SANDHYA VELE DA HUKAMNAMA SRI DARBAR SAHIB SRI AMRITSAR, ANG 674, 24-Jun-2017
ਧਨਾਸਰੀ ਮਹਲਾ ੫ ॥ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥ ਹੈ ਕੋਊ ਐਸੋ ਹਮਰਾ ਮੀਤੁ ॥ ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥ ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥
धनासरी महला ५ ॥ बंधन ते छुटकावै प्रभू मिलावै हरि हरि नामु सुनावै ॥ असथिरु करे निहचलु इहु मनूआ बहुरि न कतहू धावै ॥१॥ है कोऊ ऐसो हमरा मीतु ॥ सगल समग्री जीउ हीउ देउ अरपउ अपनो चीतु ॥१॥ रहाउ ॥ पर धन पर तन पर की निंदा इन सिउ प्रीति न लागै ॥ संतह संगु संत संभाखनु हरि कीरतनि मनु जागै ॥२॥ गुण निधान दइआल पुरख प्रभ सरब सूख दइआला ॥ मागै दानु नामु तेरो नानकु जिउ माता बाल गुपाला ॥३॥१४॥
Dhanaasaree, Fifth Mehl: Is there anyone who can release me from my bondage, unite me with God, recite the Name of the Lord, Har, Har, and make this mind steady and stable, so that it no longer wanders around? ||1|| Do I have any such friend? I would give him all my property, my soul and my heart; I would devote my consciousness to him. ||1||Pause|| Others’ wealth, others’ bodies, and the slander of others – do not attach your love to them. Associate with the Saints, speak with the Saints, and keep your mind awake to the Kirtan of the Lord’s Praises. ||2|| God is the treasure of virtue, kind and compassionate, the source of all comfort. Nanak begs for the gift of Your Name; O Lord of the world, love him, like the mother loves her child. ||3||14||
ਪਦਅਰਥ:- ਤੇ—ਤੋਂ। ਛੁਟਕਾਵੈ—ਛੁਡਾ ਦੇਵੇ। ਅਸਥਿਰੁ—ਅਡੋਲ। ਨਿਹਚਲੁ—ਚੰਚਲਤਾ-ਹੀਨ। ਬਹੁਰਿ—ਮੁੜ। ਕਤ ਹੂ—ਕਿਤੇ ਭੀ। ਧਾਵੈ—ਦੌੜੇ।1। ਸਮਗ੍ਰੀ—ਮਾਲ-ਅਸਬਾਬ। ਜੀਉ—ਨਿੰਦ। ਹੀਉ—ਹਿਰਦਾ। ਦੇਉ—ਦੇਉਂ, ਮੈਂ ਦੇ ਦਿਆਂ। ਅਰਪਉ—ਅਰਪਉਂ।1। ਰਹਾਉ। ਪਰ ਤਨ—ਪਰਾਇਆ ਸਰੀਰ, ਪਰਾਈ ਇਸਤ੍ਰੀ। ਸੰਭਾਖਨੁ—ਬਚਨ-ਬਿਲਾਸ, ਗੋਸ਼ਟਿ। ਕੀਰਤਨਿ—ਕੀਰਤਨ ਵਿਚ।2। ਗੁਣ ਨਿਧਾਨ—ਹੇ ਗੁਣਾਂ ਦੇ ਖ਼ਜ਼ਾਨੇ! ਪੁਰਖ—ਹੇ ਸਰਬ-ਵਿਆਪਕ! ਨਾਨਕੁ ਮਾਗੈ—ਨਾਨਕ ਮੰਗਦਾ ਹੈ {ਲਫ਼ਜ਼ ‘ਨਾਨਕ’ ਅਤੇ ‘ਨਾਨਕੁ’ ਦਾ ਫ਼ਰਕ ਚੇਤੇ ਰੱਖਣਾ}। ਗੁਪਾਲਾ—ਹੇ ਗੋਪਾਲ!।3।
ਅਰਥ:- ਜੇਹੜਾ ਮਿੱਤਰ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ, ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਨੂੰ ਪਰਮਾਤਮਾ ਦਾ ਨਾਮ ਸਦਾ ਸੁਣਾਇਆ ਕਰੇ, ਮੇਰੇ ਇਸ ਮਨ ਨੂੰ ਡੋਲਣ ਤੋਂ ਚੰਚਲਤਾ ਤੋਂ ਹਟਾ ਲਏ, ਤਾ ਕਿ ਇਹ ਫਿਰ ਕਿਸੇ ਭੀ ਪਾਸੇ ਭਟਕਿਆ ਨਾਹ ਕਰੇ (ਮੈਂ ਆਪਣੇ ਸਭ ਕੁਝ ਉਸ ਦੇ ਹਵਾਲੇ ਕਰ ਦਿਆਂ)।1। ਜੇ ਕੋਈ ਮੈਨੂੰ ਇਹੋ ਜਿਹਾ ਮੇਰਾ ਮਿੱਤਰ ਮਿਲ ਜਾਏ (ਜੇਹੜਾ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਏ) ਮੈਂ ਉਸ ਨੂੰ ਆਪਣਾ ਸਾਰਾ ਧਨ-ਪਦਾਰਥ, ਆਪਣੀ ਜਿੰਦ, ਆਪਣਾ ਹਿਰਦਾ ਦੇ ਦਿਆਂ। ਮੈਂ ਆਪਣਾ ਚਿੱਤ ਉਸ ਦੇ ਹਵਾਲੇ ਕਰ ਦਿਆਂ।1। ਰਹਾਉ। (ਕੋਈ ਐਸਾ ਮਿੱਤਰ ਮਿਲ ਪਏ ਜਿਸ ਦੀ ਕਿਰਪਾ ਨਾਲ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ—ਇਹਨਾਂ ਨਾਲ ਮੇਰਾ ਪਿਆਰ ਨਾਹ ਬਣੇ। ਮੈਂ ਸੰਤਾਂ ਦਾ ਸੰਗ ਕਰਿਆ ਕਰਾਂ, ਮੇਰਾ ਸੰਤਾਂ ਨਾਲ ਹੀ ਬਚਨ-ਬਿਲਾਸ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਮੇਰਾ ਮਨ ਹਰ ਵੇਲੇ ਸੁਚੇਤ ਰਿਹਾ ਕਰੇ।2। ਹੇ ਗੁਣਾਂ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਪ੍ਰਭੂ! ਹੇ ਸਾਰੇ ਸੁਖਾਂ ਦੀ ਬਖਸ਼ਸ਼ ਕਰਨ ਵਾਲੇ! ਹੇ ਗੋਪਾਲ! ਜਿਵੇਂ ਬੱਚੇ ਆਪਣੀ ਮਾਂ ਪਾਸੋਂ (ਖਾਣ ਪੀਣ ਲਈ ਮੰਗਦੇ ਹਨ) ਮੈਂ ਤੇਰਾ ਦਾਸ ਨਾਨਕ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ।3।14।
अर्थ :- जो मित्र मुझे माया के बंधनो से छुडा ले, मुझे परमात्मा मिला दे, मुझे परमात्मा का नाम सदा सुनाया करे, मेरे इस मन को डोलने से चंचलता से हटा लए, ताकि यह फिर किसी भी तरफ न भटका करे ( तो मैं अपना सब कुछ उस के हवाले कर दूँ)।1। अगर कोई मुझे ऐसा मेरा मित्र मिल जाए (जो मुझे माया के बंधनो से छुडा ले) मैं उस को अपना सारा धन-पदार्थ, अपनी जीवन, अपना हृदय दे दूँ। मैं अपना चित् उस के हवाले कर दूँ।1।रहाउ। (कोई ऐसा मित्र मिल जाए जिस की कृपा के साथ) पराया धन, पराई स्त्री, पराई निंदा-इन के साथ मेरा प्यार ना बने। मैं संतो का संग करा करू, मेरा संतो के साथ ही वचन-बिलास रहे, परमात्मा की सिफ़त-सालाह में मेरा मन हर समय सुचेत रहा करे।2। हे गुणों के खज़ाने ! हे दया के घर ! हे सर्व-व्यापक ! हे भगवान ! हे सारे सुखों की बख्शीश करने वाले ! हे गोपाल ! जैसे बच्चे अपनी माँ से (खाने पीने के लिए माँगते हैं) मैं तेरा दास नानक तेरे से तेरे नाम का दान माँगता हूँ।3।14।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!