Sandhya vele da Hukamnama, Sri Darbar Sahib, Sri Amritsar, Ang 684, 16-10-19
ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
ੴ सतिगुर प्रसादि ॥ धनासरी महला ९ ॥ काहे रे बन खोजन जाई ॥ सरब निवासी सदा अलेपा तोही संगि समाई ॥१॥ रहाउ ॥ पुहप मधि जिउ बासु बसतु है मुकर माहि जैसे छाई ॥ तैसे ही हरि बसे निरंतरि घट ही खोजहु भाई ॥१॥ बाहरि भीतरि एको जानहु इहु गुर गिआनु बताई ॥ जन नानक बिनु आपा चीनै मिटै न भ्रम की काई ॥२॥१॥
One Universal Creator God. By The Grace Of The True Guru: Dhanaasaree, Ninth Mehl: Why do you go looking for Him in the forest? Although he is unattached, he dwells everywhere. He is always with you as your companion. ||1||Pause|| Like the fragrance which remains in the flower, and like the reflection in the mirror, the Lord dwells deep within; search for Him within your own heart, O Siblings of Destiny. ||1|| Outside and inside, know that there is only the One Lord; the Guru has imparted this wisdom to me. O servant Nanak, without knowing one’s own self, the moss of doubt is not removed. ||2||1||
ਪਦਅਰਥ:- ਕਾਹੇ—ਕਾਹਦੇ ਵਾਸਤੇ? ਰੇ—ਹੇ ਭਾਈ! ਬਨ—ਜੰਗਲਾਂ ਵਿਚ। ਬਨਿ—ਜੰਗਲ ਵਿਚ। ਨਿਵਾਸੀ—ਵੱਸਣ ਵਾਲਾ। ਅਲੇਪਾ—ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ। ਤੋਹੀ ਸੰਗਿ—ਤੋ ਸੰਗਿ ਹੀ, ਤੇਰੇ ਨਾਲ ਹੀ।1। ਰਹਾਉ। ਪੁਹਪ—ਫੁੱਲ। ਮਧਿ—ਵਿਚ। ਬਾਸੁ—ਸੁਗੰਧੀ। ਮੁਕਰ—ਸ਼ੀਸ਼ਾ। ਛਾਈ—ਛਾਇਆ, ਅਕਸ। ਨਿਰੰਤਰਿ—ਬਿਨਾ ਵਿੱਥ ਦੇ; ਹਰ ਥਾਂ, ਸਭਨਾਂ ਵਿਚ। ਘਟ ਹੀ—ਘਟਿ ਹੀ, ਹਿਰਦੇ ਵਿਚ ਹੀ {ਲਫ਼ਜ਼ ‘ਘਟਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਭਾਈ—ਹੇ ਭਾਈ!।1। ਭੀਤਰਿ—(ਆਪਣੇ ਸਰੀਰ ਦੇ) ਅੰਦਰ। ਗੁਰ ਗਿਆਨੁ—ਗੁਰੂ ਦਾ ਗਿਆਨ। ਗੁਰਿ—ਗੁਰੂ ਨੇ। ਆਪਾ—ਆਪਣਾ ਆਪ, ਆਪਣਾ ਆਤਮਕ ਜੀਵਨ। ਬਿਨੁ ਚੀਨੈ—ਪਰਖਣ ਤੋਂ ਬਿਨਾ। ਭ੍ਰਮ—ਭਟਕਣਾ। ਕਾਈ—ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਹੈ ਜਿੱਥੇ ਪਾਣੀ ਕਾਫ਼ੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿਚ ਰਚ ਨਹੀਂ ਸਕਦਾ। ਇਸੇ ਤਰ੍ਹਾਂ ਭਟਕਣਾ ਦੇ ਜਾਲੇ ਦੇ ਕਾਰਨ ਪਾਣੀ ਜ਼ਮੀਨ ਮਨ ਦੇ ਅੰਦਰ ਅਸਰ ਨਹੀਂ ਕਰਦੀ।2।
ਅਰਥ:- ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।1। ਰਹਾਉ। ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ।1। ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ)।2।1।
अर्थ :-हे भाई ! (परमात्मा को) खोजने के लिए तूं जंगलों में क्यों जाता हैं ? परमात्मा सब में समाया हुआ है सब में बसने वाला है, (फिर भी) सदा (माया के प्रभाव से) निरलेप रहता है। वह परमात्मा तेरे साथ ही बसता है।1।रहाउ। हे भाई ! जैसे फूल में सुगंधी है, जैसे शीशे में (शीशा देखने वाले का) अकस बसता है, उसी प्रकार परमात्मा एक-रस सभी के अंदर बसता है। (इस लिए, उस को) अपने हृदय में ही खोज।1। हे भाई ! गुरु का (आत्मिक जीवन का) उपदेश यह बताता है कि (अपने शरीर के) अंदर (और अपने शरीर से) बाहर (हर जगह) एक परमात्मा को (बसता) समझो। हे दास नानक ! अपना आत्मिक जीवन परखे बिना (मन से) भटकन का जाला दूर नहीं हो सकता (और, उस समय तक सर्व-व्यापक परमात्मा की सूझ नहीं आ सकती)।2।1।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!