Sandhia Vele Da Hukamnama Siri Darbar Sahib, Amritsar, Date 5 August-2017 Ang 673

 


Sandhya wela da Hukumnama Sahib Ji from Sachkhand Sri Harmandir Sahib Ji toh ji ANG 673-674


ਧਨਾਸਰੀ ਮਹਲਾ ੫ ॥

ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਪੰਜਾਬੀ ਵਿੱਚ ਵਿਆਖਿਆ :- 

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ॥੧॥ (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ ? ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ॥੧॥ ਰਹਾਉ ॥ ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ। ਹੇ ਨਾਨਕ ਜੀ! (ਆਖੋ-) ਅਸੀਂ ਤੇਰੇ ਘਰ ਦੇ ਗ਼ੁਲਾਮ ਹਾਂ ॥੩॥੧੨॥

धनासरी महला ५ ॥

तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥

हिंदी में अर्थ :- 

हे प्रभू! तूँ सब दातें देने वाला है, तूँ मालिक हैं, तूँ सब को पालने वाला हैं, तूँ हमारा आगू हैं (जीवन-मार्ग दर्शन करने वाला हैं) तूँ हमारा खसम है। हे प्रभू! तूँ ही एक एक पल हमारी पालना करता हैं, हम (तेरे) बच्चे तेरे सहारे (जीवित) हैं ॥१॥ (मनुष्य की) एक जिव्हा से तेरा कौन कौन सा गुण बताया जाए ? हे अनगिनत गुणों के मालिक! हे बेअंत मालिक-प्रभू! किसी भी तरफ से तेरे गुणों का अंत नहीं खोजा जा सका ॥१॥ रहाउ ॥ हे प्रभू! तूँ हमारे करोड़ों अपराध नाश करता हैं, तूँ हमें अनेकों प्रकार से (जीवन-जाँच) समझाता हैं। हम जीव आतमिक जीवन की सूझ से वंचित हैं, हमारी अक्ल थोड़ी है बेकार है। (फिर भी) तूँ अपना मूढ़-कदीमा का प्यार वाला स्वभाव कायम रखता है ॥२॥ हे प्रभू! हम तेरे ही आसरे हैं, हमें तेरी ही (मदद की) इच्छा है, तूँ ही हमारा सज्जन हैं, तूँ ही हमें सुख देने​ वाला हैं। हे दयावान! हे सब की रक्षा करने वाले! हमारी रक्षा कर। हे नानक जी! (कहो-) हम तेरे घर के गुलाम हैं ॥३॥१२॥

Dhanaasaree Mahalaa 5 ||

Tum Daate Thaakur Pratipaalak Naaik Khasam Hamaare || Nimakh Nimakh Tum Hee Pratipaalahu Ham Baarik Tumre Dhaare ||1|| Jehvaa Ek Kavan Gun Kaheeai || Besumaar Beant Suaamee Tero Ant N Kin Hee Leheeai ||1|| Rahaau || Kott Praadh Hamaare Khanddahu Anik Bidhee Samajhaavahu || Ham Agiaan Alap Mat Thhoree Tum Aapan Birad Rakhaavahu ||2|| Tumaree Saran Tumaaree Aasaa Tum Hee Sajan Suhele || Raakhahu Raakhanhaar Daeaalaa Naanak Ghar Ke Gole ||3||12||

English Translation:- 

You are the Giver, O Lord, O Cherisher, my Master, my Husband Lord. Each and every moment, You cherish and nurture me; I am Your child, and I rely upon You alone. ||1|| I have only one tongue – which of Your Glorious Virtues can I describe ? Unlimited, infinite Lord and Master – no one knows Your limits. ||1|| Pause || You destroy millions of my sins, and teach me in so many ways. I am so ignorant – I understand nothing at all. Please honor Your innate nature, and save me! ||2|| I seek Your Sanctuary – You are my only hope. You are my companion, and my best friend. Save me, O Merciful Saviour Lord; Nanak Ji is the slave of Your home. ||3||12||

WAHEGURU JI KA KHALSA
WAHEGURU JI KI FATEH

Written by jugrajsidhu in 5 August 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.