SANDHYA VELE DA HUKAMNAMA SRI DARBAR SAHIB SRI AMRITSAR, ANG 656, 28-Jan-2018
ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥
रागु सोरठि बाणी भगत नामदे जी की घरु २ ੴ सतिगुर प्रसादि ॥ जब देखा तब गावा ॥ तउ जन धीरजु पावा ॥१॥ नादि समाइलो रे सतिगुरु भेटिले देवा ॥१॥ रहाउ ॥ जह झिलि मिलि कारु दिसंता ॥ तह अनहद सबद बजंता ॥ जोती जोति समानी ॥ मै गुर परसादी जानी ॥२॥ रतन कमल कोठरी ॥ चमकार बीजुल तही ॥ नेरै नाही दूरि ॥ निज आतमै रहिआ भरपूरि ॥३॥ जह अनहत सूर उज्यारा ॥ तह दीपक जलै छंछारा ॥ गुर परसादी जानिआ ॥ जनु नामा सहज समानिआ ॥४॥१॥
Raag Sorat’h, The Word Of Devotee Naam Dayv Jee, Second House: One Universal Creator God. By The Grace Of The True Guru: When I see Him, I sing His Praises. Then I, his humble servant, become patient. ||1|| Meeting the Divine True Guru, I merge into the sound current of the Naad. ||1||Pause|| Where the dazzling white light is seen, there the unstruck sound current of the Shabad resounds. One’s light merges in the Light; by Guru’s Grace, I know this. ||2|| The jewels are in the treasure chamber of the heart-lotus. They sparkle and glitter like lightning. The Lord is near at hand, not far away. He is totally permeating and pervading in my soul. ||3|| Where the light of the undying sun shines, the light of burning lamps seems insignificant. By Guru’s Grace, I know this. Servant Naam Dayv is absorbed in the Celestial Lord. ||4||1||
ਪਦਅਰਥ:- ਦੇਖਾ—ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ—ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ। ਤਉ—ਤਦੋਂ। ਜਨ—ਹੇ ਭਾਈ! ਪਾਵਾ—ਮੈਂ ਹਾਸਲ ਕਰਦਾ ਹਾਂ। ਧੀਰਜੁ—ਸ਼ਾਂਤੀ, ਅਡੋਲਤਾ, ਟਿਕਾਉ।1। ਨਾਦਿ—ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ—ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ—ਹੇ ਭਾਈ! ਭੇਟਿਲੇ—ਮਿਲਾ ਦਿੱਤਾ ਹੈ। ਦੇਵਾ—ਹਰੀ ਨੇ।1। ਰਹਾਉ। ਜਹ—ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ—ਇੱਕ-ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ—ਦਿੱਸਦੀ ਸੀ। ਤਹ—ਉੱਥੇ, ਉਸ (ਮਨ) ਵਿਚ। ਅਨਹਦ—ਇੱਕ-ਰਸ। ਸਬਦ ਬਜੰਤਾ—ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ। ਜੋਤੀ—ਪਰਮਾਤਮਾ ਦੀ ਜੋਤਿ ਵਿਚ। ਜੋਤਿ—ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ—(ਅੱਖਰ ‘ਨ’ ਦੇ ਹੇਠ ਅੱਧਾ ‘ਹ’ ਹੈ)। ਗੁਰ ਪਰਸਾਦੀ—ਗੁਰੂ ਦੀ ਕਿਰਪਾ ਨਾਲ। ਜਾਨੀ—ਜਾਣੀ ਹੈ, ਸਾਂਝ ਪਈ ਹੈ।2। ਕਮਲ ਕੋਠਰੀ—(ਹਿਰਦਾ-) ਕਮਲ-ਕੋਠੜੀ ਵਿਚ। ਰਤਨ—(ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)। ਤਹੀ—ਉਸੇ (ਹਿਰਦੇ) ਵਿਚ। ਚਮਕਾਰ—ਲਿਸ਼ਕ, ਚਾਨਣ। ਨਿਜ ਆਤਮੈ—ਮੇਰੇ ਆਪਣੇ ਅੰਦਰ।3। ਛੰਛਾਰਾ—ਮੱਧਮ। ਦੀਪਕ—ਦੀਵਾ। ਤਹ—ਉਸ (ਮਨ) ਵਿਚ (ਪਹਿਲਾਂ)। ਜਹ—ਜਿੱਥੇ (ਹੁਣ)। ਅਨਹਤ—ਇੱਕ-ਰਸ, ਲਗਾਤਾਰ।4।
ਅਰਥ:- (ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ।1। ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ।1। ਰਹਾਉ। (ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ, ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ।2। ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ); ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ); ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ, ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ।3। ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ, ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ; ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ।4।1।
अर्थ :- (अब शब्द की बरकत का सदका) जैसे जैसे मैं परमात्मा का (हर जगह) दीदार करता हूँ मैं (आप-मुहारा) उस की सिफ़त-सालाह करता हूँ और हे भाई ! मेरे अंदर ठंढ पड़ती जाती है।1। हे भाई ! मुझे भगवान-देव ने सतिगुरु मिला दिया है, (उस की बरकत के साथ, मेरा मन) उस के शब्द में लीन हो गया है।1।रहाउ। (हे भाई !) जिस मन में पहले चंचलता दिख रही थी वहाँ अब एक-रस गुर-शब्द का प्रभाव पै रहा है, अब मेरी आत्मा परमात्मा में मिल गई है, सतिगुरु की कृपा के साथ मैं उस जोति को पहचान लिया है।2। मेरे हृदय-कमल की कोठड़ी में रतन सन (पर लुके हुए थे); अब वहाँ (गुरु की कृपा सदका, मानो) बिजली की लिशक (जैसा रोशनी) है (और वह रतन दिख पड़े है); अब भगवान कहीं दूर नहीं जापदा, करीब दिखता है, मुझे आपने अंदर ही भरपूर दिखता है।3। जिस मन में अब एक-रस सूरज के रोशनी जैसा रोशनी है, यहाँ पहले (मानो) मधम जिहा दीपक बल रहा सी; अब गुरु की कृपा के साथ मेरी उस भगवान के साथ जान-पहचान हो गई है और मैं दास नामदेव अडोल अवस्था में टिक गया हूँ।4।1।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!