Hukamnama Siri Darbar Sahib, Amritsar, Date 17 January -2017 Ang 481

Amritvele Da Hukamnama Sri Darbar Sahib, Sri Amritsar, Ang 481, 17-Jan-2017

ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ੴ ਸਤਿਗੁਰ ਪ੍ਰਸਾਦਿ

ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥

बाईस चउपदे तथा पंचपदे आसा स्री कबीर जीउ के तिपदे ८ दुतुके ७ इकतुका १ ੴ सतिगुर प्रसादि

 बिंदु ते जिनि पिंडु कीआ अगनि कुंड रहाइआ ॥ दस मास माता उदरि राखिआ बहुरि लागी माइआ ॥१॥ प्रानी काहे कउ लोभि लागे रतन जनमु खोइआ ॥ पूरब जनमि करम भूमि बीजु नाही बोइआ ॥१॥ रहाउ ॥ बारिक ते बिरधि भइआ होना सो होइआ ॥ जा जमु आइ झोट पकरै तबहि काहे रोइआ ॥२॥ जीवनै की आस करहि जमु निहारै सासा ॥ बाजीगरी संसारु कबीरा चेति ढालि पासा ॥३॥१॥२३॥

22 Chau-Padas And Panch-Padas, Aasaa Of Kabeer Jee, 8 Tri-Padas, 7 Du-Tukas, 1 Ik-Tuka:

 One Universal Creator God. By The Grace Of The True Guru: The Lord created the body from sperm, and protected it in the fire pit. For ten months He preserved you in your mother’s womb, and then, after you were born, you became attached to Maya. ||1|| O mortal, why have you attached yourself to greed, and lost the jewel of life? You did not plant the seeds of good actions in the earth of your past lives. ||1||Pause|| From an infant, you have grown old. That which was to happen, has happened. When the Messenger of Death comes and grabs you by your hair, why do you cry out then? ||2|| You hope for long life, while Death counts your breaths. The world is a game, O Kabeer, so throw the dice consciously. ||3||1||23||

ਪਦਅਰਥ:- ਬਿੰਦੁ ਤੇ—ਬਿੰਦ ਤੋਂ, ਇਕ ਬੂੰਦ ਤੋਂ। ਜਿਨਿ—ਜਿਸ (ਪ੍ਰਭੂ) ਨੇ। ਪਿੰਡੁ—ਸਰੀਰ। ਅਗਨਿ ਕੁੰਡ—ਅੱਗ ਦੇ ਕੁੰਡ ਵਿਚ। ਰਹਾਇਆ—ਰੱਖਿਆ; ਬਚਾ ਰੱਖਿਆ। ਮਾਸ—ਮਹੀਨੇ। ਮਾਤਾ ਉਦਰਿ—ਮਾਂ ਦੇ ਪੇਟ ਵਿਚ। ਬਹੁਰਿ—ਮੁੜ, ਉਸ ਤੋਂ ਪਿੱਛੋਂ (ਭਾਵ, ਜਨਮ ਲੈਣ ਤੇ)। ਲਾਗੀ—ਆ ਦਬਾਇਆ।1। ਕਾਹੇ ਕਉ—ਕਿਸ ਵਾਸਤੇ, ਕਿਉਂ? ਲੋਭਿ—ਲੋਭ ਵਿਚ। ਖੋਇਆ—ਗਵਾ ਲਿਆ ਹੈ। ਪੂਰਬ—ਪਿਛਲਾ। ਭੂਮਿ—ਧਰਤੀ (ਸਰੀਰ-ਰੂਪ)। ਜਨਮਿ—ਜਨਮ ਵਿਚ।1। ਰਹਾਉ। ਬਿਰਧਿ—ਬੁੱਢਾ। ਹੋਨਾ ਸੋ ਹੋਇਆ—ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ। ਝੋਟ—ਜੂੜਾ, ਕੇਸ। ਤਬਹਿ—ਤਦੋਂ।2। ਨਿਹਾਰੈ—ਤੱਕਦਾ ਹੈ। ਸਾਸਾ—ਸਾਹ। ਬਾਜੀਗਰੀ—ਨਟ ਦੀ ਖੇਡ। ਚੇਤਿ—ਯਾਦ ਕਰ, ਪ੍ਰਭੂ ਦੀ ਬੰਦਗੀ ਕਰ। ਢਾਲਿ ਪਾਸਾ—ਪਾਸਾ ਸੁੱਟ।3।

ਅਰਥ:- ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ, ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ।1। ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ? ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ?।1। ਰਹਾਉ। ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ। ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ?।2। (ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ। ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ)।3।1। 23।

अर्थ :-जिस भगवान ने (पिता की) एक बूंद से (तेरा) शरीर बना दिया, और (माँ के पेट की) अग्नि के कुंड में तुझे बचाए रखा, दस महीने माँ के पेट में तेरी रक्षा की, (उस को भुलाने कर के) जगत में जन्म ही ही तुझे माया ने आ दबाया है।1। हे मनुख ! क्यों लोभ में फँस रहा हैं और हीरा-जन्म गवा रहा हैं ? पिछले जन्म में (कीये) कर्मो-अनुसार (मिले इस मनुखा-) शरीर में क्यों तूँ भगवान का नाम-रूप बीज नहीं बीजता ?।1।रहाउ। अब तूँ बालक से बुढा हो गया हैं, पिछला बिता हुआ समय हाथ नहीं आएगा। जिस समय यम सिर को आ पकड़ेगा, तब रोने का क्या लाभ होगा ?।2। (बुढा हो के अभी भी) तूँ (ओर) जीवन की आशांए बना रहा हैं, (और उधर) यम तेरे साँस ताक रहा है (भावार्थ, गिन) रहा है कि कब ख़त्म हों। हे कबीर ! जगत नट की खेल ही है, (इस खेल में जितने के लिए) भगवान की याद का पासा फेंक (भगवान की याद की खेल खेलो)।3।1।23।

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 17 January 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.