Sandhia Vele Da Hukamnama Sri Darbar Sahib, Amritsar, Date 06 January 2020 Ang 727


Sachkhand Sri Harmandir Sahib Amritsar Vekha Hoea Sandhya Wela Da Mukhwak: 06-01-2020


ਨਾਮਦੇਵ ਜੀ ॥ ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥ ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥

ਪਦਅਰਥ: ਟੇਕ = ਓਟ, ਸਹਾਰਾ। ਖੁੰਦਕਾਰਾ = ਸਹਾਰਾ। ਖੁੰਦਕਾਰ = ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ! ਮਸਕੀਨ = ਆਜਿਜ਼। ਅਧਾਰਾ = ਆਸਰਾ।੧।ਰਹਾਉ। ਕਰੀਮਾਂ = ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ = ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨੀ = ਅਮੀਰ, ਰੱਜਿਆ = ਪੁੱਜਿਆ। ਹਾਜਰਾ ਹਜੂਰਿ = ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ। ਦਰਿ = ਵਿਚ। ਪੇਸਿ = ਪੇਸ਼ਿ, ਸਾਹਮਣੇ। ਦਰਿ ਪੇਸਿ ਮਨੀ = ਮੇਰੇ ਸਾਹਮਣੇ।੧। ਦਿਹੰਦ = ਦੇਣ ਵਾਲਾ, ਦਾਤਾ। ਬਿਸੀਆਰ = ਬਹੁਤ। ਧਨੀ = ਧਨ ਵਾਲਾ। ਦੇਹਿ = ਤੂੰ ਦੇਂਦਾ ਹੈਂ। ਲੇਹਿ = ਤੂੰ ਲੈਂਦਾ ਹੈਂ। ਦਿਗਰ = ਕੋਈ ਹੋਰ, ਦੂਸਰਾ।੨। ਦਾਨਾਂ = ਜਾਣਨ ਵਾਲਾ। ਬੀਨਾਂ = ਵੇਖਣ ਵਾਲਾ। ਚ = ਦਾ। ਚੇ = ਦੇ। ਚੀ = ਦੀ। ਨਾਮੇ ਚੇ = ਨਾਮੇ ਦੇ। ਨਾਮੇ ਚੇ ਸੁਆਮੀ = ਹੇ ਨਾਮਦੇਵ ਦੇ ਸੁਆਮੀ!।੪।

ਅਰਥ: ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ; ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥ ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ, ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ ?) ॥੧॥ ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥ (ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ ? ਹੇ ਨਾਮਦੇਵ ਜੀ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥

नामदेव जी ॥ मै अंधुले की टेक तेरा नामु खुंदकारा ॥ मै गरीब मै मसकीन तेरा नामु है अधारा ॥१॥ रहाउ ॥ करीमां रहीमां अलाह तू गनंी ॥ हाजरा हजूरि दरि पेसि तूं मनंी ॥१॥ दरीआउ तू दिहंद तू बिसीआर तू धनी ॥ देहि लेहि एकु तूं दिगर को नही ॥२॥ तूं दानां तूं बीनां मै बीचारु किआ करी ॥ नामे चे सुआमी बखसंद तूं हरी ॥३॥१॥२॥

अर्थ: हे मेरे पातिश़ाह! तेरा नाम मैं अंधे की लाठी है, सहारा है; मैं कंगाल हूँ, मैं आजिज़ हूँ, तेरा नाम (ही) मेरा सहारा है ॥१॥ रहाउ ॥ हे अल्लाह! हे करीम! हे रहीम! तूँ (ही) अमीर हैं, तूँ हर समय मेरे सामने हैं (फिर, मुझे किसी अन्य की क्या जरूरत ?) ॥१॥ तूँ (रहमत का) दरिया हैं, तूँ दाता हैं, तूँ बहुत ही धन वाला हैं, एक तूँ ही (जीवों को पदार्थ) देता हैं, और वापिस लेता हैं, कोई अन्य ऐसा नहीं (जो यह समर्था रखता हो) ॥२॥ (हे मालिक!) तूँ (सब के दिल की) जानने वाला हैं और (सब के काम) देखने वाला हैं; हे हरी! मैं तेरा कौन कौन सा गुण बताऊं ? हे नामदेव जी के खसम! हे हरी! तूँ सब बख़्श़श़ा करने वाला हैं ॥३॥१॥२॥

Naamdev Jee || Mai Andhule Kee Ttek Teraa Naam Khundkaaraa || Mai Gareeb Mai Maskeen Teraa Naam Hai Adhaaraa ||1|| Rahaau || Kareemaâ Raheemaâ Alaah Too Gañee || Haajraa Hajoor Dar Pes Toô Mañee ||1|| Dareeaau Too Dehand Too Biseeaar Too Dhanee || Deh Leh Ek Toô Digar Ko Nahee ||2|| Toô Daanaâ Toô Beenaâ Mai Beechaar Keaa Karee || Naame Che Suaamee Bakhsand Toô Haree ||3||1||2||

Meaning: I am blind; Your Name, O Creator Lord, is my only anchor and support. I am poor, and I am meek. Your Name is my only support. ||1|| Pause || O beautiful Lord, benevolent and merciful Lord, You are so wealthy and generous. You are ever-present in every presence, within and before me. ||1|| You are the river of life, You are the Giver of all; You are so very wealthy. You alone give, and You alone take away; there is no other at all. ||2|| You are wise, You are the supreme seer; how could I make You an object of thought ? O Lord and Master of Naamdev Ji, You are the merciful Lord of forgiveness. ||3||1||2||

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

 

Written by jugrajsidhu in 6 January 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.