AMRITVELE DA HUKAMNAMA SRI DARBAR SAHIB, SRI AMRITSAR, ANG 471, 16-MAY-2018
ਸਲੋਕੁ ਮ: ੧ ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
सलोकु मः १ ॥ दइआ कपाह संतोखु सूतु जतु गंढी सतु वटु ॥ एहु जनेऊ जीअ का हई त पाडे घतु ॥ ना एहु तुटै न मलु लगै ना एहु जलै न जाइ ॥ धंनु सु माणस नानका जो गलि चले पाइ ॥ चउकड़ि मुलि अणाइआ बहि चउकै पाइआ ॥ सिखा कंनि चड़ाईआ गुरु ब्राहमणु थिआ ॥ ओहु मुआ ओहु झड़ि पइआ वेतगा गइआ ॥१॥
Shalok, First Mehl: Make compassion the cotton, contentment the thread, modesty the knot and truth the twist. This is the sacred thread of the soul; if you have it, then go ahead and put it on me. It does not break, it cannot be soiled by filth, it cannot be burnt, or lost. Blessed are those mortal beings, O Nanak, who wear such a thread around their necks. You buy the thread for a few shells, and seated in your enclosure, you put it on. Whispering instructions into others’ ears, the Brahmin becomes a guru. But he dies, and the sacred thread falls away, and the soul departs without it. ||1||
ਦਇਆ = ਪਿਆਰ, ਤਰਸ। ਜਤੁ = (ਆਪਣੇ ਆਪ ਨੂੰ) ਵੱਸ ਵਿਚ ਰੱਖਣਾ। ਗੰਢੀ = ਗੰਢਾਂ (ਗੰਢਿ ਇਕ-ਵਚਨ Singular) ਤੋਂ ਗੰਢੀ ਬਹੁ-ਵਚਨ ਹੈ, ਜਿਵੇਂ ‘ਲਹਰਿ’ ਇਕ-ਵਚਨ ਤੋਂ ‘ਲਹਰੀ’ ਬਹੁ-ਵਚਨ ਹੈ। ਸਤੁ = ਸੁੱਚਾ ਆਚਰਨ। ਜੀਅ ਕਾ = ਆਤਮਾ ਦੇ ਵਾਸਤੇ। ਹਈ = ਜੇ ਤੇਰੇ ਪਾਸ ਹੈ। ਤ = ਤਾਂ। ਨ ਜਾਇ = ਨਾ ਹੀ ਇਹ ਜਨੇਊ ਗੁਆਚਦਾ ਹੈ। ਚਲੇ ਪਾਇ = ਪਾ ਚੱਲੇ ਹਨ, ਜਿਨ੍ਹਾਂ ਨੇ ਪਾ ਲਿਆ ਹੈ। ਚਉਕੜਿ = ਚਾਰ ਕੌਡੀਆਂ ਤੋਂ। ਅਣਾਇਆ = ਮੰਗਵਾਇਆ। ਸਿਖਾ = ਸਿਖਿਆ, ਉਪਦੇਸ਼। ਚੜਾਈਆ = ਦਿੱਤੀ, ਚਾੜ੍ਹੀ। ਥਿਆ = ਹੋ ਗਿਆ।੧।
ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ-ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ। (ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ।੧।
हे पंडित! अगर ( तेरे पास ) यह आत्मा के काम है आने वाला जेनाऊ तो ( मेरे गले में ) डाल दे-यह जेनाऊ जिस की कपास दया हो, जिस का सूत संतोख हो, जिस की गांठ जत हो, और जिस के सिलवट उस का आचरण हो। ( हे पंडित!) ऐसा जनेऊ न टूटता हिया, न ही इस को मैल लगती है, नि ही यह जलता है और न ही यह गुम होता है। हे नानक! वह मनुख भाग्यशाली है, जिन्होंने यह जनेऊ अपने गले में धारण कर लिया है। ( हे पंडित! यह जनेऊ जो तू डाले घूम रहा है, यह तो तुने चार कोडी मूल्य का मंगवा लिया (और अपने यजमान के) चोके में बैठ के (उस के गले में ) डाल दिया, फिर तू उस के) कान में उपदेश दिया (की आज से तेरा) गुरु ब्रह्मण हो गया। (समय पूरा होने पर (यजमान) मर गया (तो) वेह (जनेऊ उस के सरीर से) गिर गया (भाव जल गया ), परन्तु आत्मा के साथ न निभा सका, इस लिया वह यजमान बिचारा) जनेऊ के बिने ही संसार से चला गया।१।
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!