Amrivele da Hukamnama Sri Darbar Sahib Sri Amritsar, Ang 949, 15-Feb-2018
ਸਲੋਕ ਮਃ ੩ ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥ ਮਃ ੩ ॥ ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥
सलोक मः ३ ॥ इहु तनु सभो रतु है रतु बिनु तंनु न होइ ॥ जो सहि रते आपणै तिन तनि लोभ रतु न होइ ॥ भै पइऐ तनु खीणु होइ लोभ रतु विचहु जाइ ॥ जिउ बैसंतरि धातु सुधु होइ तिउ हरि का भउ दुरमति मैलु गवाइ ॥ नानक ते जन सोहणे जो रते हरि रंगु लाइ ॥१॥ मः ३ ॥ रामकली रामु मनि वसिआ ता बनिआ सीगारु ॥ गुर कै सबदि कमलु बिगसिआ ता सउपिआ भगति भंडारु ॥ भरमु गइआ ता जागिआ चूका अगिआन अंधारु ॥ तिस नो रूपु अति अगला जिसु हरि नालि पिआरु ॥ सदा रवै पिरु आपणा सोभावंती नारि ॥ मनमुखि सीगारु न जाणनी जासनि जनमु सभु हारि ॥ बिनु हरि भगती सीगारु करहि नित जमहि होइ खुआरु ॥ सैसारै विचि सोभ न पाइनी अगै जि करे सु जाणै करतारु ॥ नानक सचा एकु है दुहु विचि है संसारु ॥ चंगै मंदै आपि लाइअनु सो करनि जि आपि कराए करतारु ॥२॥
Shalok, Third Mehl: This body is all blood; without blood, the body cannot exist. Those who are attuned to their Lord – their bodies are not filled with the blood of greed. In the Fear of God, the body becomes thin, and the blood of greed passes out of the body. As fire purifies metal, so does the Fear of the Lord eradicate the filth of evil-mindedness. O Nanak, beautiful are those humble beings, who are imbued with the Lord’s Love. ||1|| Third Mehl: In Raamkalee, I have enshrined the Lord in my mind; thus I have been embellished. Through the Word of the Guru’s Shabad, my heart-lotus has blossomed forth; the Lord blessed me with the treasure of devotional worship. My doubt was dispelled, and I woke up; the darkness of ignorance was dispelled. She who is in love with her Lord, is the most infinitely beautiful. Such a beautiful, happy soul-bride enjoys her Husband Lord forever. The self-willed manmukhs do not know how to decorate themselves; wasting their whole lives, they depart. Those who decorate themselves without devotional worship to the Lord, are continually reincarnated to suffer. They do not obtain respect in this world; the Creator Lord alone knows what will happen to them in the world hereafter. O Nanak, the True Lord is the One and only; duality exists only in the world. He Himself enjoins them to good and bad; they do only that which the Creator Lord causes them to do. ||2||
ਪਦਅਰਥ:- ਰਤੁ—ਲਹੂ। ਰਤੁ ਬਿਨੁ—ਲਹੂ ਤੋਂ ਬਿਨਾ (ਨੋਟ:- ‘ਸੰਬੰਧਕ’ ਦੇ ਨਾਲ ਭੀ ਲਫ਼ਜ਼ ‘ਰਤੁ’ ਦਾ (ੁ) ਕਿਉਂ ਟਿਕਿਆ ਰਿਹਾ ਹੈ, ਇਹ ਸਮਝਣ ਲਈ ਵੇਖੋ ‘ਗੁਰਬਾਣੀ ਵਿਆਕਰਣ’)। ਤੰਨੁ—ਸਰੀਰ। ਆਪਣੈ ਸਹਿ—ਆਪਣੇ ਖਸਮ ਵਿਚ। ਤਨਿ—ਸਰੀਰ ਵਿਚ। ਭੈ ਪਇਐ—ਜੇ ਭਉ ਵਿਚ ਰਹੀਏ। ਖੀਣੁ—ਲਿੱਸਾ (ਭਾਵ) ਨਰਮ-ਦਿਲ ਹੋ ਜਾਂਦਾ ਹੈ ਤੇ ਪਰਾਇਆ ਹੱਕ ਨਹੀਂ ਛੇੜਦਾ। ਬੈਸੰਤਰਿ—ਅੱਗ ਵਿਚ। ਰੰਗੁ—ਪਿਆਰ। ਪਦਅਰਥ:- ਮਨਿ—ਮਨ ਵਿਚ। ਬਨਿਆ—ਫਬਿਆ, ਸਫ਼ਲ ਹੋਇਆ। ਭੰਡਾਰੁ—ਖ਼ਜ਼ਾਨਾ। ਅਗਲਾ—ਬਹੁਤਾ। ਰਵੈ—ਮਾਣਦੀ ਹੈ। ਜਾਸਨਿ—ਜਾਵਨਗੇ। ਹਾਰਿ—ਹਾਰ ਕੇ। ਹੋਇ ਖੁਆਰੁ—ਖ਼ੁਆਰ ਹੋ ਕੇ। ਪਾਇਨੀ—ਪਾਂਦੇ ਹਨ। ਅਗੈ—ਪਰਲੋਕ ਵਿਚ। ਜਿ ਕਰੇ—ਜੋ ਕੁਝ (ਪ੍ਰਭੂ) ਕਰਦਾ ਹੈ। ਦੁਹੁ ਵਿਚਿ—ਜਨਮ ਮਰਨ ਵਿਚ। ਚੰਗੈ—ਚੰਗੇ ਕੰਮ ਵਿਚ। ਲਾਇਅਨੁ—ਲਾਏ ਹਨ ਉਸ ਨੇ।
ਅਰਥ:- ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ। ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ। ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ। ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ।1। ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ। ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ। ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ। ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ, ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ। ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ; ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ); ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ। ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ। ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ।2।
अर्थ :- यह सारा शरीर लहू है (भावार्थ, सारे शरीर में खून मौजूद है), लहू के बिना शरीर रह नहीं सकता (फिर, शरीर को काटने से , भावार्थ, शरीर की पड़ताल करने से, कौनसा लहू नहीं निकलता ?) जो मनुख अपने खसम (-भगवान के प्यार) में रंगे हुए हैं उन के शरीर में लालच का लहू नहीं होता। अगर (परमात्मा के) भय में जीऐ तो शरीर (इस तरह का) हो जाता है (कि) इस में से लोभ की रुत निकल जाती है। जैसे अग्नि में (डालने से सोना आदि) धातु साफ हो जाती है, इसी प्रकार परमात्मा का भय (मनुख की) बुरी मत की मैल को काट देता है। हे नानक ! वह मनुख सुंदर हैं जो भगवान के साथ प्रेम जोड़ के (उस के प्रेम में) रंगे हुए हैं।1। रामकली (रागनी) के द्वारा अगर राम (जीव-स्त्री) के मन में बस जाए तो ही उस का (भगवान-पती को मिलने के लिए किया हुआ उधम रूप) सिंगार सफला है। अगर सतिगुरु के शब्द के द्वारा हृदय कमल खिल जाए तो ही भक्ति का खजाना मिलता है। अगर (गुर-शब्द के द्वारा) मन की भटकना दूर हो जाए तो ही मन जागा हुआ (समझो, क्योंकि) अज्ञान का अंधेरा खत्म हो जाता है। जिस (जीव-स्त्री का भगवान (-पती) के साथ प्रेम बन जाता है उस (की आत्मा) को बहुत सुंदर रूप चड़ता है, वह सोभावंती (जीव-) स्त्री सदा अपने (भगवान-) पती को सिमरती है। मन के पिछे चलने वाली (जीव-स्त्रीया भगवान को प्रसन्न करने वाला) सिंगार करना नहीं जानती; वह सारा (मनुख-) जन्म हार के जाएँगी; भगवान (-पती) की भक्ति के बिना (ओर कर्म धर्म आदि) सिंगार जो (जीव-स्त्रीयों) करती हैं वह नित्य खुआर हो के जन्मती हैं (भावार्थ, जन्म मरन के गेड़ में पड़ती हैं और दुखी रहती हैं); ना तो उनको इस लोक में शोभा मिलती है और परलोक में जो उन के साथ होता है वह भगवान ही जानता है। हे नानक ! (जन्म मरन से रहित) सदा कायम रहने वाला एक परमात्मा ही है, संसार (भावार्थ, दुनीआदार) जन्म मरन (के चक्र) में है। अच्छे काम में और बुरे काम में (जीव) भगवान ने आप ही लगाए हुए हैं, जो कुछ करतार (उनसे ) करवाता है वही वह करते हैं।2।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!