AMRIT VELE DA HUKAMNAMA, SRI DARBAR SAHIB SRI AMRITSAR, ANG 852
ਸਲੋਕ ਮਃ ੩
ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥ ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥ ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥ ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥ ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥ ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥ ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥ ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥ ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥
सलोक मः ३
इसु जुग महि भगती हरि धनु खटिआ होरु सभु जगतु भरमि भुलाइआ ॥ गुर परसादी नामु मनि वसिआ अनदिनु नामु धिआइआ ॥ बिखिआ माहि उदास है हउमै सबदि जलाइआ ॥ आपि तरिआ कुल उधरे धंनु जणेदी माइआ ॥ सदा सहजु सुखु मनि वसिआ सचे सिउ लिव लाइआ ॥ ब्रहमा बिसनु महादेउ त्रै गुण भुले हउमै मोहु वधाइआ ॥ पंडित पड़ि पड़ि मोनी भुले दूजै भाइ चितु लाइआ ॥ जोगी जंगम संनिआसी भुले विणु गुर ततु न पाइआ ॥ मनमुख दुखीए सदा भ्रमि भुले तिन्ही बिरथा जनमु गवाइआ ॥ नानक नामि रते सेई जन समधे जि आपे बखसि मिलाइआ ॥१॥
Shalok, Third Mehl
In this age, the devotee earns the wealth of the Lord; all the rest of the world wanders deluded in doubt. By Guru’s Grace, the Naam, the Name of the Lord, comes to dwell in his mind; night and day, he meditates on the Naam. In the midst of corruption, he remains detached; through the Word of the Shabad, he burns away his ego. He crosses over, and saves his relatives as well; blessed is the mother who gave birth to him. Peace and poise fill his mind forever, and he embraces love for the True Lord. Brahma, Vishnu and Shiva wander in the three qualities, while their egotism and desire increase. The Pandits, the religious scholars and the silent sages read and debate in confusion; their consciousness is centered on the love of duality. The Yogis, wandering pilgrims and Sanyaasees are deluded; without the Guru, they do not find the essence of reality. The miserable self-willed manmukhs are forever deluded by doubt; they waste away their lives uselessly. O Nanak, those who are imbued with the Naam are balanced and poised; forgiving them, the Lord blends them with Himself. ||1||
ਪਦ ਅਰਥ:- ਇਸੁ ਜੁਗ ਮਹਿ—ਇਸ ਮਨੁੱਖਾ ਜੀਵਨ ਵਿਚ। ਭਗਤੀ—ਭਗਤੀਂ, ਭਗਤਾਂ ਨੇ। ਸਭੁ—ਸਾਰਾ। ਭਰਮਿ—ਭਟਕਣਾ ਵਿਚ (ਪੈ ਕੇ)। ਭੁਲਾਇਆ—ਕੁਰਾਹੇ ਪਿਆ ਹੋਇਆ ਹੈ। ਪਰਸਾਦੀ—ਪਰਸਾਦਿ, ਕਿਰਪਾ ਨਾਲ। ਮਨਿ—ਮਨ ਵਿਚ। ਅਨਦਿਨੁ—ਹਰ ਰੋਜ਼, ਹਰ ਵੇਲੇ। ਬਿਖਿਆ—ਮਾਇਆ। ਉਦਾਸ—ਉਪਰਾਮ, ਨਿਰਲੇਪ। ਸਬਦਿ—ਸ਼ਬਦ ਦੀ ਰਾਹੀਂ। ਉਧਰੇ—ਬਚ ਗਏ। ਜਣੇਦੀ ਮਾਇਆ—ਜੰਮਣ ਵਾਲੀ ਮਾਂ। ਸਹਜ ਸੁਖੁ—ਆਤਮਕ ਅਡੋਲਤਾ ਦਾ ਆਨੰਦ। ਸਚੇ ਸਿਉ—ਸਦਾ-ਥਿਰ ਪ੍ਰਭੂ ਨਾਲ। ਲਿਵ—ਲਗਨ। ਮਹਾਦੇਉ—ਸ਼ਿਵ ਜੀ। ਭੁਲੇ—ਗ਼ਲਤੀ ਖਾ ਗਏ। ਪੜਿ—ਪੜ੍ਹ ਕੇ। ਮੋਨੀ—ਸਮਾਧੀਆਂ ਲਾਣ ਵਾਲੇ। ਦੂਜੈ ਭਾਇ—ਮਾਇਆ ਦੇ ਮੋਹ ਵਿਚ। ਜੰਗਮ—ਸ਼ੈਵ ਮਤ ਦੇ ਰਮਤੇ। ਤਤੁ—ਅਸਲ ਚੀਜ਼। ਮਨਮੁਖ—ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭ੍ਰਮਿ—ਭਟਕਣਾ ਵਿਚ (ਪੈ ਕੇ)। ਨਾਮਿ—ਨਾਮ ਵਿਚ। ਰਤੇ—ਰੱਤੇ, ਰੰਗੇ ਹੋਏ। ਸਮਧੇ—ਸਮਾਧੀ ਵਾਲੇ ਹੋਏ, ਪੂਰਨ ਅਵਸਥਾ ਵਾਲੇ ਬਣੇ। ਜਿ—ਜਿਨ੍ਹਾਂ ਨੂੰ। ਬਖਸਿ—ਬਖ਼ਸ਼ਸ਼ ਕਰ ਕੇ, ਮਿਹਰ ਕਰ ਕੇ।1।
ਅਰਥ:- ਹੇ ਭਾਈ! ਇਸ ਮਨੁੱਖਾ ਜਨਮ ਵਿਚ (ਸਿਰਫ਼) ਭਗਤਾਂ ਨੇ (ਹੀ) ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ, ਸਹੀ ਜੀਵਨ-ਰਾਹ ਤੋਂ) ਖੁੰਝਿਆ ਰਹਿੰਦਾ ਹੈ। (ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ। ਉਹ ਮਾਇਆ ਵਿਚ (ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ (ਉਹ ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ। ਧੰਨ ਹੈ ਉਸ ਦੀ ਜੰਮਣ ਵਾਲੀ ਮਾਂ! ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ। (ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ। (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਪੰਡਿਤ (ਵੇਦ ਆਦਿਕ ਧਰਮ-ਪੁਸਤਕ) ਪੜ੍ਹ ਪੜ੍ਹ ਕੇ (ਭੀ) ਖੁੰਝਦੇ ਰਹੇ, ਮੁਨੀ ਲੋਕ (ਮੋਨ ਧਾਰ ਕੇ) ਖੁੰਝਦੇ ਰਹੇ, (ਉਹਨਾਂ ਨੇ ਭੀ) ਮਾਇਆ ਦੇ ਮੋਹ ਵਿਚ ਹੀ ਆਪਣਾ ਚਿੱਤ ਜੋੜੀ ਰੱਖਿਆ। ਹੇ ਭਾਈ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹਨਾਂ ਆਪਣਾ ਜਨਮ ਵਿਅਰਥ ਹੀ ਗਵਾਇਆ। ਪਰ, ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖ ਨੂੰ (ਪਰਮਾਤਮਾ) ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਉਹ (ਉਸ ਦੇ) ਨਾਮ ਵਿਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ।1।
अर्थ :-हे भाई ! इस मनुष्य के जन्म में (सिर्फ) भक्तों ने (ही) परमात्मा का नाम-धन कमाया है, ओर सारा जगत (माया की) भटकना में (फँस कर , सही जीवन-मार्ग से) दूर रहता है। (जिस मनुख के) मन में गुरु की कृपा के साथ परमात्मा का नाम आ बसता है, वह हर समय नाम सुमिरता है। वह माया में (विचरता हुआ भी माया के मोह से) निरलेप रहता है, गुरु के शब्द की बरकत के साथ (वह अपने अंदर से) हऊमै जला देता है। धन्य है उस की पैदा करने वाली माँ ! वह आप (संसार-सागर से) पार निकल जाता है (उस का सदका उसकी) कुलें भी (संसार-सागर में डूबने से) बच जाती हैं। (हे भाई ! गुरु की शरण आए बिना) ब्रहमा, विषनू, शिव जी (जैसे बडे बडे देवते भी) माया के तीन गुणों के कारण सही जीवन-मार्ग से दूर रहे (उन के अंदर) हऊमै बढती रही (माया का) मोह बढता रहा। (हे भाई ! गुरु की शरण के बिना) पंडित (वेद आदि धर्म-पुस्तक) पढ़ पढ़ के (भी) टूटे रहे, मुनी लोक (मोन धार के भी) दूर रहे, (उन्हों ने भी) माया के मोह में ही अपना चित् जोड़ी रखा। हे भाई ! गुरु के बिना योगी जंगम सन्यासी भी कुराहे पए रहे, उन्हों ने भी असली वसत ना खोजी। हे भाई ! अपने मन के पिछे चलने वाले सदा दुखी ही रहे, भटकना में पड़ के सही जीवन-मार्ग से भटके ही रहे, उनहोने अपना जन्म व्यर्थ ही गवाया। पर, हे नानक ! (जीवों के क्या वश ?) जिन मनुष्यों को (परमात्मा) आप ही कृपा कर के (अपने चरणों में) मिलाता है, वह (उस के) नाम में रंगे रहते हैं और वही कामयाब जीवन वाले होते हैं।1।
————————————
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!