SANDHYA VELE DA HUKAMNAMA, SRI DARBAR SAHIB SRI AMRITSAR, ANG 660, 23-Jan-2018
ਧਨਾਸਰੀ ਮਹਲਾ ੧ ॥ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥
धनासरी महला १ ॥ हम आदमी हां इक दमी मुहलति मुहतु न जाणा ॥ नानकु बिनवै तिसै सरेवहु जा के जीअ पराणा ॥१॥ अंधे जीवना वीचारि देखि केते के दिना ॥१॥ रहाउ ॥ सासु मासु सभु जीउ तुमारा तू मै खरा पिआरा ॥ नानकु साइरु एव कहतु है सचे परवदगारा ॥२॥ जे तू किसै न देही मेरे साहिबा किआ को कढै गहणा ॥ नानकु बिनवै सो किछु पाईऐ पुरबि लिखे का लहणा ॥३॥ नामु खसम का चिति न कीआ कपटी कपटु कमाणा ॥ जम दुआरि जा पकड़ि चलाइआ ता चलदा पछुताणा ॥४॥ जब लगु दुनीआ रहीऐ नानक किछु सुणीऐ किछु कहीऐ ॥ भालि रहे हम रहणु न पाइआ जीवतिआ मरि रहीऐ ॥५॥२॥
Dhanaasaree, First Mehl: We are human beings of the briefest moment; we do not know the appointed time of our departure. Prays Nanak, serve the One, to whom our soul and breath of life belong. ||1|| You are blind – see and consider, how many days your life shall last. ||1||Pause|| My breath, my flesh and my soul are all Yours, Lord; You are so very dear to me. Nanak, the poet, says this, O True Lord Cherisher. ||2|| If you gave nothing, O my Lord and Master, what could anyone pledge to You? Nanak prays, we receive that which we are pre-destined to receive. ||3|| The deceitful person does not remember the Lord’s Name; he practices only deceit. When he is marched in chains to Death’s door, then, he regrets his actions. ||4|| As long as we are in this world, O Nanak, we should listen, and speak of the Lord. I have searched, but I have found no way to remain here; so, remain dead while yet alive. ||5||2||
ਪਦਅਰਥ:- ਹਮ—ਅਸੀ। ਇਕ ਦਮੀ—ਇਕ ਦਮ ਵਾਲੇ। ਦਮ—ਸੁਆਸ, ਸਾਹ। ਮੁਹਲਤਿ—(ਜ਼ਿੰਦਗੀ ਦੀ) ਮਿਆਦ। ਮੁਹਤੁ—(ਮੌਤ ਦਾ) ਸਮਾ। ਨ ਜਾਣਾ—ਅਸੀਂ ਨਹੀਂ ਜਾਣਦੇ। ਸਰੇਵਹੁ—ਸਿਮਰੋ। ਜੀਅ ਪਰਾਣਾ—ਜਿੰਦ ਤੇ ਪ੍ਰਾਣ।1। ਅੰਧੇ—ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ—ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ।1। ਰਹਾਉ। ਸਾਸੁ—ਸਾਹ, ਸੁਆਸ। ਮਾਸੁ—ਸਰੀਰ। ਜੀਉ—ਜਿੰਦ। ਮੈ—ਮੈਨੂੰ। ਤੂ ਮੈ ਖਰਾ ਪਿਆਰਾ—ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ। ਸਾਇਰੁ—ਕਵੀ, ਢਾਢੀ। ਏਵ—ਇਹ ਹੀ।2। ਕਿਆ—ਕੀਹ? ਕੋ—ਕੋਈ ਜੀਵ। ਕਢੈ—ਪੇਸ਼ ਕਰੇ, ਦੇਵੇ। ਗਹਣਾ—ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼। ਸੋ ਕਿਛੁ—ਉਹੀ ਕੁਝ। ਪੁਰਬਿ—ਪਹਿਲੇ ਸਮੇ ਵਿਚ। ਲਹਣਾ—ਮਿਲਣ-ਜੋਗ ਚੀਜ਼।3। ਚਿਤਿ—ਚਿੱਤ ਵਿਚ। ਕਪਟੁ—ਫਲ ਦੇ ਕੰਮ। ਜਮ ਦੁਆਰਿ—ਜਮ ਦੇ ਦਰ ਤੇ। ਜਾ—ਜਦੋਂ। ਪਕੜਿ—ਪਕੜ ਕੇ। ਚਲਾਇਆ—ਤੋਰਿਆ ਗਿਆ। ਤਾ—ਤਦੋਂ।4। ਨਾਨਕ—ਹੇ ਨਾਨਕ! {ਲਫ਼ਜ਼ ‘ਨਾਨਕ’ ਅਤੇ ‘ਨਾਨਕੁ’ ਦਾ ਫ਼ਰਕ ਵੇਖੋ। ‘ਨਾਨਕੁ’—ਕਰਤਾ ਕਾਰਕ, ਇਕ-ਵਚਨ। ‘ਨਾਨਕ’—ਸੰਬੋਧਨ}। ਕਿਛੁ—(ਪ੍ਰਭੂ ਦੀ) ਕੁਝ (ਸਿਫ਼ਤਿ-ਸਾਲਾਹ)। ਰਹਣੁ—ਸਦਾ ਦਾ ਟਿਕਾਣਾ। ਭਾਲਿ ਰਹੇ—ਢੂੰਢ ਕੇ ਥੱਕ ਗਏ ਹਾਂ। ਮਰਿ—(ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐ—ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।5।
ਅਰਥ:- ਨਾਨਕ ਬੇਨਤੀ ਕਰਦਾ ਹੈ—(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। (ਇਸ ਵਾਸਤੇ) ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ।1। ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ।1। ਰਹਾਉ। (ਪਰ ਜੀਵਾਂ ਦੇ ਭੀ ਕੀਹ ਵੱਸ? ਹੇ ਪ੍ਰਭੂ!) ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ—ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।2। ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ। ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ)।3। (ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ। (ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ।4। ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)। ਅਸੀਂ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।5।2।
अर्थ :- नानक बेनती करता है-(हे भाई !) हम आदमी एक दम के ही स्वामी हैं (क्या पता है कि दम कब खत्म हो जाए ? हमे अपनी जिंदगी की) मिआद का पता नहीं है, हमे यह पता नहीं कि मौत का वक्त कब आ जाना है । (इस लिए) उस परमात्मा का सुमिरन करो जिस ने यह जीवन और श्वास दिये हुए हैं ।1 । हे (माया के मोह में) अंधे हुए जीव ! (आँखें खोल के) देख, सोच समझ, यहाँ जगत में र्थोंड़े ही दिनों की जिंदगी है ।1 ।रहाउ । (पर जीवों के भी क्या वश ? हे भगवान !) तेरा ढाढी नानक (तेरे दर पर) यह ही बेनती करता है-हे सदा अटल रहने वाले और जीवों के पालण करने वाले भगवान ! (जैसे) यह श्वास यह शरीर यह जीवन सब कुछ तेरा ही दिया हुआ है (उसी प्रकार) अपना प्यार भी तूं आप ही दे ।2। हे मेरे मालिक ! अगर तूं आपने प्यार की दाति आप ही किसी जीव को ना दो, तो जीव के पास कोई ऐशी शै नहीं जो बदले में दे के तेरा प्यार ले ले । नानक बेनती करता है कि जीव को तो वही कुछ मिल सकता है जो उस के पूर्व कीये कर्मो अनुसार संस्कार-रूप लेख (उस के माथे पर लिखा हुआ) है (अपने नाम और प्यार की दाति तो तूंने आप ही देनी है) ।3 । (पिछले कर्मो के संस्कारों के असर के निचे) कपटी मनुख तो छल ही कमाता रहता है, और खसम-भगवान का नाम अपने मन में नहीं बसाता । (सारी उम्र इस प्रकार ही निकाल कर अंत समय) जब पकड़ के यमराज के दरवाजे की तरफ धकेला जाता है, तो (यहाँ से) चलते समय हाथ मलता है ।4 । हे नानक ! जब तक दुनिया में जीना है परमात्मा की सिफ़त-सालाह सुणनी-करनी चाहिए (यही है मनुष्य का जन्म का लाभ, और यहाँ सदा नहीं बैठे रहना) । हम ढूंड चुके हैं, किसी को हमेशा का ठिकाना यहाँ नहीं मिला, इस लिए जितना समय जीवन-अवसर मिला है दुनिया की वासनाँ की तरफ से मर के जिंदगी के दिन गुजारें।5।2।
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!