Hukamnama Siri Darbar Sahib, Amritsar, Date 5 April-2017 Ang 714

Amritvele da Hukamnama Sri Darbar Sahib, Sri Amritsar, Ang 714, 05-Apr-2017

ਟੋਡੀ ਮਹਲਾ ੫

ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

टोडी महला ५

स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥ खोजत खोजत बहु परकारे सरब अरथ बीचारे ॥ साधसंगि परम गति पाईऐ माइआ रचि बंधि हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

Todee, Fifth Mehl:

O Lord and Master, I seek the Sanctuary of Your Court. Destroyer of millions of sins, O Great Giver, other than You, who else can save me? ||1||Pause|| Searching, searching in so many ways, I have contemplated all the objects of life. In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1|| My mind is in love with the Lord’s lotus feet; I have met the Beloved Guru, the noble, heroic being. Nanak celebrates in bliss; chanting and meditating on the Lord, all sickness has been cured. ||2||10||15||

ਪਦਅਰਥ:- ਸ੍ਵਾਮੀ—ਹੇ ਨਾਨਕ! ਪਰਿਓ—ਆ ਪਿਆ ਹਾਂ। ਦਰਬਾਰੇ—ਤੇਰੇ ਦਰ ਤੇ। ਕੋਟਿ—ਕ੍ਰੋੜਾਂ। ਅਪਰਾਧ—ਭੁੱਲਾਂ। ਖੰਡਨ ਕੇ ਦਾਤੇ—ਨਾਸ ਕਰਨ ਦੇ ਸਮਰੱਥ, ਹੇ ਦਾਤਾਰ! ਉਧਾਰੇ—(ਭੁੱਲਾਂ ਤੋਂ) ਬਚਾਏ।1। ਰਹਾਉ। ਖੋਜਤ—ਭਾਲਦਿਆਂ। ਬਹੁ ਪਰਕਾਰੇ—ਕਈ ਤਰੀਕਿਆਂ ਨਾਲ। ਸਰਬ ਅਰਥ—ਸਾਰੀਆਂ ਗੱਲਾਂ। ਸੰਗਿ—ਸੰਗਤਿ ਵਿਚ। ਪਰਮ ਗਤਿ—ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ—ਰਚ ਕੇ, ਫਸ ਕੇ। ਬੰਧਿ—ਬੰਧਨ ਵਿਚ। ਮਾਇਆ ਰਚਿ ਬੰਧਿ—ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ—ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ।1। ਸੰਗਿ—ਨਾਲ। ਮਨਿ—ਮਨ ਵਿਚ। ਸੁਰਿਜਨ—ਗੁਰਮੁਖ ਸੱਜਣ। ਕਰੇ—ਕਰਦਾ ਹੈ। ਜਪਿ—ਜਪ ਕੇ। ਸਗਲੇ—ਸਾਰੇ। ਨਿਵਾਰੇ—ਦੂਰ ਕਰ ਲੈਂਦਾ ਹੈ।2।

ਅਰਥ:- ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ,ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ?।1। ਰਹਾਉ। ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ,ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ।1। ਹੇ ਨਾਨਕ! ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ।2।10।15।

अर्थ :-हे स्वामी-भगवान ! मैं तेरी शरण आ पड़ा हूँ,मैं तेरे दर पर (आ गिरा हूँ) । हे करोड़ों भूल नास करने के समरथ दातार ! तेरे बिना ओर कौन मुझे भूल से बचा सकता है ? ।1 ।रहाउ । हे भाई ! कई तरीको के साथ खोज कर कर के मैंने सभी बातें विचारी हैं (और, इस नतीजे ऊपर पहुंचा हूँ, कि) गुरु की संगत में टिकिआँ सब से ऊँची आत्मिक अवस्था प्राप्त कर लेते है, और माया के (मोह के) बंधन में फँस के (मनुष्य जन्म की बाजी) हार जाते है ।1 । हे नानक ! जिस मनुख को प्यारे गुरमुखि सज्जन मिल पड़ते हैं उस के मन में परमात्मा के कोमल चरणों का प्यार बन जाता है, वह मनुख परमात्मा का नाम जप जप के आत्मिक आनंद मनाता है और वह (अपने अंदर से) सारे रोग दूर कर लेता है।2।10।15।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 5 April 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.