AMRITVELE DA HUKAMNAMA SRI DARBAR SAHIB, SRI AMRITSAR, ANG 746, 17-MAY-2017
ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਪ੍ਰੀਤਿਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥
रागु सूही महला ५ घरु ५ पड़ताल ੴ सतिगुर प्रसादि ॥ प्रीति प्रीति गुरीआ मोहन लालना ॥ जपि मन गोबिंद एकै अवरु नही को लेखै संत लागु मनहि छाडु दुबिधा की कुरीआ ॥१॥ रहाउ ॥ निरगुन हरीआ सरगुन धरीआ अनिक कोठरीआ भिंन भिंन भिंन भिन करीआ ॥ विचि मन कोटवरीआ ॥ निज मंदरि पिरीआ ॥ तहा आनद करीआ ॥ नह मरीआ नह जरीआ ॥१॥ किरतनि जुरीआ बहु बिधि फिरीआ पर कउ हिरीआ ॥ बिखना घिरीआ ॥ अब साधू संगि परीआ ॥ हरि दुआरै खरीआ ॥ दरसनु करीआ ॥ नानक गुर मिरीआ ॥ बहुरि न फिरीआ ॥२॥१॥४४॥
Raag Soohee, Fifth Mehl, Fifth House, Partaal: One Universal Creator God. By The Grace Of The True Guru: Love of the enticing Beloved Lord is the most glorious love. Meditate, O mind, on the One Lord of the Universe – nothing else is of any account. Attach your mind to the Saints, and abandon the path of duality. ||1||Pause|| The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms. Within them, the mind is the policeman; my Beloved lives in the temple of my inner self. He plays there in ecstasy. He does not die, and he never grows old. ||1|| He is engrossed in worldly activities, wandering around in various ways. He steals the property of others, and is surrounded by corruption and sin. But now, he joins the Saadh Sangat, the Company of the Holy, and stands before the Lord’s Gate. He obtains the Blessed Vision of the Lord’s Darshan. Nanak has met the Guru; he shall not be reincarnated again. ||2||1||44||
ਪਦਅਰਥ:- ਪ੍ਰੀਤਿ ਪ੍ਰੀਤਿ—ਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆ—ਵੱਡੀ। ਮਨ—ਹੇਮਨ! ਲੇਖੈ—ਲੇਖੇ ਵਿਚ, ਪਰਵਾਨ। ਅਵਰੁ—ਕੋਈ ਹੋਰ (ਉੱਤਮ)। ਮਨਹਿ—ਮਨ ਵਿਚੋਂ। ਦੁਬਿਧਾ—ਡਾਂਵਾਂ-ਡੋਲ ਹਾਲਤ। ਕੁਰੀਆ—ਪਗਡੰਡੀ, ਰਸਤਾ।1।ਰਹਾਉ। ਨਿਰਗੁਨ—ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆ—ਪਰਮਾਤਮਾ। ਸਰਗੁਨ ਧਰੀਆ—ਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪਧਾਰਿਆ। ਭਿੰਨ—ਵੱਖ। ਕੋਟਵਰੀਆ—ਕੋਤਵਾਲ। ਨਿਜ ਮੰਦਰਿ—ਆਪਣੇਮੰਦਰ ਵਿਚ। ਜਰੀਆ—ਬੁਢੇਪਾ।1। ਕਿਰਤਨਿ—ਇਸ ਕੀਤੇ ਹੋਏ ਜਗਤਵਿਚ, ਰਚੇ ਹੋਏ ਸੰਸਾਰ (ਦੇ ਮੋਹ) ਵਿਚ। ਜੁਰੀਆ—ਜੁੜਿਆ ਹੋਇਆ। ਪਰਕਉ—ਪਰਾਏ (ਧਨ) ਨੂੰ। ਹਿਰੀਆ—ਤੱਕਦਾ ਹੈ। ਬਿਖਨਾ—ਵਿਸ਼ਿਆਂ ਨਾਲ।ਸੰਗਿ—ਸੰਗਤਿ ਵਿਚ। ਪਰੀਆ—ਆ ਪਿਆ ਹੈ। ਦੁਆਰੈ—ਦਰ ਤੇ। ਗੁਰਮਿਰੀਆ—ਗੁਰੂ ਨੂੰ ਮਿਲਿਆ। ਬਹੁਰਿ—ਮੁੜ।2।
ਅਰਥ:- ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣਵਾਲੇ ਲਾਲ-ਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ।ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ!ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀਦਸ਼ਾ ਦੀ ਪਗਡੰਡੀ ਦੂਰ ਕਰ।1। ਰਹਾਉ। ਹੇ ਭਾਈ! ਨਿਰਲੇਪ ਪ੍ਰਭੂ ਨੇਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰ-ਕੋਠੜੀ)ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ।1। ਹੇਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾਫਿਰਦਾ ਹੈ, ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ। ਇਸ ਮਨੁੱਖਾ ਜਨਮਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! (ਜੇਹੜਾ ਭੀ ਮਨੁੱਖ)ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ।2।1। 44।
अर्थ :-हे भाई ! (दुनिया की) प्रीतो (माया) में से बड़ी प्रीति मन को मोहण वाले लाल-भगवान की है। हे मन ! सिर्फ उस भगवान का नाम जपा कर। ओर कोई उधम उस की दरगाह में परवान नहीं होता। हे भाई ! संतो की चरणी लगा रह, और अपने मन में से डाँवाँडोल रहने-वाली दशा की पगडंडी दूर कर।1।रहाउ। हे भाई ! निरलेप भगवान ने त्रिगुणी संसार बनाया, इस में यह अनेकों (शरीर-) कोठड़ीआँ उस ने अलग अलग (प्रकार की) बना की। (हरेक शरीर-कोठड़ी) में मन को कोतवाल बना दिया। प्यारा भगवान (हरेक शरीर-कोठड़ी में) अपने मन्दिर में रहता है, और वहाँ आनंद मनाता है। उस भगवान को ना मौत आती है, ना बुढापा उस के करीब आता है।1। हे भाई ! जीव भगवान की रची रचना में ही जुड़ा रहता है, कई तरीको के साथ भटकता घूमता है, पराए (धन को, रूप को) देखता घूमता है, विशे-विकारों में घिरा रहता है। इस मनुष्य के जन्म में जब जीव गुरु की संगत में पहुँचता है, तो भगवान के दर पर आ खड़ा होता है, (भगवान का) दर्शन करता है। हे नानक ! (जो भी मनुख) गुरु को मिलता है, वह फिर जन्म-मरण के गेड़ में नहीं भटकता।2।1।44।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!