰੀ ਬਾਣੀ ਭਗਤਾਂ ਕੀ   
ੴ ਸਤਿਗੁਰ ਪ੍ਰਸਾਦਿ ॥  ਪੀਪਾ ॥ 
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥  ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥  ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥  ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥  ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ 
धनासरी बाणी भगतां की   ੴ सतिगुर प्रसादि ॥  पीपा ॥ कायउ देवा काइअउ देवल काइअउ जंगम जाती ॥  काइअउ धूप दीप नईबेदा काइअउ पूजउ पाती ॥१॥  काइआ बहु खंड खोजते नव निधि पाई ॥  ना कछु आइबो ना कछु जाइबो राम की दुहाई ॥१॥ रहाउ ॥  जो ब्रहमंडे सोई पिंडे जो खोजै सो पावै ॥  पीपा प्रणवै परम ततु है सतिगुरु होइ लखावै ॥२॥३॥ 
Dhanaasaree, The Word Of Devotee :  One Universal Creator God. By The Grace Of The True Guru:  Peepaa:  Within the body, the Divine Lord is embodied. The body is the temple, the place of pilgrimage, and the pilgrim.  Within the body are incense, lamps and offerings. Within the body are the flower offerings. ||1||  I searched throughout many realms, but I found the nine treasures within the body.  Nothing comes, and nothing goes; I pray to the Lord for Mercy. ||1||Pause||  The One who pervades the Universe also dwells in the body; whoever seeks Him, finds Him there.  Peepaa prays, the Lord is the supreme essence; He reveals Himself through the True Guru. ||2||3||   
ਪਦਅਰਥ:- ਕਾਯਉ—ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ—ਕਾਇਆ ਹੀ। ਦੇਵਲ—{Skt. dyv+AwlX} ਦੇਵਾਲਾ, ਮੰਦਰ। ਜੰਗਮ—ਸ਼ਿਵ-ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ—ਜਾਤ੍ਰੀ। ਨਈਬੇਦਾ—ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ—ਮੈਂ ਪੂਜਦਾ ਹਾਂ। ਪਤੀ—ਪੱਤਰ (ਆਦਿਕ ਭੇਟ ਧਰ ਕੇ)।1।   ਬਹੁ ਖੰਡ—ਦੇਸ ਦੇਸਾਂਤਰ। ਨਵ ਨਿਧਿ—(ਨਾਮ-ਰੂਪ) ਨੌ ਖ਼ਜ਼ਾਨੇ। ਆਇਬੋ—ਜੰਮੇਗਾ। ਜਾਇਬੋ—ਮਰੇਗਾ। ਦੁਹਾਈ—ਤੇਜ ਪ੍ਰਤਾਪ।1। ਰਹਾਉ।   ਪਿੰਡੇ—ਸਰੀਰ ਵਿਚ। ਪਾਵੈ—ਲੱਭ ਲੈਂਦਾ ਹੈ। ਪ੍ਰਣਵੈ—ਬੇਨਤੀ ਕਰਦਾ ਹੈ। ਪਰਮ ਤਤੁ—ਪਰਮ ਆਤਮਾ,ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ—ਜਣਾਉਂਦਾ ਹੈ।2।1।   
ਅਰਥ:- ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ, (ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ)।1। ਰਹਾਉ।   (ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)। ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ।1।   ਪੀਪਾ ਬੇਨਤੀ ਕਰਦਾ ਹੈ—ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ (ਅੰਦਰ ਹੀ) ਦਰਸ਼ਨ ਕਰਾ ਦੇਂਦਾ ਹੈ।2।3।     
अर्थ :-देस देसाँतरों को खोज के (आखिर अपने) शरीर के अंदर ही मैं भगवान का नाम-रूप नौ निधी खोज ली है, (अब मेरी काया में) परमात्मा (की याद) का ही तेज-प्रताप है, (उस की बरकत के साथ मेरे लिए) ना कुछ जन्म लेता है ना मरता है (भावार्थ, मेरा जन्म मरन मिट गया है) ।1 ।रहाउ ।  (सो) काया (की खोज) ही मेरा देवता है (जिस की मैंने आरती करनी है),शरीर (की खोज) ही मेरा मन्दिर है (जहाँ मैं शरीर के अंदर बसते भगवान की आरती करता हूँ), काया (की खोज) ही मेरी जंगम और जात्र¨ के लिए (तीर्थ की यात्रा है) । शरीर (की खोज) ही (मेरे लिए मेरे अंदर बसते देवते के लिए) धूप दीप और नैवेद है, काया की खोज (कर के) ही, मैं मानो, पतर भेट रख के (अपने अंदर बसते इष्ट देव की) पूजा कर रहा हूँ ।1 । पीपा बेनती करता है-जो सृष्टि का रचणहार परमात्मा सारे ब्रहमंड में (व्यापक) है वही (मनुखा) शरीर में है, जो मनुख खोज करता है वह उस को खोज लेता है, अगर सतिगुरु मिल जाए तो (अंदर ही) दर्शन करा देता है ।2 ।3। 
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 17 October 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.