Sandhia Vele Da Hukamnama Sri Darbar Sahib, Amritsar, Date 08 July 2019 Ang 694


Sachkhand Sri Harmandir Sahib Amritsar Vikhe Hoea Sandhya Wele Da Mukhwak: 08-07-19


ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਚਿਤ ਸਿਮਰਨ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

ਪਦਅਰਥ: ਕਰਉ = ਕਰਉਂ, ਮੈਂ ਕਰਾਂ। ਨੈਨ = ਅੱਖਾਂ ਨਾਲ। ਅਵਿਲੋਕਨੋ = ਮੈਂ ਵੇਖਾਂ। ਸ੍ਰਵਨ = ਕੰਨਾਂ ਵਿਚ। ਸੁਜਸੁ = ਸੋਹਣਾ ਜਸ। ਪੂਰਿ ਰਾਖਉ = ਮੈਂ ਭਰ ਰੱਖਾਂ। ਮਧੁਕਰੁ = ਭੌਰਾ। ਕਰਉ = ਮੈਂ ਬਣਾਵਾਂ। ਰਸਨ = ਜੀਭ ਨਾਲ। ਭਾਖਉ = ਮੈਂ ਉਚਾਰਨ ਕਰਾਂ।੧। ਜਿਨਿ = ਮਤਾਂ। ਜਿਨਿ ਘਟੈ = ਮਤਾਂ ਘਟ ਜਾਏ, ਕਿਤੇ ਘਟ ਨਾਹ ਜਾਏ। ਜੀਅ ਸਟੈ = ਜਿੰਦ ਦੇ ਵੱਟੇ।੧।ਰਹਾਉ। ਭਾਉ = ਪ੍ਰੇਮ। ਰਾਜਾ ਰਾਮ = ਹੇ ਰਾਜਨ! ਹੇ ਰਾਮ! ਪੈਰ = ਇੱਜ਼ਤ।੨।

ਅਰਥ: ਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ, ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥ (ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ, ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥ (ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ। ਰਵਿਦਾਸ ਜੀ ਪ੍ਰਭੂ ਅੱਗੇ ਅਰਦਾਸ ਕਰਦੇ ਹਨ – ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ॥੨॥੨॥

धनासरी भगत रविदास जी की ੴ सतिगुर प्रसादि ॥ चित सिमरन करउ नैन अविलोकनो स्रवन बानी सुजसु पूरि राखउ ॥ मनु सु मधुकरु करउ चरन हिरदे धरउ रसन अंम्रित राम नाम भाखउ ॥१॥ मेरी प्रीति गोबिंद सिउ जिनि घटै ॥ मै तउ मोलि महगी लई जीअ सटै ॥१॥ रहाउ ॥ साधसंगति बिना भाउ नही ऊपजै भाव बिनु भगति नही होइ तेरी ॥ कहै रविदासु इक बेनती हरि सिउ पैज राखहु राजा राम मेरी ॥२॥२॥

अर्थ: रागु धनासरी में भगत रविदास जी की बानी। अकाल पुरख एक है और सतिगुरू की कृपा द्वारा मिलता है। (इसी लिए मेरी अरजोई है कि) मैं चित के साथ प्रभू का सिमरन करता रहूँ, आँखों के साथ उस का दीदार करता रहूँ, कानों में उस की बाणी और उस का सुंदर जस भरी रखूँ, अपने मन को भंवरा बनाए रखूँ, उस के (चरण-कमल) हृदय में टिका रखूँ, और, जिव्हा के साथ उस प्रभू का आतमिक जीवन देने वाला नाम उच्चारता रहूँ ॥१॥ (मुझे भय रहता है कि) गोबिंद के साथ मेरी प्रीत कहीं घट ना जाए, मैं तो बड़े महंगे मुल्य (यह प्रीत) ली है, जीवन दे के (यह प्रीत) कमाई है ॥१॥ रहाउ ॥ (पर यह) प्रीत साध संगत के बिना पैदा नहीं हो सकती, और, हे प्रभू! प्रीत के बिना तेरी भक्ति नहीं हो पाती। रविदास जी प्रभू के आगे अरदास करते हैं – हे राजन! हे मेरे राम! (मैं तेरी श़रण आया हूँ) मेरी लाज रखना ॥२॥२॥

Dhhanaasaree Bhagat Ravidaas Jee Kee Ik Oankaar Satgur Parsaad || Chit Simran Karau Nain Avilokano Sarvan Baanee Sujas Poor Raakhau || Man S Madhhukar Karau Charan Hirde Dhhrau Rasan Amrit Raam Naam Bhaakhau ||1|| Meree Preet Gobind Siu Jin Ghattai || Mai Tau Mol Mahgee Laee Jeea Sattai ||1|| Rahaau || Saadhhsangat Binaa Bhaau Nahee Oopajai Bhaav Bin Bhagat Nahee Hoe Teree || Kahai Ravidaas Ik Bentee Har Siu Paij Raakhahu Raajaa Raam Meree ||2||2||

Meaning: Dhhanaasaree, Devotee Ravi Daas Jee: One Universal Creator God. By The Grace Of The True Guru: In my consciousness, I remember You in meditation; with my eyes, I behold You; I fill my ears with the Word of Your Bani, and Your Sublime Praise. My mind is the bumble bee; I enshrine Your feet within my heart, and with my tongue, I chant the Ambrosial Name of the Lord. ||1|| My love for the Lord of the Universe does not decrease. I paid for it dearly, in exchange for my soul. ||1|| Pause || Without the Saadh Sangat, the Company of the Holy, love for the Lord does not well up; without this love, Your devotional worship cannot be performed. Ravi Daas Ji offers this one prayer unto the Lord: please preserve and protect my honor, O Lord, my King. ||2||2||

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

 

Written by jugrajsidhu in 8 July 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.