Sangrand Hukamnama – Mahina Kattak (2018)

ਗੁਰੂ ਪਿਆਰੀ ਸਾਧ ਸੰਗਤ ਜੀਓ!! ਗੁਰੂ ਸਹਿਬ ਕਿ੍ਪਾ ਕਰਨ ਕੱਤਕ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ। ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।

👏🏻ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।ਪੂਰਾ ਸ਼ਬਦ ਪੜ੍ਨ ਲੲੀ Read More ਬਟਨ ੳੁਪਰ ਕਲਿੱਕ ਕਰੋ ਜੀ

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥ {ਪੰਨਾ 135}

ਪਦ ਅਰਥ: ਕਤਿਕਿ = ਕੱਤਕ (ਦੀ ਠੰਡੀ ਬਹਾਰ) ਵਿਚ। ਕਾਹੂ ਜੋਗੁ = ਕਿਸੇ ਦੇ ਜ਼ਿੰਮੇ, ਕਿਸੇ ਦੇ ਮੱਥੇ। ਵਿਆਪਨਿ = ਜ਼ੋਰ ਪਾ ਲੈਂਦੇ ਹਨ। ਰਾਮ ਤੇ = ਰੱਬ ਤੋਂ। ਲਗਨਿ = ਲੱਗ ਜਾਂਦੇ ਹਨ। ਜਨਮ ਵਿਜੋਗ = ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ। ਮਾਇਆ ਭੋਗ = ਮਾਇਆ ਦੀਆਂ ਮੌਜਾਂ, ਦੁਨੀਆ ਦੇ ਐਸ਼। ਵਿਚੁ = ਵਿਚੋਲਾ ਪਨ। ਕਿਸ ਥੈ = (ਹੋਰ) ਕਿਸ ਕੋਲ? ਰੋਜ = ਨਿਤ, ਹਰ ਰੋਜ਼। ਕੀਤਾ = ਆਪਣਾ ਕੀਤਾ। ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ। ਸਭਿ = ਸਾਰੇ। ਬਿਓਗ = ਵਿਛੋੜੇ ਦੇ ਦੁੱਖ। ਕਉ = ਨੂੰ। ਪ੍ਰਭੂ = ਹੇ ਪ੍ਰਭੂ! ਬੰਦੀ ਮੋਚ = ਹੇ ਕੈਦ ਤੋਂ ਛੁਡਾਣ ਵਾਲੇ! ਬਿਨਸਹਿ = ਨਾਸ ਹੋ ਜਾਂਦੇ ਹਨ। ਸੋਚ = ਫ਼ਿਕਰ।

ਅਰਥ: ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ। ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ। ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ। ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ, (ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ। (ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ। (ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ। (ਨਾਨਕ ਦੀ ਤਾਂ ਇਹੀ ਬੇਨਤੀ ਹੈ–) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ। ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ।9।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ


ਗੁਰੂ ਰੂਪ ਸਾਧ ਸੰਗਤ ਜੀਓ
Hukamnama Sahib #Android App ਡਾੳੂਨਲੋਡ ਕਰਨ ਲੲੀ ਹੇਠਾਂ ਦਿੱਤੇ ਲਿੰਕ ੳੁਪਰ ਕਲਿੱਕ ਕਰੋ ਜੀ!
ੲਿਸ ਅੈਪ ਰਾਹੀਂ ਅਾਪ ਜੀ ਹੁਕਮਨਾਮਾ ਸਾਹਿਬ ਪੜ੍ ਸਕਦੇ ਹੋ ਅਤੇ ਸੀ੍ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਸਾਰਨ 24 ਘੰਟੇ ਸਰਵਣ ਕਰ ਸਕਦੇ ਹੋ ਜੀ!
#ios #apple ਅੈਪ ਵੀ ਅਾੳੁਂਣ ਵਾਲੇ ਕੁਝ ਦਿਨਾਂ ਤੱਕ ਤਿਅਾ ਕਰ ਦਿੱਤਾ ਜਾਵੇਗਾ ਜੀ!
ੲਿਸ ਅੈਪ ਨੂੰ ਬਨਾੳੁਣ ਲੲੀ ਵੀਰ ਗੁਰਪੀ੍ਤ ਸਿੰਘ ਮੁੰਡੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਅਸੀਂ ਦਿਲੋਂ ਧੰਨਵਾਦੀ ਹਾਂ!

🙏 ਅੈਪ ਨੂੰ ਡਾੳੁਨਲੋਡ ਕਰਕੇ ਅਾਪਣੇ ਕੀਮਤੀ ਸੁਝਾਅ ਦੇਣ ਦੀ ਕਿ੍ਪਾਲਤਾ ਕਰਨੀ ਜੀ! ਅਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ!
ਜੇਕਰ ਅਾਪ ਜੀ ਨੂੰ ਸਾਡਾ ੲਿਹ ੳੁਪਰਾਲਾ ਪਸੰਦ ਅਾੳੁਂਦਾ ਹੈ ਤਾਂ ਕੀਮਤੀ ਸਮੇ ਚੋਂ ਕੁਝ ਪਲ ਕੱਢ ਕੇ ਅੈਪ ਨੂੰ 💥💥💥💥💥 ਰੇਟਿੰਗ ਦੇਣ ਦੀ ਖੇਚਲ ਵੀ ਕਰਨੀ ਜੀ!
ਗੁਰੂ ਫਤਹਿ ਜੀ!!! 🙏

https://play.google.com/store/apps/details?id=com.hukamnamasahib

Written by jugrajsidhu in 17 October 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.