Hukamnama Siri Darbar Sahib, Amritsar, Date 09 July-2017 Ang 451

Amritvele da Hukamnama Sri Darbar Sahib, Amritsar Sahib Ang 451, 09-Jul-2017

ਆਸਾ ਮਹਲਾ ੪ ਛੰਤ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਪਰਦੇਸੀ ਵੇਪਿਆਰੇ ਆਉ ਘਰੇ ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ ਰੰਗਿਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ ਗੁਰੁ ਨਾਨਕੁ ਤੁਠਾ ਮੇਰੇ ਪਿਆਰੇਮੇਲੇ ਹਰੇ ॥੧॥ ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ ਮਨਿ ਤ੍ਰਿਸਨਾ ਨਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸਹਿਰੇ ॥ ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥

आसा महला ४ छंत घरु ५ ੴ सतिगुर प्रसादि ॥ मेरे मन परदेसी वे पिआरे आउ घरे ॥ हरि गुरू मिलावहु मेरे पिआरे घरि वसै हरे ॥ रंगि रलीआ माणहु मेरे पिआरे हरि किरपा करे ॥ गुरु नानकु तुठा मेरे पिआरे मेले हरे ॥१॥ मै प्रेमु न चाखिआ मेरे पिआरे भाउ करे ॥ मनि त्रिसना न बुझी मेरे पिआरे नित आस करे ॥ नित जोबनु जावै मेरे पिआरे जमु सास हिरे ॥ भाग मणी सोहागणि मेरे पिआरे नानक हरि उरि धारे ॥२॥

Aasaa, Fourth Mehl, Chhant, Fifth House: One Universal Creator God. By The Grace Of The True Guru: O my dear beloved stranger mind, please come home! Meet with the Lord-Guru, O my dear beloved, and He will dwell in the home of your self. Revel in His Love, O my dear beloved, as the Lord bestows His Mercy. As Guru Nanak is pleased, O my dear beloved, we are united with the Lord. ||1|| I have not tasted divine love, O my dear beloved, within my heart. The mind’s desires are not quenched, O my dear beloved, but I still hold out hope. Youth is passing away, O my dear beloved, and death is stealing away the breath of life. The virtuous bride realizes the good fortune of her destiny, O my dear beloved; O Nanak, she enshrines the Lord within her heart. ||2||

ਵੇ ਮਨ = ਹੇ ਮਨ! ਪਰਦੇਸੀ = ਪਰਾਏ ਦੇਸ਼ਾਂ ਵਿਚ ਰਹਿਣ ਵਾਲੇ, ਥਾਂ ਥਾਂ ਭਟਕਣ ਵਾਲੇ। ਘਰੇ = ਘਰਿ, ਘਰ ਵਿਚ, ਪ੍ਰਭੂ-ਚਰਨਾਂ ਵਿਚ। ਮਿਲਾਵਹੁ = ਮਿਲ। ਵਸੈ = ਵੱਸਦਾ ਹੈ। ਹਰੇ = ਹਰੀ। ਰੰਗਿ = ਪ੍ਰੇਮ ਵਿਚ (ਟਿਕ ਕੇ)। ਰਲੀਆਂ = ਮੌਜਾਂ। ਤੁਠਾ = ਦਇਆਵਾਨ, ਪ੍ਰਸੰਨ ॥੧॥ ਭਾਉ ਕਰੇ = ਭਾਉ ਕਰਿ, ਪਿਆਰ ਕਰ ਕੇ। ਮਨਿ = ਮਨ ਵਿਚ (ਵੱਸ ਰਹੀ)। ਆਸ = (ਮਾਇਆ ਦੀਆਂ) ਆਸਾਂ। ਜੋਬਨੁ = ਜਵਾਨੀ। ਜਾਵੈ = ਬੀਤਦਾ ਜਾ ਰਿਹਾ ਹੈ। ਹਿਰੇ = ਹੇਰੇ, ਤੱਕ ਰਿਹਾ ਹੈ। ਭਾਗਮਣੀ = ਭਾਗਾਂ ਦੀ ਮਣੀ। ਉਰਿ = ਹਿਰਦੇ ਵਿਚ ॥੨॥

ਰਾਗ ਆਸਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ। ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ।ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੧॥ ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ,(ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ।ਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ)। ਨਾਨਾਕ ਆਖਦਾ ਹੈ ਕਿ ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ॥੨॥

हे जगह जगह भटक रहे मन! हे प्यारे मन! कभी तो प्रभु चरणों में जुड़| हे मेरे प्यारे मन! हरी रूप गुरु से मिल कर (तुझे समझ लग जायेगी की सब सुखों का दाता प्रभु) तेरे अंदर ही बस रहा है| हे मेरे प्यारे मन! प्रभु के चरणों में टिक कर आत्मिक आनंद मना ( अरदास करता रह की तेरे ऊपर )प्रभु यह मेहर ( की दात) करे| नानक (कहता है ) हे मेरे मन! जिस ऊपर गुरु दयावान होता है उस को परमात्मा से मिला देता है||1|| हे मेरे प्यारे मन! मैने (प्रभु चरणों में) प्रेम जोड़ कर उसके प्यार का स्वाद कभी नहीं चखा| (क्योंकि) हे मेरे प्यारे! मेरे मन में ( बस रही माया की) तृष्णा कभी ख़त्म नहीं हुई, (मेरा मन) सदा (माया की ही) आशा बनाता रहता है| हे मेरे प्यारे ! सदा (इसी हालत में ही ) मेरी जवानी निकलती जा रही है और मौत का देवता मेरे शवासों को (बड़े गौर )से देख रहा है की श्वास पूरा हों और इसको आ पकडू| हे नानक! (कह) हे मेरे प्यारे! वो ही जीव स्त्री भाग्यवान बनती है,उसी के मस्तक पर भाग्य की मणि चमकती है जो परमात्मा (की याद) अपने हृदय में टिकाए रखती है||2||

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 9 July 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.