Hukamnama Sri Darbar Sahib, Amritsar, Date 10-August-2018 Ang 572


AMRIT VELE DA HUKAMNAMA SRI DARBAR SAHIB SRI AMRITSAR, ANG 572, 10-Aug-2018


ਵਡਹੰਸੁ ਮਹਲਾ ੪ ॥ ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥

वडहंसु महला ४ ॥ हंउ गुर बिनु हंउ गुर बिनु खरी निमाणी राम ॥ जगजीवनु जगजीवनु दाता गुर मेलि समाणी राम ॥ सतिगुरु मेलि हरि नामि समाणी जपि हरि हरि नामु धिआइआ ॥ जिसु कारणि हंउ ढूंढि ढूढेदी सो सजणु हरि घरि पाइआ ॥ एक द्रिस्टि हरि एको जाता हरि आतम रामु पछाणी ॥ हंउ गुर बिनु हंउ गुर बिनु खरी निमाणी ॥१॥

Wadahans, Fourth Mehl: Without the Guru, I am – without the Guru, I am totally dishonored. The Life of the World, the Life of the World, the Great Giver has led me to meet and merge with the Guru. Meeting with the True Guru, I have merged into the Naam, the Name of the Lord. I chant the Name of the Lord, Har, Har, and meditate on it. I was seeking and searching for Him, the Lord, my best friend, and I have found Him within the home of my own being. I see the One Lord, and I know the One Lord; I realize Him within my soul. Without the Guru, I am – without the Guru, I am totally dishonored. ||1||

ਹੰਉ = ਮੈਂ। ਖਰੀ = ਬਹੁਤ। ਨਿਮਾਣੀ = ਆਜਿਜ਼। ਜਗਜੀਵਨੁ = ਜਗਤ ਦਾ ਜੀਵਨ, ਜਗਤ ਨੂੰ ਜਿੰਦ ਦੇਣ ਵਾਲਾ। ਗੁਰ ਮੇਲਿ = ਗੁਰੂ ਦੇ ਮਿਲਾਪ ਦੀ ਰਾਹੀਂ। ਮੇਲਿ ਹਰੀ = ਹਰੀ ਦੇ ਮਿਲਾਪ ਵਿਚ। ਨਾਮਿ = ਨਾਮ ਵਿਚ। ਜਪਿ = ਜਪਿਆ। ਜਿਸੁ ਕਾਰਣਿ = ਜਿਸ (ਹਰਿ-ਸੱਜਣ ਨੂੰ ਮਿਲਣ) ਦੀ ਖ਼ਾਤਰ। ਘਰਿ = ਹਿਰਦੇ ਵਿਚ। ਦ੍ਰਿਸ੍ਟਿ = ਨਿਗਾਹ। ਏਕੋ = ਇਕ ਨੂੰ ਜਪੇ। ਜਾਤਾ = ਪਛਾਣਿਆ। ਆਤਮ ਰਾਮੁ = ਸਰਬ-ਵਿਆਪਕ ਪ੍ਰਭੂ।੧।

ਗੁਰੂ ਤੋਂ ਬਿਨਾ ਮੈਂ ਬਹੁਤ ਹੀ ਆਜਿਜ਼ ਸਾਂ। (ਜਦੋਂ ਗੁਰੂ ਮਿਲ ਪਿਆ, ਤਦੋਂ ਮੈਨੂੰ) ਜਗਤ ਦਾ ਜੀਵਨ ਦਾਤਾਰ ਪ੍ਰਭੂ (ਮਿਲ ਪਿਆ), ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮੈਂ (ਜਗ-ਜੀਵਨ ਪ੍ਰਭੂ ਵਿਚ) ਲੀਨ ਹੋ ਗਈ। (ਜਦੋਂ) ਗੁਰੂ (ਮਿਲਿਆ), ਤਦੋਂ ਮੈਂ ਪਰਮਾਤਮਾ ਦੇ ਮਿਲਾਪ ਵਿਚ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ, ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ। ਜਿਸ ਸੱਜਣ-ਪ੍ਰਭੂ ਨੂੰ ਮਿਲਣ ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ। ਮੈਂ ਇਕ ਨਿਗਾਹ ਨਾਲ ਇਕ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਸਮਝ ਲਿਆ, ਮੈਂ ਸਰਬ-ਵਿਆਪਕ ਰਾਮ ਨੂੰ ਪਛਾਣ ਲਿਆ। ਗੁਰੂ ਤੋਂ ਬਿਨਾ ਮੈਂ (ਪਹਿਲਾਂ) ਬਹੁਤ ਹੀ ਆਜਿਜ਼ ਸਾਂ।੧।

गुरु के बिना में बहुत ही नासमझ था। (जब गुरु मिल गया, तब मुझे) जगत का जीवन दातार प्रभु ( मिल गया), गुरु के मिलाप की बरकत के साथ में (जगत – जीवन प्रभु में) लिन हो गयी। (जब) गुरु (मिला), तब में परमात्मा के मिलाप में परमात्मा के नाम में लिन हो गयी, मेने परमात्मा का नाम जपना शुरू कर दिया, नाम आरादना शुअरू कर दिया । जिस सजन-प्रभु के मिलन के खातिर में इतनी मेहनत कर रही थी उस सजन-हरी को मेने अपने हिर्दय में खोज लिया । मेंने एक नजर के साथ एक परमात्मा को ( हर जगह बस्ता) समझ लिया, मेने सरब- वियापक राम को पहचान लिया । गुरु के बिना में (पहले) बहुत ही नासमझ था।੧।

www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 10 August 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.