Hukamnama Siri Darbar Sahib, Amritsar, Date 05 May-2017 Ang 749

AMRITVELE DA HUKAMNAMA SRI DARBAR SAHIB SRI AMRITSAR, ANG 749, 05-May-2017

ਸੂਹੀ ਮਹਲਾ ੫

ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥

सूही महला ५

तुधु चिति आए महा अनंदा जिसु विसरहि सो मरि जाए ॥ दइआलु होवहि जिसु ऊपरि करते सो तुधु सदा धिआए ॥१॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥१॥ रहाउ ॥ चरण धूड़ि तेरे जन की होवा तेरे दरसन कउ बलि जाई ॥ अम्रित बचन रिदै उरि धारी तउ किरपा ते संगु पाई ॥२॥

Soohee, Fifth Mehl:

When You come to mind, I am totally in bliss. One who forgets You might just as well be dead. That being, whom You bless with Your Mercy, O Creator Lord, constantly meditates on You. ||1|| O my Lord and Master, You are the honor of the dishonored such as me. I offer my prayer to You, God; listening, listening to the Word of Your Bani, I live. ||1||Pause|| May I become the dust of the feet of Your humble servants. I am a sacrifice to the Blessed Vision of Your Darshan. I enshrine Your Ambrosial Word within my heart. By Your Grace, I have found the Company of the Holy. ||2||


ਚਿਤਿ = ਚਿੱਤ ਵਿਚ। ਵਿਸਰਹਿ = ਤੂੰ ਵਿਸਰ ਜਾਂਦਾ ਹੈਂ। ਮਰਿ ਜਾਏ = ਆਤਮਕ ਮੌਤ ਸਹੇੜ ਲੈਂਦਾ ਹੈ। ਕਰਤੇ = ਹੇ ਕਰਤਾਰ!।੧।ਸਾਹਿਬ = ਹੇ ਸਾਹਿਬ! ਮੈ = ਮੇਰਾ। ਕਰੀ = ਕਰੀਂ, ਮੈਂ ਕਰਦਾ ਹਾਂ। ਸੁਣਿ = ਸੁਣ ਕੇ। ਜੀਵਾ = ਜੀਵਾਂ, ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।੧।ਰਹਾਉ। ਹੋਵਾ = ਹੋਵਾਂ। ਕਉ = ਤੋਂ। ਬਲਿ = ਸਦਕੇ। ਜਾਈ = ਜਾਈਂ, ਮੈਂ ਜਾਂਦਾ ਹਾਂ। ਅੰਮ੍ਰਿਤ = ਆਤਮਕ ਜੀਵਨ ਵਾਲੇ। ਉਰਿ = ਹਿਰਦੇ ਵਿਚ। ਤਉ = ਤੇਰੀ {तव}। ਤੇ = ਤੋਂ, ਨਾਲ। ਸੰਗੁ = ਸਾਥ। ਪਾਈ = ਪਾਈਂ, ਮੈਂ ਪਾਵਾਂ ॥੨॥

ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ। ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ।੧। ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ। ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ।੧।ਰਹਾਉ। ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ। (ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤ ਪ੍ਰਾਪਤ ਕਰਾਂ ॥੨॥

हे प्रभु! अगर तुम मन में आ बसों तो बहुत सुख मिलता है। जिस मनुक को तुम बिसर जाता हो, वेह मनुख आत्मिक मौत को कुढ़ बुलावा देता है। हे करतार! जिस मनुख ऊपर तुम दयावान होते हो, वह सदा तुम्हे याद करता रहता है।१। हे मेरे मालिक प्रभु! मुझ निमानी का तुम ही मान हो। हे प्रभु! में तेरे आगे अर्जोई करता हुं, (मेहर कर) तेरी सिफत-सलाह की बानी सुन सुन के मैं आत्मिक जीवन हासिल करता रहूँ।१।रहाउ। हे प्रभु! मैं तेरे दर्शन से कुर्बान जाता हूँ, (कृपा कर) मैं तेरे सेवक के चरणों की धूड बना रहूँ। (तेरे सेवक के) आत्मिक जीवन देने वाले बचन मैं अपने दिल में हृदय में बसाई रखूं, तेरी कृपा से मैं (तेरे सेवक की) संगत प्राप्त कर सकूँ॥२॥

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 5 May 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.