Hukamnama Sri Darbar Sahib, Amritsar, Date 31 March – 2018 Ang 965


Sachkhand Sri Harmandir Sahib Sri Amritsar Sahib Ji Vekha Hoea ajj Amrit Wela Da Mukhwak: 31-March-2018


ਸਲੋਕ ਮਃ ੫ ॥ ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥ ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥ ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥ ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ ਜਨ ਨਾਨਕ ਸਚੇ ਸਚਿ ਸਮਾਹਰਿ ॥੧॥ ਮਃ ੫ ॥ ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥ ਪਉੜੀ ॥ ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥ ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥ ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥ ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥ ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥

 

 

ਪਦ ਅਰਥ: ਪਿਰੁ = ਪਤੀ-ਪਰਮਾਤਮਾ। ਅੰਦਰਿ = ਹਿਰਦੇ ਵਿਚ (ਪ੍ਰਤੱਖ) । ਧਨ = ਜੀਵ-ਇਸਤ੍ਰੀ। ਬਾਹਰਿ = ਨਿਰਲੇਪ (ਧੰਧਿਆਂ ਤੋਂ) । ਜਾਂ ਪਿਰੁ ਬਾਹਰਿ = ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੀ ਯਾਦ ਤੋਂ ਪਰੇ ਹੋ ਜਾਂਦਾ ਹੈ। ਮਾਹਰਿ = ਚੌਧਰਾਣੀ, ਧੰਧਿਆਂ ਵਿਚ ਖਚਿਤ। ਫੇਰ = ਜਨਮਾਂ ਦੇ ਗੇੜ, ਭਟਕਣਾ। ਸਤਿਗੁਰਿ = ਗੁਰੂ ਨੇ। ਸੰਗਿ = ਅੰਦਰ ਨਾਲ ਹੀ। ਸਚੇ ਸਚਿ = ਨਿਰੋਲ ਸਦਾ-ਥਿਰ ਹਰੀ ਵਿਚ। ਸਮਾਹਰਿ = ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਜਾਹਰਿ = ਪਰਤੱਖ। ਸਭਿ = ਸਾਰੇ। ਇਕੁ ਆਹਰੁ = ਇਕ ਪ੍ਰਭੂ ਨੂੰ ਯਾਦ ਕਰਨ ਦਾ ਉੱਦਮ। ਜਿਤੁ ਆਹਰਿ = ਜਿਸ ਆਹਰ ਦੀ ਰਾਹੀਂ। ਉਧਰੈ = (ਵਿਕਾਰਾਂ ਤੋਂ) ਬਚਦਾ ਹੈ। {ਨੋਟ: ਲਫ਼ਜ਼ ‘ਆਹਰੁ’, ‘ਆਹਰ’, ‘ਆਹਰਿ’। ਵਿਆਕਰਣ ਅਨੁਸਾਰ ਤਿੰਨ ਵਖ ਵਖ ਰੂਪ}। ਅਪਾਰੁ = ਅ-ਪਾਰੁ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮਰਤਬਾ = ਰੁਤਬਾ। ਰੰਗ ਪਰੰਗ = ਰੰਗ-ਬਰੰਗੇ। ਨ ਜਾਪਨਿ = ਸਮਝੇ ਨਹੀਂ ਜਾ ਸਕਦੇ। ਜੀਉ = ਜਿੰਦ, ਸਹਾਰਾ। ਜਾਣਲਾ = ਜਾਣਨ ਵਾਲਾ। ਵਸਿ = ਵੱਸ ਵਿਚ। ਭਲਾ = ਸੋਹਣਾ। ਘਰਿ = ਘਰ ਵਿਚ। ਤੁਧੁ ਘਰਿ = ਤੇਰੇ ਘਰ ਵਿਚ। ਵਧਾਈ = ਖ਼ੁਸ਼ੀਆਂ, ਸ਼ਾਦੀਆਨੇ। ਮਹਤਾ = ਮਹੱਤਤਾ, ਵਡਿਆਈ। ਤੇਜੁ = ਪਰਤਾਪ। ਜਰਿ = ਜਰਦਾ ਹੈਂ। ਕਲਾ = ਤਾਕਤ, ਸੱਤਿਆ। ਜਤ ਕਤਾ = ਹਰ ਥਾਂ। ਦਾਸਨਿ ਦਾਸੁ = ਦਾਸਾਂ ਦਾ ਦਾਸ।

ਅਰਥ: ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ। ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ। ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ। ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ।1। ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ। ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ। ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, (ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ। ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ। (ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ। (ਹੇ ਭਾਈ!) ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ। ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ। 18।

सलोक मः ५ ॥ जां पिरु अंदरि तां धन बाहरि ॥ जां पिरु बाहरि तां धन माहरि ॥ बिनु नावै बहु फेर फिराहरि ॥ सतिगुरि संगि दिखाइआ जाहरि ॥ जन नानक सचे सचि समाहरि ॥१॥ मः ५ ॥ आहर सभि करदा फिरै आहरु इकु न होइ ॥ नानक जितु आहरि जगु उधरै विरला बूझै कोइ ॥२॥ पउड़ी ॥ वडी हू वडा अपारु तेरा मरतबा ॥ रंग परंग अनेक न जापन्हि करतबा ॥ जीआ अंदरि जीउ सभु किछु जाणला ॥ सभु किछु तेरै वसि तेरा घरु भला ॥ तेरै घरि आनंदु वधाई तुधु घरि ॥ माणु महता तेजु आपणा आपि जरि ॥ सरब कला भरपूरु दिसै जत कता ॥ नानक दासनि दासु तुधु आगै बिनवता ॥१८॥

Salok Ma 5 ||  Jaan Pir Andhar Thaan Dhhan Baahar || Jaan Pir Baahar Thaan Dhhan Maahar || Bin Naavai Bahu Faer Firaahar || Sathigur Sang Dhikhaaeiaa Jaahar || Jan Naanak Sachae Sach Samaahar ||1|| Ma 5 || Aahar Sabh Karadhaa Firai Aahar Eik N Hoe || Naanak Jith Aahar Jag Oudhharai Viralaa Boojhai Koe ||2|| Pourree || Vaddee Hoo Vaddaa Apaar Thaeraa Marathabaa || Rang Parang Anaek N Jaapanih Karathabaa || Jeeaa Andhar Jeeo Sabh Kishh Jaanalaa || Sabh Kishh Thaerai Vas Thaeraa Ghar Bhalaa || Thaerai Ghar Aanandh Vadhhaaee Thudhh Ghar || Maan Mehathaa Thaej Aapanaa Aap Jar || Sarab Kalaa Bharapoor Dhisai Jath Kathaa || Naanak Dhaasan Dhaas Thudhh Aagai Binavathaa ||18||

Meaning: Shalok, Fifth Mehl: When the Husband Lord is within the heart, then Maya, the bride, goes outside. When one’s Husband Lord is outside of oneself, then Maya, the bride, is supreme. Without the Name, one wanders all around. The True Guru shows us that the Lord is with us. Servant Nanak merges in the Truest of the True. ||1|| Fifth Mehl: Making all sorts of efforts, they wander around; but they do not make even one effort. O Nanak, how rare are those who understand the effort which saves the world. ||2|| Pauree: The greatest of the great, infinite is Your dignity. Your colors and hues are so numerous; no one can know Your actions. You are the Soul within all souls; You alone know everything. Everything is under Your control; Your home is beautiful. Your home is filled with bliss, which resonates and resounds throughout Your home. Your honor, majesty and glory are Yours alone. You are overflowing with all powers; wherever we look, there You are. Nanak, the slave of Your slaves, prays to You alone. ||18||

 

https://www.facebook.com/dailyhukamnama 
Waheguru Ji Ka Khalsa
Waheguru Ji Ki Fateh Ji 

Written by jugrajsidhu in 31 March 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.