Hukamnama Siri Darbar Sahib, Amritsar, Date 05 September -2017 Ang 1014


Amritvele da Hukamnama, Sri Darbar Sahib, Sri Amritsar, Ang 1014, 05-Sep-2017


ੴ ਸਤਿਗੁਰ ਪ੍ਰਸਾਦਿ ॥ ਮਾਰੂ ਕਾਫੀ ਮਹਲਾ ੧ ਘਰੁ ੨ ॥ ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥ ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥ ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥

ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥ ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥ ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥ ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥ ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥ ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥ ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥ ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥ ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥ ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥ ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥ ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥ ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥

ੴ सतिगुर प्रसादि ॥ मारू काफी महला १ घरु २ ॥ आवउ वंञउ डुमणी किती मित्र करेउ ॥ सा धन ढोई न लहै वाढी किउ धीरेउ ॥१॥ मैडा मनु रता आपनड़े पिर नालि ॥ हउ घोलि घुमाई खंनीऐ कीती हिक भोरी नदरि निहालि ॥१॥ रहाउ ॥ पेईअड़ै डोहागणी साहुरड़ै किउ जाउ ॥ मै गलि अउगण मुठड़ी बिनु पिर झूरि मराउ ॥२॥ पेईअड़ै पिरु समला साहुरड़ै घरि वासु ॥ सुखि सवंधि सोहागणी पिरु पाइआ गुणतासु ॥३॥ लेफु निहाली पट की कापड़ु अंगि बणाइ ॥ पिरु मुती डोहागणी तिन डुखी रैणि विहाइ ॥४॥ किती चखउ साडड़े किती वेस करेउ ॥ पिर बिनु जोबनु बादि गइअमु वाढी झूरेदी झूरेउ ॥५॥ सचे संदा सदड़ा सुणीऐ गुर वीचारि ॥ सचे सचा बैहणा नदरी नदरि पिआरि ॥६॥ गिआनी अंजनु सच का डेखै डेखणहारु ॥ गुरमुखि बूझै जाणीऐ हउमै गरबु निवारि ॥७॥ तउ भावनि तउ जेहीआ मू जेहीआ कितीआह ॥ नानक नाहु न वीछुड़ै तिन सचै रतड़ीआह ॥८॥१॥९॥

One Universal Creator God. By The Grace Of The True Guru: Maaroo, Kaafee, First Mehl, Second House: The double-minded person comes and goes, and has numerous friends. The soul-bride is separated from her Lord, and she has no place of rest; how can she be comforted? ||1|| My mind is attuned to the Love of my Husband Lord. I am devoted, dedicated, a sacrifice to the Lord; if only He would bless me with His Glance of Grace, even for an instant! ||1||Pause|| I am a rejected bride, abandoned in my parents’ home; how can I go to my in-laws now? I wear my faults around my neck; without my Husband Lord, I am grieving, and wasting away to death. ||2|| But if, in my parents’ home, I remember my Husband Lord, then I will come to dwell in the home of my in-laws yet. The happy soul-brides sleep in peace; they find their Husband Lord, the treasure of virtue. ||3|| Their blankets and mattresses are made of silk, and so are the clothes on their bodies. The Lord rejects the impure soul-brides. Their life-night passes in misery. ||4|| I have tasted many flavors, and worn many robes, but without my Husband Lord, my youth is slipping away uselessly; I am separated from Him, and I cry out in pain. ||5|| I have heard the True Lord’s message, contemplating the Guru. True is the home of the True Lord; by His Gracious Grace, I love Him. ||6|| The spiritual teacher applies the ointment of Truth to his eyes, and sees God, the Seer. The Gurmukh comes to know and understand; ego and pride are subdued. ||7|| O Lord, You are pleased with those who are like Yourself; there are many more like me. O Nanak, the Husband does not separate from those who are imbued with Truth. ||8||1||9||

ਪਦਅਰਥ:- ਆਵਉ—ਮੈਂ ਆਉਂਦੀ ਹਾਂ। ਵੰਞਉ—ਮੈਂ ਜਾਂਦੀ ਹਾਂ। ਡੁੰਮਣੀ—ਦੁ-ਮਨੀ, ਦੁ-ਚਿੱਤੀ ਹੋ ਕੇ)। ਕਿਤੀ—ਕਿਤਨੇ ਹੀ। ਕਰੇਉ—ਮੈਂ ਬਣਾਂਦੀ ਹਾਂ। ਸਾਧਨ—ਜੀਵ-ਇਸਤ੍ਰੀ। ਢੋਈ—ਆਸਰਾ। ਨ ਲਹੈ—ਨਹੀਂ ਲੈ ਸਕਦੀ। ਵਾਢੀ—ਪਰਦੇਸਣ, ਵਿਛੁੜੀ ਹੋਈ। ਕਿਉ ਧੀਰੇਉ—ਮੈਂ ਕਿਵੇਂ ਧੀਰਜ ਹਾਸਲ ਕਰ ਸਕਦੀ ਹਾਂ?।1। ਮੈਡਾ—ਮੇਰਾ। ਰਤਾ—ਰੰਗਿਆ ਹੋਇਆ ਹੈ। ਪਿਰ—ਪਤੀ। ਹਉ—ਮੈਂ। ਘੋਲਿ ਘੁਮਾਈ—ਵਾਰਨੇ ਜਾਂਦੀ ਹਾਂ। ਖੰਨੀਐ ਕੀਤੀ—ਟੋਟੇ ਟੋਟੇ ਹੁੰਦੀ ਹਾਂ। ਹਿਕ—ਇਕ। ਭੋਰੀ—ਰਤਾ ਕੁ ਸਮਾ। ਨਦਰਿ—ਮੇਹਰ ਦੀ ਨਿਗਾਹ ਨਾਲ। ਨਿਹਾਲਿ—(ਮੇਰੇ ਵਲ) ਵੇਖ।1। ਰਹਾਉ। ਪੇਈਅੜੈ—ਪੇਕੇ ਘਰ ਵਿਚ, ਇਸ ਜਨਮ ਵਿਚ। ਡੋਹਾਗਣੀ—ਦੁਹਾਗਣ, ਮੰਦੇ ਭਾਗਾਂ ਵਾਲੀ, ਵਿਛੁੜੀ ਹੋਈ। ਸਾਹੁਰੜੈ—ਸਾਹੁਰੇ ਘਰ ਵਿਚ, ਪਰਮਾਤਮਾ ਦੇ ਦੇਸ ਵਿਚ, ਪ੍ਰਭੂ ਦੇ ਚਰਨਾਂ ਵਿਚ। ਕਿਉ ਜਾਉ—ਮੈਂ ਕਿਵੇਂ ਪਹੁੰਚ ਸਕਦੀ ਹਾਂ? ਗਲਿ—ਗਲ ਵਿਚ, ਗਲ ਤਕ। ਮੁਠੜੀ—ਮੈਂ ਠੱਗੀ ਗਈ ਹਾਂ। ਝੂਰਿ ਮਰਾਉ—ਝੂਰ ਝੂਰ ਕੇ ਮਰਦੀ ਹਾਂ, ਦੁਖੀ ਹੁੰਦੀ ਹਾਂ ਤੇ ਆਤਮਕ ਮੌਤ ਸਹੇੜਦੀ ਹਾਂ।2। ਸੰਮਲਾ—(ਜੇ) ਮੈਂ (ਹਿਰਦੇ ਵਿਚ) ਸੰਭਾਲ ਲਵਾਂ। ਘਰਿ—ਪਤੀ-ਪ੍ਰਭੂ ਦੇ ਘਰ ਵਿਚ। ਸੁਖਿ—ਸੁਖ ਨਾਲ। ਸਵੰਧਿ—ਸੌਂਦੀਆਂ ਹਨ, ਸ਼ਾਂਤ-ਚਿੱਤ ਰਹਿੰਦੀਆਂ ਹਨ। ਸੋਹਾਗਣੀ—ਚੰਗੇ ਭਾਗਾਂ ਵਾਲੀਆਂ। ਗੁਣਤਾਸੁ—ਗੁਣਾਂ ਦਾ ਖ਼ਜ਼ਾਨਾ ਪ੍ਰਭੂ।3। ਨਿਹਾਲੀ—ਤੁਲਾਈ। ਕਾਪੜੁ—(ਪੱਟ ਦਾ ਹੀ) ਕੱਪੜਾ। ਅੰਗਿ—ਸਰੀਰ ਉਤੇ (ਪਹਿਨਦੀਆਂ ਹਨ)। ਮੁਤੀ—ਮੁਤੀਆ, ਛੱਡੀਆਂ ਹੋਈਆਂ, ਛੁੱਟੜ। ਡੁਖੀ—ਦੁੱਖਾਂ ਵਿਚ। ਰੈਣਿ—(ਜ਼ਿੰਦਗੀ ਦੀ) ਰਾਤ। ਵਿਹਾਇ—ਬੀਤਦੀ ਹੈ।4।

ਅਰਥ:- (ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ, ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ।1। (ਹੇ ਪ੍ਰੀਤਮ ਪ੍ਰਭੂ!) ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ, ਤਾ ਕਿ ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਜਾਏ।1। ਰਹਾਉ। (ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ? (ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ। ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ।2। ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ। ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ।3। ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ, ਉਹ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ, ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ।4।

अर्थ :- (हे प्रीतम भगवान ! तेरे से विछुड़ के) मैं डडोलिकी हुई हुई (जन्मों के फेर में) भटकती घुमती हूँ (दिल के संतोष के लिए ) मैं अनेकों अन्य मित्र बनाती हूँ, पर जब तक तेरे से विछुड़ी हुई हूँ, मुझे संतोष कैसे आए ? (तेरे से विछुड़ी) जीव-स्त्री (किसी ओर जगह) सहारा खोज ही नहीं सकती।1। (हे प्रीतम भगवान !) मैं तेरे से वारने जाती हूँ, कुरबान जाती हूँ। रता भर समय ही (मेरी तरफ) कृपा की नजर के साथ देख, ता कि मेरा मन (तेरे) अपने प्यारे पती के साथ रंगा जाए।1।रहाउ। (इस संसार) मायके घर में मैं (सारी उम्र) भगवान-पती से विछुड़ी रही हूँ, मैं पती-भगवान के देस कैसे पहुंच सकती हूँ ? (भगवान से विछोड़े के कारण) औगुण मेरे गले तक पहुंच गए हैं, (सारी उम्र) मुझे औगुणों ने ठगी रखा है। पती-भगवान के मिलाप से दूर रह के मैं अंदरे अंदर दुखी भी हो रही हूँ, और आत्मिक मौत भी मैंने सहेड़ ली है।2। अगर मैं (इस संसार) पेके घर में पती-भगवान को (अपने मन में) संभाल रखुं तो पती-भगवान के देस मुझे उस के चरणों में जगह मिल जाए। वह किस्मत वाली (जीवन-रात) सुख के साथ सौं के उस ने गुजारी हैं जिस जिस ने (पेके घर में) गुणों का खजाना पती-भगवान खोज लिया है।3। जिन बदकिस्मतो ने पती को भुला दिया और जो छुटड़ हो गई, वह अगर रेशम का खेस ले ले, रेशम का गद्दा ले ले , ओर कपड़ा भी रेशम का ही बना के शरीर पर पहने, तो भी उन की जीवन-रात दु:खों में ही बीतती है।4।

[YouTube_WD id=4 item=2]

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 5 September 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.