AMRIT VELE DA HUKAMNAMA SRI DARBAR SAHIB, SRI AMRITSAR, ANG 672, 04-Mar.-2017
ਧਨਾਸਰੀ ਮਹਲਾ ੫
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥
धनासरी महला ५
वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥
Dhanaasaree, Fifth Mehl:
The desires of the greatest of the great kings and landlords cannot be satisfied. They remain engrossed in Maya, intoxicated with the pleasures of their wealth; their eyes see nothing else at all. ||1|| No one has ever found satisfaction in sin and corruption. The flame is not satisfied by more fuel; how can one be satisfied without the Lord? ||Pause||
ਰਾਜਨ = ਰਾਜੇ। ਭੂਮਨ = ਜ਼ਿਮੀਂ ਦੇ ਮਾਲਕ। ਤਾ ਕੀ = ਉਹਨਾਂ ਦੀ। ਤ੍ਰਿਸਨ = ਲਾਲਚ, ਤ੍ਰੇਹ। ਲਪਟਿ ਰਹੇ = ਚੰਬੜੇ ਰਹਿੰਦੇ ਹਨ। ਮਾਤੇ = ਮਸਤ। ਲੋਚਨ = ਅੱਖਾਂ।੧। ਬਿਖਿਆ = ਮਾਇਆ। ਕਿਨ ਹੀ = ਕਿਨਿ ਹੀ {ਲਫ਼ਜ਼ ‘ਕਿਨਿ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ਕਿਸੇ ਨੇ ਭੀ। ਤ੍ਰਿਪਤਿ = ਸ਼ਾਂਤੀ, ਰਜੇਵਾਂ। ਪਾਵਕੁ = ਅੱਗ। ਈਧਨਿ = ਈਧਨ ਨਾਲ, ਬਾਲਣ ਨਾਲ। ਧ੍ਰਾਪੈ = ਰੱਜਦੀ। ਕਹਾ = ਕਿੱਥੇ? ਅਘਾਈ = ਰੱਜਦਾ ਹੈ।ਰਹਾਉ।
(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧। ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ, ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ।ਰਹਾਉ।
(हे भाई! दुनिया में) बड़े बड़े राजे हैं, बड़े बड़े जमींदार हैं, (माया के लिए) उनकी तृष्णा कभी नहीं ख़तम होती, वेह माया के अचंभों में मस्त रहते हैं, माया से चिपके रहते हैं। (माया के बिना) और कुछ उनको आँखों से धिकता नहीं। १। माया (के मोह) में (फंसे रह के) किसी मनुख ने माया की तृप्ति को प्राप्त नहीं किया है, जैसे आग को जलावन देते जाओ वः तृप्त नहीं होती। परमात्मा के नाम के बिना मनुख कभी तृप्त नहीं हो सकता। रहाउ॥
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!