Hukamnama Siri Darbar Sahib, Amritsar, Date 15 May-2017 Ang 976

AMRITVELE DA HUKAMNAMA SRI DARBAR SAHIB, SRI AMRITSAR, ANG 976, 15-May-2017

ਨਟ ਮਹਲਾ ੪

ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥ ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥ ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥੧॥ ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥ ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥੨॥ ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥ ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥ ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥ ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥੪॥੪॥

नट महला ४

मेरे मन जपि हरि हरि राम रंगे ॥ हरि हरि क्रिपा करी जगदीसुरि हरि धिआइओ जन पगि लगे ॥१॥ रहाउ ॥ जनम जनम के भूल चूक हम अब आए प्रभ सरनगे ॥ तुम सरणागति प्रतिपालक सुआमी हम राखहु वड पापगे ॥१॥ तुमरी संगति हरि को को न उधरिओ प्रभ कीए पतित पवगे ॥ गुन गावत छीपा दुसटारिओ प्रभि राखी पैज जनगे ॥२॥ जो तुमरे गुन गावहि सुआमी हउ बलि बलि बलि तिनगे ॥ भवन भवन पवित्र सभि कीए जह धूरि परी जन पगे ॥३॥ तुमरे गुन प्रभ कहि न सकहि हम तुम वड वड पुरख वडगे ॥ जन नानक कउ दइआ प्रभ धारहु हम सेवह तुम जन पगे ॥४॥४॥

Nat, Fourth Mehl:

O my mind, chant the Name of the Lord, Har, Har, with love. When the Lord of the Universe, Har, Har, granted His Grace, then I fell at the feet of the humble, and I meditate on the Lord. ||1||Pause|| Mistaken and confused for so many past lives, I have now come and entered the Sanctuary of God. O my Lord and Master, You are the Cherisher of those who come to Your Sanctuary. I am such a great sinner – please save me! ||1|| Associating with You, Lord, who would not be saved? Only God sanctifies the sinners. Naam Dayv, the calico printer, was driven out by the evil villains, as he sang Your Glorious Praises; O God, You protected the honor of Your humble servant. ||2|| Those who sing Your Glorious Praises, O my Lord and Master – I am a sacrifice, a sacrifice, a sacrifice to them. Those houses and homes are sanctified, upon which the dust of the feet of the humble settles. ||3|| I cannot describe Your Glorious Virtues, God; You are the greatest of the great, O Great Primal Lord God. Please shower Your Mercy upon servant Nanak, God; I serve at the feet of Yor humble servants. ||4||4||

ਪਦਅਰਥ:- ਮਨ—ਹੇ ਮਨ! ਰੰਗੇ—ਰੰਗਿ, ਪ੍ਰੇਮ ਨਾਲ। ਜਗਦੀਸੁਰਿ—ਜਗਦੀਸੁਰ ਨੇ, ਜਗਤ ਦੇ ਈਸ਼੍ਵਰ ਨੇ। ਜਨ ਪਗਿ—ਸੰਤ ਜਨਾਂ ਦੇ ਚਰਨ ਵਿਚ, ਸੰਤ ਜਨਾਂ ਦੀ ਸਰਨ ਵਿਚ। ਲਗੇ—ਲਗਿ, ਲੱਗ ਕੇ, ਪੈ ਕੇ।1। ਰਹਾਉ। ਭੂਲ ਚੂਕ—ਭੁੱਲਾਂ ਚੁੱਕਾਂ, ਗ਼ਲਤੀਆਂ। ਪ੍ਰਭ—ਹੇ ਪ੍ਰਭੂ! ਸਰਣਾਗਤਿ ਪ੍ਰਤਿਪਾਲਕ—ਸਰਨ ਪਿਆਂ ਦੀ ਪਾਲਨਾ ਕਰਨ ਵਾਲੇ। ਹਮ ਵਡ ਪਾਪਗੇ—ਸਾਨੂੰ ਵੱਡੇ ਪਾਪੀਆਂ ਨੂੰ।1। ਕੋ ਕੋ ਨ—ਕੌਣ ਕੌਣ ਨਹੀਂ? ਸਾਰੇ ਹੀ। ਪ੍ਰਭ—ਹੇ ਪ੍ਰਭੂ! ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ। ਪਵਗੇ—ਪਵਿੱਤਰ। ਛੀਪਾ—ਜਾਤਿ ਦਾ ਛੀਂਬਾ ਨਾਮਦੇਵ। ਦੁਸਟਾਰਿਓ—ਦੁਸ਼ਟ ਆਖ ਕੇ ਦੁਰਕਾਰਿਆ। ਪ੍ਰਭਿ—ਪ੍ਰਭੂ ਨੇ। ਪੈਜ—ਲਾਜ, ਇੱਜ਼ਤ। ਜਨਗੇ—(ਆਪਣੇ) ਦਾਸ ਦੀ।2। ਗਾਵਹਿ—ਗਾਂਦੇ ਹਨ {ਬਹੁ-ਵਚਨ}। ਹਉ—ਮੈਂ। ਬਲਿ—ਸਦਕੇ। ਤਿਨਗੇ—ਉਹਨਾਂ ਤੋਂ। ਭਵਨ—ਘਰ। ਸਭਿ—ਸਾਰੇ। ਜਹ—ਜਿੱਥੇ। ਧੂਰਿ ਜਨ ਪਗੇ—ਸੰਤ ਜਨਾਂ ਦੇ ਪੈਰਾਂ ਦੀ ਧੂੜ।3। ਕਉ—ਨੂੰ। ਪ੍ਰਭ—ਹੇ ਪ੍ਰਭੂ! ਸੇਵਹ—ਅਸੀਂ ਸੇਵਾ ਕਰੀਏ {ਵਰਤਮਾਨ ਕਾਲ ਉੱਤਮ ਪੁਰਖ, ਬਹੁ-ਵਚਨ}। ਤੁਮ ਜਨ ਪਗੇ—ਤੇਰੇ ਜਨਾਂ ਦੇ ਚਰਨ।4।

ਅਰਥ:- ਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ। ਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ।1। ਰਹਾਉ। ਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ। ਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ।1। ਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤਿ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ। (ਹੇ ਭਾਈ!) ਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ।2। ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ।3। ਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ। ਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ।4। 4।

अर्थ :-हे मेरे मन ! प्यार के साथ परमात्मा का नाम जपा कर। हे मन ! जिस मनुख के ऊपर जगत के स्वामी भगवान ने कृपा की, उस ने संत जनों की चरणी लग के उस भगवान का सुमिरन किया है।1।रहाउ। हे भगवान ! हम अनेकों जन्मों से त्रलतीआँ करते आ रहे हैं, अब हम तेरी शरण आए हैं। हे स्वामी ! तूँ शरण आने से की पालना करने वाला हैं, हमारी पापीयों की भी रखा कर।1। हे भगवान ! जो भी तेरी संगत में आया, वही (पापों विकारों से) बच निकलिआ, तूँ पापों में डिगे हुआ को पवित्र करने वाला हैं। (हे भाई !) भगवान के गुण गा रहे (नामदेव) छींबे को (ब्राहमणो ने) दुष्ट दुष्ट कह के दुरकारिआ, पर भगवान ने आपने सेवक की इज्ज़त रख के लिए।2। हे स्वामी ! जिहड़े भी मनुख तेरे गुण गाते हैं, मैं उन से सदके सदके जाता हूँ कुरबान जाता हूँ। हे भगवान ! जहाँ जहाँ तेरे सेवकों के चरणों की धूल लग गई, तूँ वह सारे जगह पवित्र कर दिये।3। हे भगवान ! तूँ बड़ा हैं, तूँ बहुत बड़ा अकाल पुरख हैं, हम जीव तेरे गुण ब्यान नहीं कर सकते। हे भगवान ! आपने सेवक नानक ऊपर कृपा कर, तो कि मैं भी तेरे सेवकों के चरणों की सेवा कर सकूँ।4।4।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 15 May 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.