Sandhia Vele Da Hukamnama Sri Darbar Sahib, Amritsar, Date 14 September 2019 Ang 700


Sachkhand Sri Harmandir Sahib Sri Amritsar Vikhe Hoea Sandhya Wela Da Mukhwak:14-09-19


ਜੈਤਸਰੀ ਮਹਲਾ ੫ ॥ ਲੋੜੀਦੜਾ ਸਾਜਨੁ ਮੇਰਾ ॥ ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥ ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥ ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥

ਪਦਅਰਥ: ਲੋੜੀਦੜਾ = ਜਿਸ ਨੂੰ ਹਰੇਕ ਜੀਵ ਲੋੜਦਾ ਹੈ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗਿਆਨ = ਇੰਦ੍ਰੇ ਦੀ ਰਾਹੀਂ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਨੀਕੇ = ਸੋਹਣੇ। ਘਟਿ ਘਟਿ = ਹਰੇਕ ਸਰੀਰ ਵਿਚ। ਤਿਸਹਿ = ਉਸ ਦਾ ਹੀ {ਲਫ਼ਜ਼ ‘ਜਿਸੁ’ ਦਾ ੁ ਕ੍ਰਿਆ ਵਿਸ਼ੇਸਣ ‘ਹੀ’ ਦੇ ਕਾਰਨ ਉੱਡ ਗਿਆ ਹੈ}। ਬਸੇਰਾ = ਨਿਵਾਸ।੧।ਰਹਾਉ। ਸੂਖਿ = ਸੁਖ ਵਿਚ। ਅਰਾਧਨੁ = ਸਿਮਰਨ। ਦੂਖਿ = ਦੁਖ ਵਿਚ। ਕਾਹੂ ਬੇਰਾ = ਕਿਸੇ ਭੀ ਵੇਲੇ। ਜਪਤ = ਜਪਦਿਆਂ। ਕੋਟਿ = ਕ੍ਰੋੜਾਂ। ਸੂਰ = ਸੂਰਜ। ਉਜਾਰਾ = ਚਾਨਣ। ਭਰਮੁ = ਭਟਕਣਾ।੧। ਥਾਨਿ = ਥਾਂ ਵਿਚ। ਥਨੰਤਰਿ = ਥਾਨ ਅੰਤਰਿ, ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਜਾਈ = ਜਾਈਂ, ਥਾਵਾਂ ਵਿਚ। ਸੰਗਿ = ਸੰਗਤਿ ਵਿਚ। ਬਹੁਰਿ = ਫਿਰ, ਮੁੜ। ਫੇਰਾ = ਜਨਮ ਮਰਨ ਦਾ ਗੇੜ।੨।

ਅਰਥ: ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ। ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ ॥੧॥ ਰਹਾਉ ॥ ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ। ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੧॥ ਹੇ ਨਾਨਕ ਜੀ! (ਆਖੋ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ। ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ॥੨॥੩॥੪॥

जैतसरी महला ५ ॥ लोड़ीदड़ा साजनु मेरा ॥ घरि घरि मंगल गावहु नीके घटि घटि तिसहि बसेरा ॥१॥ रहाउ ॥ सूखि अराधनु दूखि अराधनु बिसरै न काहू बेरा ॥ नामु जपत कोटि सूर उजारा बिनसै भरमु अंधेरा ॥१॥ थानि थनंतरि सभनी जाई जो दीसै सो तेरा ॥ संतसंगि पावै जो नानक तिसु बहुरि न होई है फेरा ॥२॥३॥४॥

अर्थ: हे भाई! मेरा सज्जन प्रभू ऐसा है जिस को प्रत्येक जीव मिलना चाहता है। हे भाई! प्रत्येक ज्ञान-इन्द्रों के द्वारा उस की सिफ़त-सलाह के सुंदर गीत गाया करो। प्रत्येक शरीर में उसका ही निवास है ॥१॥ रहाउ ॥ हे भाई! सुख में (भी उस परमात्मा का) सिमरन करना चाहिए, दुख में (उसका ही) सिमरन करना चाहिए, वह परमात्मा किसी भी समय हमें ना भूले। उस परमात्मा का नाम जपने से (मनुष्य के मन में, मानों) करोड़ों सूर्यों का प्रकाश हो जाता है (मन में से) माया वाली भटकना ख़त्म हो जाती है, (आत्मिक जीवन की तरफ़ से बे-समझी का) अंधेरा दूर हो जाता है ॥१॥ हे नानक जी! (कहो-हे प्रभू!) प्रत्येक जगह में, सभी जगहों में (तूँ वस रहा हैं) जो कुछ दिख रहा है, वह सब कुछ तेरा ही स्वरूप है। साध संगत में रह कर जो मनुष्य तुझे ढूंढ़ लेता है उस को दुबारा जन्म मरण के चक्रों में नहीं आना पड़ता ॥२॥३॥४॥

Jaitsaree Mahalaa 5 || Lorreedarraa Saajan Meraa || Ghar Ghar Mangal Gaavahu Neeke Ghatt Ghatt Tiseh Baseraa ||1|| Rahaau || Sookh Araadhhan Dookh Araadhhan Bisrai Na Kaahoo Beraa || Naam Japat Kott Soor Ujaaraa Binsai Bharam Andhheraa ||1|| Thhaan Thhanantar Sabhnee Jaaee Jo Deesai So Teraa || Santsang Paavai Jo Naanak Tis Bahur Na Hoee Hai Feraa ||2||3||4||

Meaning: I seek my Friend the Lord. In each and every home, sing the sublime songs of rejoicing; He abides in each and every heart. ||1|| Pause || In good times, worship and adore Him; in bad times, worship and adore Him; do not ever forget Him. Chanting the Naam, the Name of the Lord, the light of millions of suns shines forth, and the darkness of doubt is dispelled. ||1|| In all the spaces and interspaces, everywhere, whatever we see is Yours. One who finds the Society of the Saints, O Nanak Ji, is not consigned to reincarnation again. ||2||3||4||

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 14 September 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.