HUKAMNAMA SRI DARBAR SAHIB, SRI AMRITSAR, ANG 744, 07-Dec-2016
ਸੂਹੀ ਮਹਲਾ ੫ ॥
सूही महला ५ ॥
Soohee, Fifth Mehl:
ਅੰਮ੍ਰਿਤ ਬਚਨ ਸਾਧ ਕੀ ਬਾਣੀ ॥ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥ ਕਲੀ ਕਾਲ ਕੇ ਮਿਟੇ ਕਲੇਸਾ ॥ ਏਕੋ ਨਾਮੁ ਮਨ ਮਹਿ ਪਰਵੇਸਾ ॥੧॥ ਸਾਧੂ ਧੂਰਿ ਮੁਖਿ ਮਸਤਕਿ ਲਾਈ ॥ ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
अम्रित बचन साध की बाणी ॥ जो जो जपै तिस की गति होवै हरि हरि नामु नित रसन बखानी ॥१॥ रहाउ ॥ कली काल के मिटे कलेसा ॥ एको नामु मन महि परवेसा ॥१॥ साधू धूरि मुखि मसतकि लाई ॥ नानक उधरे हरि गुर सरणाई ॥२॥३१॥३७॥
The Words, the Teachings of the Holy Saints, are Ambrosial Nectar. Whoever meditates on the Lord’s Name is emancipated; he chants the Name of the Lord, Har, Har, with his tongue. ||1||Pause|| The pains and sufferings of the Dark Age of Kali Yuga are eradicated, when the One Name abides within the mind. ||1|| I apply the dust of the feet of the Holy to my face and forehead. Nanak has been saved, in the Sanctuary of the Guru, the Lord. ||2||31||37||
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਧ = ਗੁਰੂ। ਜੋ ਜੋ = ਜੇਹੜਾ ਜੇਹੜਾ ਮਨੁੱਖ। ਤਿਸ ਕੀ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਰਸਨ = ਜੀਭ ਨਾਲ। ਬਖਾਨੀ = ਉਚਾਰਦਾ ਹੈ ॥੧॥ ਕਲੀ = ਝਗੜੇ-ਕਲੇਸ਼। ਕਾਲ = ਜੀਵਨ-ਸਮਾ। ਕਲੀ ਕਾਲ = ਕਲੇਸ਼ਾਂ-ਭਰਿਆ ਜੀਵਨ-ਸਮਾ। ਪਰਵੇਸਾ = ਦਖ਼ਲ ॥੧॥ ਧੂਰਿ = ਪੈਰਾਂ ਦੀ ਖ਼ਾਕ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਉਧਰੇ = ਬਚ ਗਏ ॥੨॥੩੧॥੩੭॥
ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ। ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ॥ (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, (ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥ ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ, ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥
गुरु की उच्चारी हुई बाणी आत्मिक जीवन देने वाले बचन हैं। जो जो मनुख (इस बाणी को) जपता है, उस की ऊँची आत्मिक अवस्था बन जाती है, वह मनुख हमेशां अपनी जिव्हा के साथ परमात्मा का नाम उच्चारता रहता है॥१॥रहाउ॥ (गुरबानी की बरकत से) क्लेशों-भरे जीवन-समय से सारे कलेश मिट जाते हैं, (क्यांकि बाणी का सदका) एक हरी नाम ही मन में टिका रहता है॥१॥ गुरु के चरने की धूल (जिन मनुखों ने अपने ) मुख और माथे पर लगा ली, हा नानक! वह मनुख गुरु की सरन आ के प्रभु के सरन आ कर (झगड़ों व् कलेशों से) बच गये ॥२॥३१॥३७॥
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!