Sandhia Vele Da Hukamnama Sri Darbar Sahib, Amritsar, Date 15 September 2019 Ang 678


Sachkhand Sri Harmandir Sahib Amritsar Vekha Hoea Sandhya Wela Da Mukhwak:15-09-19


ਧਨਾਸਰੀ ਮਹਲਾ ੫ ॥ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥

ਪਦਅਰਥ: ਲਾਲ = ਹੇ ਲਾਲ! ਹੇ ਪਿਆਰੇ! ਭਲੋ = ਚੰਗਾ। ਰੇ = ਹੇ ਭਾਈ! ਪਸਾਰਿ ਨੈਨ = ਅੱਖਾਂ ਖੋਲ੍ਹ ਕੇ। ਸਾਧੂ = ਗੁਰੂ। ਬੈਨ = ਬਚਨ। ਪ੍ਰਾਨਪਤਿ = ਜਿੰਦ ਦਾ ਮਾਲਕ। ਚਿਤਿ = ਚਿੱਤ ਵਿਚ। ਸਗਲ = ਸਭਨਾਂ।ਰਹਾਉ। ਚੋਆ = ਅਤਰ। ਬਿਖਿਆ = ਮਾਇਆ। ਹੈ– ਹੈਂ। ਫੀਕੇ = ਬੇ = ਸੁਆਦ। ਕੋ = ਦਾ। ਨੀਕੋ = ਚੰਗਾ, ਸੋਹਣਾ। ਆਪਨ ਥਾਪਿਆ = (ਤੂੰ) ਆਪਣਾ ਮਿਥ ਲਿਆ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਅਰਥੁ = ਧਨ। ਦ੍ਰਬੁ = {द्रव्य} ਧਨ। ਸੰਗਿ = ਨਾਲ।੧। ਜਾ ਕੋ ਭਲਾ ਕਰਮੁ = ਜਿਸ ਦੀ ਚੰਗੀ ਕਿਸਮਤ। ਤਿਨਿ = ਉਸ (ਮਨੁੱਖ) ਨੇ। ਓਟ = ਆਸਰਾ। ਗਹੀ = ਫੜੀ, ਲਈ। ਪਲਾ = ਪੱਲਾ, ਲੜ। ਤਿਨ = ਉਹਨਾਂ ਨੂੰ {ਬਹੁ-ਵਚਨ}। ਨਿਧਾਨੁ = ਖ਼ਜ਼ਾਨਾ। ਏਕੈ ਨਿਰੰਕਾਰ = ਇਕ ਨਿਰੰਕਾਰ ਵਿਚ।੨।

ਅਰਥ: ਹੇ ਮੇਰੇ ਪਿਆਰੇ! ਹੇ ਭਾਈ! (ਪਰਮਾਤਮਾ ਦੇ ਦਰ ਤੋਂ) ਪਰਮਾਤਮਾ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰਮ ਹੈ। ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਅੱਖਾਂ ਖੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ ॥ ਰਹਾਉ ॥ ਹੇ ਸੱਜਣ! ਤੂੰ ਚੰਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ। ਪਰ, ਵੇਖ! ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ। ਸੰਤ ਜਨ ਆਖਦੇ ਹਨ ਕਿ ਸਿਰਫ਼ ਪਰਮਾਤਮਾ ਦਾ ਨਾਮ ਹੀ ਚੰਗਾ ਹੈ। ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਹਨਾਂ ਦੇ ਮੋਹ ਵਿਚ ਫਸ ਕੇ) ਪਰਮਾਤਮਾ ਦਾ ਨਾਮ ਤੂੰ ਇਕ ਛਿਨ ਭਰ ਭੀ ਨਹੀਂ ਜਪਦਾ। ਵੇਖ, ਇਹ ਧਨ-ਪਦਾਰਥ ਕੁਝ ਭੀ (ਤੇਰੇ) ਨਾਲ ਨਹੀਂ ਜਾਵੇਗਾ ॥੧॥ ਹੇ ਭਾਈ! ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ, ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤਾਂ ਦਾ ਪੱਲਾ ਫੜਿਆ। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿੰਦੇ ਹਨ, ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ। ਹੇ ਨਾਨਕ ਜੀ! ਜਿਸ ਮਨੁੱਖ ਦਾ ਮਨ ਸਿਰਫ਼ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਉਸ ਨੇ ਸਭ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ ॥੨॥੨॥੩੦॥

धनासरी महला ५ ॥ मेरे लाल भलो रे भलो रे भलो हरि मंगना ॥ देखहु पसारि नैन सुनहु साधू के बैन प्रानपति चिति राखु सगल है मरना ॥ रहाउ ॥ चंदन चोआ रस भोग करत अनेकै बिखिआ बिकार देखु सगल है फीके एकै गोबिद को नामु नीको कहत है साध जन ॥ तनु धनु आपन थापिओ हरि जपु न निमख जापिओ अरथु द्रबु देखु कछु संगि नाही चलना ॥१॥ जा को रे करमु भला तिनि ओट गही संत पला तिन नाही रे जमु संतावै साधू की संगना ॥ पाइओ रे परम निधानु मिटिओ है अभिमानु एकै निरंकार नानक मनु लगना ॥२॥२॥३०॥

अर्थ: हे मेरे प्यारे! हे भाई! (परमात्मा के द्वार से) परमात्मा (का नाम) मांगना सबसे अच्छा कार्य है। हे सज्जन! गुरू की बाणी (सदा) सुनते रहो, जिंद के मालिक प्रभू को अपने हृदय में वसाई रखो। आँखें खोल कर देखो, (आखिर) सब ने मरना है ॥ रहाउ ॥ हे सज्जन! तूँ चंदन अतर (वरतता हैं) और अनेकों ही स्वादिष्ट पकवान खाता हैं। परन्तु, देख! यह विकार पैदा करने वाले माया के सभी पकवान फीके हैं। संत जन कहते हैं कि केवल परमात्मा का नाम ही अच्छा है। तूँ इस शरीर को इस धन को अपना समझ रहा हैं, (इनके मोह में फंस कर) परमात्मा का नाम तूँ एक पल भर भी नहीं जपता। देख, यह धन-पदार्थ कुछ भी (तेरे) साथ नहीं जाएगा ॥१॥ हे भाई! जिस मनुष्य की अच्छी किस्मत हुई, उस ने संतों का आसरा लिया, उस ने संतों की श़रण ली। हे भाई! जो मनुष्य गुरू की संगत में रहते हैं, उनको मौत का डर तंग नहीं कर सकता। हे नानक जी! जिस मनुष्य का मन केवल परमात्मा में जुड़ा रहता है उस ने सबसे अच्छा ख़ज़ाना ढूंढ लिया उस के अंदर से अहंकार मिट गया ॥२॥२॥३०॥

Dhhanaasaree Mahalaa 5 || Mere Laal Bhalo Re Bhalo Re Bhalo Har Manganaa || Dekhahu Pasaar Nain Sunahu Saadhhoo Ke Bain Praanpat Chit Raakh Sagal Hai Marnaa || Rahaau || Chandan Choaa Ras Bhog Karat Anekai Bikheaa Bikaar Dekh Sagal Hai Feeke Ekai Gobid Ko Naam Neeko Kehat Hai Saadhh Jan || Tan Dhhan Aapan Thhaapeo Har Jap N Nimakh Jaapeo Arathh Darab Dekh Kashh Sang Naahee Chalnaa ||1|| Jaa Ko Re Karam Bhalaa Tin Ott Gahee Sant Palaa Tin Naahee Re Jam Santaavai Saadhhoo Kee Sanganaa || Paaeo Re Param Nidhhaan Mitteo Hai Abhimaan Ekai Nirankaar Naanak Man Lagnaa ||2||2||30||

Meaning: O my dear beloved, it is good, it is better, it is best, to ask for the Lord’s Name. Behold, with your eyes wide-open, and listen to the Words of the Holy Saints; enshrine in your consciousness the Lord of Life – remember that all must die. || Pause || The application of sandalwood oil, the enjoyment of pleasures and the practice of many corrupt sins – look upon all of these as insipid and worthless. The Name of the Lord of the Universe alone is sublime; so say the Holy Saints. You claim that your body and wealth are your own; you do not chant the Lord’s Name even for an instant. Look and see, that none of your possessions or riches shall go along with you. ||1|| One who has good karma, grasps the Protection of the hem of the Saint’s robe; in the Saadh Sangat, the Company of the Holy, the Messenger of Death cannot threaten him. I have obtained the supreme treasure, and my egotism has been eradicated; Nanak Ji’s mind is attached to the One Formless Lord. ||2||2||30||

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 15 September 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.