Hukamnama Siri Darbar Sahib, Amritsar, Date 04 February – 2018 Ang 567


Amritvele da Hukamnama Sri Darbar Sahib, Amritsar Sahib, Ang 567, 04-Feb-2018


ਵਡਹੰਸੁ ਮਹਲਾ ੩ ਛੰਤ ੴ ਸਤਿਗੁਰ ਪ੍ਰਸਾਦਿ ॥ ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥ ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥ ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥ ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥ ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥ ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥ ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥ ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥

वडहंसु महला ३ छंत ੴ सतिगुर प्रसादि ॥ आपणे पिर कै रंगि रती मुईए सोभावंती नारे ॥ सचै सबदि मिलि रही मुईए पिरु रावे भाइ पिआरे ॥ सचै भाइ पिआरी कंति सवारी हरि हरि सिउ नेहु रचाइआ ॥ आपु गवाइआ ता पिरु पाइआ गुर कै सबदि समाइआ ॥ सा धन सबदि सुहाई प्रेम कसाई अंतरि प्रीति पिआरी ॥ नानक सा धन मेलि लई पिरि आपे साचै साहि सवारी ॥१॥ निरगुणवंतड़ीए पिरु देखि हदूरे राम ॥ गुरमुखि जिनी राविआ मुईए पिरु रवि रहिआ भरपूरे राम ॥ पिरु रवि रहिआ भरपूरे वेखु हजूरे जुगि जुगि एको जाता ॥ धन बाली भोली पिरु सहजि रावै मिलिआ करम बिधाता ॥ जिनि हरि रसु चाखिआ सबदि सुभाखिआ हरि सरि रही भरपूरे ॥ नानक कामणि सा पिर भावै सबदे रहै हदूरे ॥२॥

Wadahans, Third Mehl, Chhant: One Universal Creator God. By The Grace Of The True Guru: Let yourself be imbued with the Love of your Husband Lord, O beautiful, mortal bride. Let yourself remain merged in the True Word of the Shabad, O mortal bride; savor and enjoy the Love of your Beloved Husband Lord. The Husband Lord embellishes His beloved bride with His True Love; she is in love with the Lord, Har, Har. Renouncing her self-centeredness, she attains her Husband Lord, and remains merged in the Word of the Guru’s Shabad. That soul bride is adorned, who is attracted by His Love, and who treasures the Love of her Beloved within her heart. O Nanak, the Lord blends that soul bride with Himself; the True King adorns her. ||1|| O worthless bride, see your Husband Lord ever-present. One who, as Gurmukh, enjoys her Husband Lord, O mortal bride, knows Him to be all-pervading everywhere. The Lord is all-pervading everywhere; behold Him ever-present. Throughout the ages, know Him as the One. The young, innocent bride enjoys her Husband Lord; she meets Him, the Architect of karma. One who tastes the sublime essence of the Lord, and utters the sublime Word of the Shabad, remains immersed in the Lord’s Ambrosial Pool. O Nanak, that soul bride is pleasing to her Husband Lord, who, through the Shabad, remains in His Presence. ||2||

ਪਿਰ = ਪਤੀ। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ। ਮੁਈਏ = ਹੇ ਮੁਈਏ! ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀਏ! ਨਾਰੇ = ਹੇ ਜੀਵ-ਇਸਤ੍ਰੀਏ! ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਾਵੇ = ਮਾਣਦਾ ਹੈ, ਮਿਲਿਆ ਹੋਇਆ ਹੈ। ਭਾਇ = ਪ੍ਰੇਮ ਦੇ ਕਾਰਨ। ਕੰਤਿ = ਕੰਤ ਨੇ। ਸਿਉ = ਨਾਲ। ਨੇਹੁ = ਪਿਆਰ। ਆਪੁ = ਆਪਾ-ਭਾਵ। ਸਾ ਧਨ = ਜੀਵ-ਇਸਤ੍ਰੀ। ਸੁਹਾਈ = ਸੋਹਣੇ ਜੀਵਨ ਵਾਲੀ। ਕਸਾਈ = ਖਿੱਚੀ ਹੋਈ। ਪ੍ਰੇਮ ਕਸਾਈ = ਪ੍ਰੇਮ ਦੀ ਖਿੱਚੀ ਹੋਈ। ਪਿਰਿ = ਪਿਰ ਨੇ {ਨੋਟ: ਲਫ਼ਜ਼ ‘ਪਿਰ’, ‘ਪਿਰੁ’ ਅਤੇ ‘ਪਿਰਿ’ ਦੇ ਵਿਆਕਰਣਿਕ ਅਰਥ ਦਾ ਖਿਆਲ ਰੱਖੋ}। ਸਾਹਿ = ਸ਼ਾਹਿ, ਸ਼ਾਹ ਨੇ ॥੧॥ ਨਿਰਗੁਣਵੰਤੜੀਏ = ਹੇ ਗੁਣਾਂ ਤੋਂ ਸੱਖਣੀ ਜਿੰਦੇ! ਹਦੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਾਵਿਆ = ਹਿਰਦੇ ਵਿਚ ਵਸਾਇਆ। ਮੁਈਏ = ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਰਵਿ ਰਹਿਆ = ਵਿਆਪਕ ਹੈ। ਹਜੂਰੇ = ਅੰਗ-ਸੰਗ। ਜੁਗਿ ਜੁਗਿ = ਹਰੇਕ ਜੁਗ ਵਿਚ। ਏਕੋ = ਇਕ ਪ੍ਰਭੂ ਹੀ। ਜਾਤਾ = ਪ੍ਰਸਿੱਧ। ਧਨ = ਜੀਵ-ਇਸਤ੍ਰੀ। ਬਾਲੀ = ਬਾਲ-ਸੁਭਾਵ ਵਾਲੀ। ਭੋਲੀ = ਭੋਲੇ ਸੁਭਾਵ ਵਾਲੀ। ਸਹਜਿ = ਆਤਮਕ ਅਡੋਲਤਾ ਵਿਚ। ਕਰਮ ਵਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਜਿਨਿ = ਜਿਸ ਨੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਉਚਾਰਿਆ, ਸਿਫ਼ਤ-ਸਾਲਾਹ ਕੀਤੀ। ਹਰਿ ਸਰਿ = ਹਰੀ-ਸਰੋਵਰ ਵਿਚ। ਕਾਮਣਿ = ਜੀਵ-ਇਸਤ੍ਰੀ। ਸਾ = ਉਹ {ਇਸਤ੍ਰੀ ਲਿੰਗ}। ਪਿਰ ਭਾਵੈ = ਪਿਰ ਨੂੰ ਚੰਗੀ ਲੱਗਦੀ ਹੈ ॥੨॥

ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ। ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ। ਜਦੋਂ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ। ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ। ਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥ ਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ। ਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ। ਪਿਆਰਾ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ, ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ ਤੇ ਸਮਝ ਕਿ ਹਰ ਯੁਗ ਵਿੱਚ ਇਕੋ ਹੀ ਪ੍ਰਭੂ ਹੈ। ਜੇਹੜੀ ਜੀਵ-ਇਸਤ੍ਰੀ ਬਾਲ-ਭੋਲੇ ਸੁਭਾਵ ਵਾਲੀ ਬਣ ਕੇ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ। ਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ। ਹੇ ਨਾਨਕ! ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ॥੨॥

राग वडहंस में गुरु अमरदास जी की बाणी ‘छंत’। अकाल पुरख एक है और सतगुरु की किरपा के साथ मिलता है। हे माया के मोह में अछोह हो चुकी जीव-इस्त्री! तू शोभा वाली हो गयी है, क्योकि तू अपने पति-प्रभु के प्रेम रंग में रंगी गयी है। गुरु के शब्द की बरकत के साथ तू सदा-थिर रहने वाले प्रभु में लीन रहती है, तुझे तेरे इस प्रेम प्यार के कारण प्रभु-पति अपने चरणों में जोड़ी रखता है। जिस जीव-इस्त्री ने सदा कायम रहने वाले प्रभु में प्यार डाला, नेहू पेदा किया, प्रभु पति ने उस का जीवन सुन्दर बना दिया। जब जीव-इस्त्री ने आपा-भाव दूर किया, तब उस ने प्रभु-पति को पा लिया और गुरु के शब्द में लिन हो गयी। प्रभु-प्रेम में खिची हुई सूचि जीव-इस्त्री गुरु के शब्द के रस्ते सुन्दर जीवन वाली बन जाती है, उस के हिर्दय में प्रभु-चरणों की प्रीत टिकी रहती है। हे नानक! इस तरह की सूचिजी जीव-इस्त्री को प्रभु-पति ने खुद ही अपने साथ मिला लिया है, सदा कायम रहने वाले शाह ने उस का जीवन सवार दिया है ॥੧॥ हे गुण-हिन् जिन्दे ! प्रभु-पति को अपने अंग-संग बस्ता देखा कर। हे मरी हुए जिन्दे! जो गुरु के सनमुख हो कर प्रभु-पति का सिमरन करता है उस को प्रभु पूरी तरह वियापक दिखता है। प्यारा प्रभु पूरी तरह वियापक दिखता है, तू उस को हाजर-नाजर देख और समझ की हर युग में एक ही प्रभु है । जो जीव-इस्त्री बाल-भोलो मन वाली बन कर और आत्मक अडोलता में टिक कर प्रभु-पति को याद करती है, उस को वह सिरजनहार मिल जाता है। जिस ने हर-नाम का सुआद चख लिया है और गुरु के शब्द के रस्ते प्रभु की सिफत-सलाह करनी शुरु कर दी, वह सरोवर-प्रभु में हर वक़्त डूबा रहता है। हे नानक! वही जीव-इस्त्री प्रभु-पति को प्यारी लगती है जो हर वक़्त गुरु के शब्द के रस्ते उस के साथ जुडी रहती है ॥੨॥

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 4 February 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.