AMRIT VELE DA HUKAMNAMA SRI DARBAR SAHIB SRI AMRITSAR, ANG 855, 28-Jun-2019
ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਆਪਿ ਨ ਬਉਰਾ ਰਾਮ ਕੀਓ ਬਉਰਾ ॥ ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ ਮੈ ਬਿਗਰੇ ਅਪਨੀ ਮਤਿ ਖੋਈ ॥ ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥ ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥
बिलावलु ॥ बिदिआ न परउ बादु नही जानउ ॥ हरि गुन कथत सुनत बउरानो ॥१॥ मेरे बाबा मै बउरा सभ खलक सैआनी मै बउरा ॥ मै बिगरिओ बिगरै मति अउरा ॥१॥ रहाउ ॥ आपि न बउरा राम कीओ बउरा ॥ सतिगुरु जारि गइओ भ्रमु मोरा ॥२॥ मै बिगरे अपनी मति खोई ॥ मेरे भरमि भूलउ मति कोई ॥३॥ सो बउरा जो आपु न पछानै ॥ आपु पछानै त एकै जानै ॥४॥ अबहि न माता सु कबहु न माता ॥ कहि कबीर रामै रंगि राता ॥५॥२॥
Bilaaval: I do not read books of knowledge, and I do not understand the debates. I have gone insane, chanting and hearing the Glorious Praises of the Lord. ||1|| O my father, I have gone insane; the whole world is sane, and I am insane. I am spoiled; let no one else be spoiled like me. ||1||Pause|| I have not made myself go insane – the Lord made me go insane. The True Guru has burnt away my doubt. ||2|| I am spoiled; I have lost my intellect. Let no one go astray in doubt like me. ||3|| He alone is insane, who does not understand himself. When he understands himself, then he knows the One Lord. ||4|| One who is not intoxicated with the Lord now, shall never be intoxicated. Says Kabeer, I am imbued with the Lord’s Love. ||5||2||
ਪਦਅਰਥ:- ਨ ਪਰਉ—ਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁ—ਝਗੜਾ, ਬਹਿਸ। ਜਾਨਉ—ਜਾਨਉਂ, ਮੈਂ ਜਾਣਦਾ। ਬਉਰਾਨੋ—ਕਮਲਾ ਜਿਹਾ।1। ਸੈਆਨੀ—ਸਿਆਣੀ। ਬਿਗਰਿਓ—ਵਿਗੜ ਗਿਆ ਹਾਂ। ਮਤਿ—ਮਤਾਂ। ਅਉਰਾ—ਕੋਈ ਹੋਰ।1। ਰਹਾਉ। ਜਾਰਿ ਗਇਓ—ਸਾੜ ਗਿਆ ਹੈ। ਭ੍ਰਮੁ—ਭਰਮ, ਭੁਲੇਖਾ।2। ਮਤਿ—ਅਕਲ। ਖੋਈ—ਗੁਆ ਲਈ ਹੈ। ਮਤਿ ਭੂਲਉ—ਕੋਈ ਨਾਹ ਭੁੱਲੇ (ਨੋਟ:- ਲਫ਼ਜ਼ ‘ਭੂਲਉ’ ਵਿਆਕਰਣ ਅਨੁਸਾਰ ‘ਹੁਕਮੀ ਭਵਿੱਖਤ, ਅੱਨ-ਪੁਰਖ, ਇਕ-ਵਚਨ’ ਹੈ)।3। ਆਪੁ—ਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਏਕੈ—ਇੱਕ ਪ੍ਰਭੂ ਨੂੰ ਹੀ।4। ਅਬਹਿ—ਹੁਣ ਹੀ, ਇਸ ਜਨਮ ਵਿਚ ਹੀ। ਮਾਤਾ—ਮਸਤ। ਰਾਮੈ ਰੰਗਿ—ਰਾਮ ਦੇ ਹੀ ਰੰਗ ਵਿਚ। ਰਾਤਾ—ਰੱਤਾ ਹੋਇਆ, ਰੰਗਿਆ ਹੋਇਆ।5।
ਅਰਥ:- (ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)। ਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ।1। ਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ। (ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ।1। ਰਹਾਉ। ਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ, ਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ।2। (ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?) ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ।3। (ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ। ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ।4। ਕਬੀਰ ਆਖਦਾ ਹੈ—ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ ਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)।5।2। ਸ਼ਬਦ ਦਾ ਭਾਵ:- ਆਤਮਕ ਜੀਵਨ ਵਾਸਤੇ ਕਿਸੇ ਚੁੰੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।
अर्थ :-(बहस की खातिर) मैं (आपकी बहस वाली) विद्या नहीं पढ़ता, ना ही मैं (धार्मिक) बहस करनी जानता हूँ (भावार्थ, आत्मिक जीवन के लिए मैं किसी विदवता-भरी धार्मिक चर्चा की जरूरत नहीं समझता) । मैं तो भगवान की सिफ़त-सालाह करने सुनने में मस्त रहता हूँ ।1 । हे प्यारे सज्जन ! (लोकों के अनुसार) मैं कमला / पागल हूँ । लोक सयाने हैं और मैं कमला / मुर्ख हूँ । (लोकों के विचार में) मैं उलटे मार्ग पड़ गया हूँ (क्योंकि मैं अपने गुरु के मार्ग पर चल के भगवान का भजन करता हूँ), (पर लोक अपना ध्यान रखे, इस) कुराहे कोई ना पड़े ।1 ।रहाउ । मैं अपने आप (इस तरह का) मुर्ख नहीं बना, यह तो मुझे मेरे भगवान ने (अपनी भक्ति में जोड़ के) कमला कर दिया है, और मेरे गुरु ने मेरा भ्रम-वहम सब जला दिया है ।2 । (अगर) मैंने भटके हुए ने अपनी समझ गुआ ली है (तो लोगो को भला क्यों मेरा इतना फिक्र है ?) कोई ओर धिर मेरे वाले इस भ्रम में बेशक ना पड़े ।3 । (पर लोकों को यह शंका है कि भगवान की भक्ति करने वाला बंदा पगला होता है) पगला वह बंदा है जो अपने असले की पहचान नहीं करता । जो अपने आप को पहचानता है वह हर जगह एक परमात्मा को बसता जानता है ।4 । कबीर कहते है-परमात्मा के प्यार में रंगीज के जो मनुख इस जीवन में मतवाला नहीं बनता, उस ने कभी भी नहीं बनना (और, वह जीवन अजाईं गंवा जाएगा) ।5 ।2 । शब्द का भावार्थ :-आत्मिक जीवन के लिए किसी चुंच-गिआनता की जरूरत नहीं पड़ती । असली जरूरत यह है कि मनुख अपने असले को पहचान के परमात्मा की भक्ति में रंगा रहे ।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!