Hukamnama Siri Darbar Sahib, Amritsar, Date 14 July-2017 Ang 917

 


AmritVele da Hukamnama Sri Darbar Sahib Sri Amritsar, Ang 917-918, 14-Jul-2017


ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥

ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥ ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥ ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥ ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥ ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥ ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥ ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ 


रामकली महला ३ अनंदु ੴ सतिगुर प्रसादि ॥ ____ साची लिवै बिनु देह निमाणी ॥ देह निमाणी लिवै बाझहु किआ करे वेचारीआ ॥ तुधु बाझु समरथ कोइ नाही क्रिपा करि बनवारीआ ॥ एस नउ होरु थाउ नाही सबदि लागि सवारीआ ॥ कहै नानकु लिवै बाझहु किआ करे वेचारीआ ॥६॥ आनंदु आनंदु सभु को कहै आनंदु गुरू ते जाणिआ ॥ जाणिआ आनंदु सदा गुर ते क्रिपा करे पिआरिआ ॥ करि किरपा किलविख कटे गिआन अंजनु सारिआ ॥ अंदरहु जिन का मोहु तुटा तिन का सबदु सचै सवारिआ ॥ कहै नानकु एहु अनंदु है आनंदु गुर ते जाणिआ ॥७॥ 
Raamkalee, Third Mehl, Anand ~ The Song Of Bliss: One Universal Creator God. By The Grace Of The True Guru: ____ Without the true love of devotion, the body is without honor. The body is dishonored without devotional love; what can the poor wretches do? No one except You is all-powerful; please bestow Your Mercy, O Lord of all nature. There is no place of rest, other than the Name; attached to the Shabad, we are embellished with beauty. Says Nanak, without devotional love, what can the poor wretches do? ||6|| Bliss, bliss – everyone talks of bliss; bliss is known only through the Guru. Eternal bliss in known only through the Guru, when the Beloved Lord grants His Grace. Granting His Grace, He cuts away our sins; He blesses us with the healing ointment of spiritual wisdom. Those who eradicate attachment from within themselves, are adorned with the Shabad, the Word of the True Lord. Says Nanak, this alone is bliss – bliss which is known through the Guru. ||7|| 
ਪਦਅਰਥ:- ਸਾਚੀ ਲਿਵ—ਸੱਚੀ ਲਗਨ, ਸਦਾ ਕਾਇਮ ਰਹਿਣ ਵਾਲੀ ਲਗਨ, ਸਦਾ-ਥਿਰ ਪ੍ਰਭੂ ਨਾਲ ਪ੍ਰੀਤ। ਦੇਹ—ਸਰੀਰ। ਨਿਮਾਣੀ—ਨਿਆਸਰੀ ਜੇਹੀ, ਹੌਲੇ ਮੇਲ ਦੀ। ਕਿਆ ਕਰੇ—ਕੀਹ ਕਰਦੀ ਹੈ? ਜੋ ਕੁਝ ਕਰਦੀ ਹੈ ਨਕਾਰੇ ਕੰਮ ਹੀ ਕਰਦੀ ਹੈ। ਬਨਵਾਰੀ—ਹੇ ਜਗਤ-ਵਾੜੀ ਦੇ ਮਾਲਕ! ਸਵਾਰੀਆ—ਸੁਚੱਜੇ ਪਾਸੇ ਲਾਈ ਜਾ ਸਕਦੀ ਹੈ। ਵੇਚਾਰੀਆ—ਪਰ-ਅਧੀਨ, ਨਿਮਾਣੀ ਜਿਹੀ, ਮਾਇਆ ਦੇ ਪ੍ਰਭਾਵ ਹੇਠ। ਸਭੁ ਕੋ—ਹਰੇਕ ਜੀਵ। ਪਿਆਰਿਆ—ਹੇ ਪਿਆਰੇ ਭਾਈ! ਕ੍ਰਿਪਾ ਕਰੇ—ਜਦੋਂ ਗੁਰੂ ਕਿਰਪਾ ਕਰਦਾ ਹੈ। ਕਿਲਵਿਖ—ਪਾਪ। ਅੰਜਨੁ—ਸੁਰਮਾ। ਸਾਰਿਆ—(ਅੱਖਾਂ ਵਿਚ) ਪਾਂਦਾ ਹੈ। ਅੰਦਰਹੁ—ਮਨ ਵਿਚੋਂ। ਸਚੈ—ਸਦਾ-ਥਿਰ (ਪਰਮਾਤਮਾ) ਨੇ। ਸਬਦੁ—ਬੋਲ। ਸਬਦੁ ਸਵਾਰਿਆ—ਬੋਲ ਸਵਾਰ ਦਿੱਤਾ (ਭਾਵ, ਖਰ੍ਹਵੇ ਬੋਲ ਨਿੰਦਾ ਆਦਿਕ ਦੇ ਬੋਲ ਨਹੀਂ ਬੋਲਦਾ)। ਏਹੁ ਅਨੰਦੁ ਹੈ—ਅਸਲ ਆਤਮਕ ਆਨੰਦ ਇਹ ਹੈ (ਕਿ ਮਨੁੱਖ ਦਾ ਖਰ੍ਹਵਾ ਤੇ ਨਿੰਦਾ ਆਦਿਕ ਵਾਲਾ ਸੁਭਾਉ ਹੀ ਨਹੀਂ ਰਹਿੰਦਾ)। 
ਅਰਥ:- ਸਦਾ-ਥਿਰ ਪ੍ਰਭੂ ਦੇ ਚਰਨਾਂ ਦੀ ਲਗਨ (ਦੇ ਆਨੰਦ) ਤੋਂ ਬਿਨਾ ਇਹ (ਮਨੁੱਖਾ) ਸਰੀਰ ਨਿਆਸਰਾ ਜੇਹਾ ਹੀ ਰਹਿੰਦਾ ਹੈ। ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਭੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ। ਹੇ ਜਗਤ ਦੇ ਮਾਲਕ! ਤੈਥੋਂ ਬਿਨਾ ਕੋਈ ਹੋਰ ਥਾਂ ਨਹੀਂ ਜਿਥੇ ਇਹ ਸਰੀਰ ਸੁਚੱਜੇ ਪਾਸੇ ਲੱਗ ਸਕੇ, ਕੋਈ ਹੋਰ ਇਸ ਨੂੰ ਸੁਚੱਜੇ ਪਾਸੇ ਲਾਣ ਜੋਗਾ ਹੀ ਨਹੀਂ। ਤੂੰ ਹੀ ਕਿਰਪਾ ਕਰ, ਤਾ ਕਿ ਇਹ ਗੁਰੂ ਦੇ ਸ਼ਬਦ ਵਿਚ ਲੱਗ ਕੇ ਸੁਧਰ ਜਾਏ। ਨਾਨਕ ਆਖਦਾ ਹੈ—ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ-ਅਧੀਨ (ਭਾਵ, ਮਾਇਆ ਦੇ ਪ੍ਰਭਾਵ ਹੇਠ) ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ।6। ਅਰਥ:- ਆਖਣ ਨੂੰ ਤਾਂ ਹਰ ਕੋਈ ਆਖ ਦੇਂਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ (ਅਸਲ) ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ। ਹੇ ਪਿਆਰੇ ਭਾਈ! (ਅਸਲ) ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। (ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਂਦਾ ਹੈ, ਜਿਸ ਉਤੇ ਗੁਰੂ) ਕਿਰਪਾ ਕਰਦਾ ਹੈ। ਗੁਰੂ ਮੇਹਰ ਕਰ ਕੇ (ਉਸ ਦੇ) (ਅੰਦਰੋਂ) ਪਾਪ ਕੱਟ ਦੇਂਦਾ ਹੈ, ਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਾਂਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦੇਂਦਾ ਹੈ। ਨਾਨਕ ਆਖਦਾ ਹੈ—ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ।7। 
अर्थ :-सदा-थिर भगवान के चरणों की लगन (के आनंद) के बिना यह (मनुखा) शरीर निआसरा सा ही रहता है। प्रभू-चरणो की प्रीत के बिना निआसरा सा हुआ यह शरीर जो कुछ भी करता है नकारे काम ही करता है। हे जगत के स्वामी ! तेरे बिना कोई ओर जगह नहीं जहाँ यह शरीर सुच्जे तरफ लग सके, कोई ओर इस को सुच्जे तरफ लगाने योग्य ही नहीं। तूं ही कृपा कर, ता कि यह गुरु के शब्द में लग के सुधर जाए। गुरु नानक कहते हैं-प्रभू-चरणो की प्रीत के बिना यह शरीर पर-अधीन (भावार्थ, माया के प्रभाव तले) है और जो कुछ करता है निकंमा काम ही करता है।6। कहने को तो हर कोई कह देता है कि मुझे आनंद प्राप्त हो गया है, पर (असल) आनंद की सूझ गुरु से ही मिलती है। हे प्यारे भाई ! (असल) आनंद की सूझ सदा गुरु से ही मिलती है। (वह मनुख असल आनंद के साथ साँझ प्राप्त करता है, जिसके ऊपर गुरु) कृपा करता है। गुरु कृपा कर के (उस के) (अंदर से) पाप काट देता है, और (उसकी विचारशील-आँखों में) आत्मिक जीवन की सूझ का सुरमा डालता है। जिन मनुष्यों के मन में से माया का मोह खत्म हो जाता है, अकाल पुरख उन का बोल ही सुच्जा मीठा कर देता है। गुरु नानक कहते हैं-असल आनंद यही है, और यह आनंद गुरु से ही समझा जा सकता है।7। 
Sewadaar 9873626789 
www.facebook.com/GurbaniThoughtOfTheDay 
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 14 July 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.