Sandhia Vele Da Hukamnama Siri Darbar Sahib, Amritsar, Date 20 December-2017 Ang 700

 


Hukamnama Sahib – Sachkhand Sri Harmandir Sahib, Amritsar *2017-12-20 Evening* (ANG 700)


ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਅੈ ਸੁਹਾਗਨਿ ਸਾਤਿ ਬੁਝਹੀਅਉ ॥੧॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥

ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥
ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ । ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ।੧।ਰਹਾਉ। ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ । ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ । ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ।੧। ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ । ਨਾਨਕ ਆਖਦਾ ਹੈ—ਹੇ ਲੋਕੋ! ਸੁਣੋ । ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ।੨।੧।੨।

जैतसरी महला ५ घरु ३ दुपदे ੴ सतिगुर प्रसादि ॥
देहु संदेसरो कहीअउ प्रिअ कहीअउ ॥ बिसमु भई मै बहु बिधि सुनते कहहु सुहागनि सहीअउ ॥१॥ रहाउ ॥ को कहतो सभ बाहरि बाहरि को कहतो सभ महीअउ ॥ बरनु न दीसै चिहनु न लखीऐ सुहागनि साति बुझहीअउ ॥१॥ सरब निवासी घटि घटि वासी लेपु नही अलपहीअउ ॥ नानकु कहत सुनहु रे लोगा संत रसन को बसहीअउ ॥२॥१॥२॥

Jaitsree, Fifth Mehl, Third House, Du-Padas: One Universal Creator God. By The Grace Of The True Guru:
Give me a message from my Beloved – tell me, tell me! I am wonder-struck, hearing the many reports of Him; tell them to me, O my happy sister soul-brides. ||1||Pause|| Some say that He is beyond the world – totally beyond it, while others say that He is totally within it. His color cannot be seen, and His pattern cannot be discerned. O happy soul-brides, tell me the truth! ||1|| He is pervading everywhere, and He dwells in each and every heart; He is not stained – He is unstained. Says Nanak, listen, O people: He dwells upon the tongues of the Saints. ||2||1||2||

jaitsaree mehlaa 5 ghar 3 dupday ik-oNkaar satgur parsaad.
dayh sandaysaro kahee-a-o pari-aa kahee-a-o. bisam bhaa-ee mai baho biDh suntay kahhu suhaagan sahee-a-o. ||1|| rahaa-o, ko kahto sabh baahar baahar ko kahto sabh mahee-a-o. baran na dessai chihan na lakhee-ai suhaagan saat boojhhee-a-o. ||1|| sarab nivaasee ghat ghat vaasee layp nahee alaphee-a-o. naanak kahat sunhu ray logaa sant rasan ko bashee-a-o. ||2||1||2||

Jaitsree, Fifth Mehl, Third House, Du-Padas: One Universal Creator God. By The Grace Of The True Guru:
Give me a message from my Beloved – tell me, tell me! I am wonder-struck, hearing the many reports of Him; tell them to me, O my happy sister soul-brides. ||1||Pause|| Some say that He is beyond the world – totally beyond it, while others say that He is totally within it. His color cannot be seen, and His pattern cannot be discerned. O happy soul-brides, tell me the truth! ||1|| He is pervading everywhere, and He dwells in each and every heart; He is not stained – He is unstained. Says Nanak, listen, O people: He dwells upon the tongues of the Saints. ||2||1||2||

 

Waheguru Ji Ka Khalsa Waheguru Ji Ki Fateh Ji

Written by jugrajsidhu in 20 December 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.