Amritvele da Hukamnama Sri Darbar Sahib, Sri Amritsar, Ang 838, 29-Jan-2017
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ੴ ਸਤਿਗੁਰ ਪ੍ਰਸਾਦਿ ॥
ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥੧॥ ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥
बिलावलु महला १ थिती घरु १० जति ੴ सतिगुर प्रसादि ॥
एकम एकंकारु निराला ॥ अमरु अजोनी जाति न जाला ॥ अगम अगोचरु रूपु न रेखिआ ॥ खोजत खोजत घटि घटि देखिआ ॥ जो देखि दिखावै तिस कउ बलि जाई ॥ गुर परसादि परम पदु पाई ॥१॥ किआ जपु जापउ बिनु जगदीसै ॥ गुर कै सबदि महलु घरु दीसै ॥१॥ रहाउ ॥
Bilaaval, First Mehl, T’hitee ~ The Lunar Days, Tenth House, To The Drum-Beat Jat: One Universal Creator God. By The Grace Of The True Guru: The First Day: The One Universal Creator is unique, immortal, unborn, beyond social class or involvement. He is inaccessible and unfathomable, with no form or feature. Searching, searching, I have seen Him in each and every heart. I am a sacrifice to one who sees, and inspires others to see Him. By Guru’s Grace, I have obtained the supreme status. ||1|| Whose Name should I chant, and meditate on, except the Lord of the Universe? Through the Word of the Guru’s Shabad, the Mansion of the Lord’s Presence is revealed within the home of one’s own heart. ||1||Pause||
ਪਦ-ਅਰਥ : ਥਿਤੀ = ਥਿਤਾਂ (ਬਹੁ-ਵਚਨ ‘ਥਿਤਿ’ ਤੋਂ)। ਥਿਤਿ = {थिति = A Lunar day} ਚੰਦ ਦੇ ਘਟਣ ਵਧਣ ਦੇ ਹਿਸਾਬ ਦਿਹਾੜੇ {ਨੋਟ: ਪੂਰਨਮਾਸ਼ੀ ਨੂੰ ਚੰਦ ਵਾਲਾ ਮਹੀਨਾ ਪੂਰਾ ਹੋ ਜਾਂਦਾ ਹੈ। ਅਗਾਂਹ ਨਵਾਂ ਮਹੀਨਾ ਚੜ੍ਹਦਾ ਹੈ = ਵਦੀ ਏਕਮ ਦੂਜ ਤੀਜ ਆਦਿਕ}। ਜਤਿ = ਜੋੜੀ ਵਜਾਣ ਦੀ ਇਕ ਗਤ। ਏਕਮ = ਚੰਦ ਦੇ ਮਹੀਨੇ ਦੀ ਪਹਿਲੀ ਤਾਰੀਖ਼। ਨਿਰਾਲਾ = {निर्-आलय} ਜਿਸ ਦਾ ਕੋਈ ਖ਼ਾਸ ਘਰ ਨਹੀਂ। ਜਾਲਾ = ਜਾਲ, ਬੰਧਨ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਰੂਪੁ = ਸ਼ਕਲ। ਰੇਖਿਆ = ਨਿਸ਼ਾਨ। ਘਟਿ ਘਟਿ = ਹਰੇਕ ਸਰੀਰ ਵਿਚ। ਜੋ = ਜੇਹੜਾ (ਗੁਰੂ)। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਮੈਂ ਪ੍ਰਾਪਤ ਕਰ ਸਕਦਾ ਹਾਂ। ਪਰਸਾਦਿ = ਕਿਰਪਾ ਨਾਲ। ਤਿਸ ਕਉ = {ਸੰਬੰਧਕ ‘ਕਉ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ}।੧। ਕਿਆ ਜਪੁ = ਹੋਰ ਕੇਹੜਾ ਜਪ? ਜਾਪਉ = ਜਾਪਉਂ, ਮੈਂ ਜਪਾਂ। ਜਗਦੀਸ = {ਜਗਤ-ਈਸ} ਜਗਤ ਦਾ ਮਾਲਕ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਿਆਂ। ਮਹਲੁ = ਪਰਮਾਤਮਾ ਦਾ ਟਿਕਾਣਾ। ਦੀਸੈ = ਦਿੱਸ ਸਕਦਾ ਹੈ।੧।ਰਹਾਉ।
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਥਿਤੀ’, ਜਤਿ ਦੀ ਤਾਲ ਨਾਲ ਗਾਵਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ)। ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ। ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ। ਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ। ਗੁਰੂ ਦੀ ਕਿਰਪਾ ਨਾਲ (ਹੀ ਉਸ ਦਾ ਹਰੇਕ ਸਰੀਰ ਵਿਚ ਦਰਸਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।੧। ਗੁਰੂ ਦੇ ਸ਼ਬਦ ਵਿਚ ਜੁੜ ਕੇ (ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਦਾ) ਦਰ-ਘਰ ਦਿੱਸ ਸਕਦਾ ਹੈ (ਪਰਮਾਤਮਾ ਦੇ ਚਰਨਾਂ ਵਿਚ ਟਿਕ ਸਕੀਦਾ ਹੈ, ਇਸ ਵਾਸਤੇ) ਜਗਤ ਦੇ ਮਾਲਕ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਹੋਰ ਕੋਈ ਭੀ ਜਾਪ ਨਹੀਂ ਜਪਦਾ।੧।ਰਹਾਉ।
राग बिलावलु, घर १० में गुरु नानकदेव जी की बानी ‘थिती’, जति की ताल के साथ गावनी। अकाल पुरख एक है और सतगुरु की कृपा द्वारा मिलता है। परमात्मा एक है (उस के बराबर का और कोई नहीं)। उस का कोई खास घर नहीं, वेह कभी मरता नहीं, वह जनम मरण में नहीं आता, उस की कोई खास जात नहीं, उस को (माया आदि का) कोई बंधन नहीं(सताता)। वह एक परमात्मा अपहुँच है, (मनुख के) ज्ञान-इन्द्रियों की उस तक पहुँच नहीं हो सकती, (कयोंकि) उस की कोई खास सूरत नहीं, कोई खास निशानी नहीं। परन्तु भला करते करते उसे हेरेक सरीर में देख सकते हैं। मैं उस (गुरु) से कुर्बान जाता हूँ जो (हरेक सरीर में प्रभु को) देख के (औरों को भी) दिखा देता है। गुरु की कृपा से (ही उस का हरेक सरीर में दर्शन करने की) ऊंची से ऊंची पदवी मैं प्राप्त कर सकता हूँ।१। गुरु के शब्द में जुड़ के (परमात्मा का सुमिरन करके परमात्मा का) दर-घर दिख सकता है (परमात्मा के चरणों में टिक सकतें है, सथिर हो सकतें हैं, इस लिए) जगत के मालिक परमात्मा के सिमरन के बिना मैं और कोई भी जाप नहीं जपता।१।रहाउ।
—————
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!