Sandhia Vele Da Hukamnama Sri Darbar Sahib, Amritsar, Date 18 January 2020 Ang 674


Sandhia Vele Da Hukamnama Sri Darbar Sahib, Amritsar, Date 18 January 2020 Ang 674


ਧਨਾਸਰੀ ਮਹਲਾ ੫ ॥ ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥ ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥ ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥

ਪਦਅਰਥ: ਲੀਨੇ ਉਬਾਰਿ = (ਸਦਾ ਹੀ) ਬਚਾ ਲਏ ਹਨ, ਬਚਾਂਦਾ ਆ ਰਿਹਾ ਹੈ। ਚਿਤਵੈ = ਸੋਚਦਾ ਹੈ। ਬੁਰਿਆਈ = ਹਾਨੀ, ਨੁਕਸਾਨ। ਤਿਸ ਹੀ ਕਉ = ਉਸੇ ਨੂੰ ਹੀ। ਮਾਰਿ = ਮਾਰੇ, ਮਾਰ ਦੇਂਦਾ ਹੈ। ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ। ਸਹਾਈ = ਮਦਦਗਾਰ। ਹਾਰਿ = ਹਾਰ ਖਾ ਕੇ, ਅਸਫਲ ਹੋ ਕੇ। ਭ੍ਰਮਤ ਭ੍ਰਮਤ = (ਨਿੰਦਿਆ ਦੇ ਕੰਮ ਵਿਚ) ਭਟਕਦੇ ਭਟਕਦੇ। ਊਹਾਂ ਹੀ = ਉਸ ਨਿੰਦਿਆ ਦੇ ਗੇੜ ਵਿਚ ਹੀ। ਮੂਏ = ਆਤਮਕ ਮੌਤੇ ਮਰ ਗਏ। ਬਾਹੁੜਿ = ਮੁੜ। ਗ੍ਰਿਹਿਨ ਮੰਝਾਰਿ = ਘਰਾਂ ਵਿਚ ਹੀ, ਅਨੇਕਾਂ ਜੂਨਾਂ ਵਿਚ {ਨੋਟ: ਪਾਠ ਗ੍ਰਿਹਿ ਨ ਮੰਝਾਰਿ” ਗ਼ਲਤ ਹੈ। ਜੇ ਸੰਬੰਧਕ ਮੰਝਾਰਿ” ਦਾ ਸੰਬੰਧ ਲਫ਼ਜ਼ ‘ਗ੍ਰਿਹਿ‘ ਨਾਲ ਹੁੰਦਾ, ਤਾਂ ਇਹ ਲਫ਼ਜ਼ ‘ਗ੍ਰਿਹ‘ ਹੁੰਦਾ। ਲਫ਼ਜ਼ ‘ਗ੍ਰਿਹਿ‘ ਦਾ ਆਪਣਾ ਹੀ ਅਰਥ ਹੈ ‘ਘਰ ਵਿਚ। ਇਸ ਨੂੰ ਹੋਰ ਸੰਬੰਧਕ ਦੀ ਲੋੜ ਨਹੀਂ ਰਹੀ। ਸੋਅਸਲ ਪਾਠ ਹੈ ਗ੍ਰਿਹਿਨ ਮੰਝਾਰਿ। ਲਫ਼ਜ਼ ‘ਗ੍ਰਿਹਿਨ‘ ਲਫ਼ਜ਼ ‘ਗ੍ਰਿਹ‘ ਤੋਂ ਬਹੁ-ਵਚਨ ਬਣਾਇਆ ਗਿਆ ਹੈ}੧। ਦੁਖ ਭੰਜਨ ਸਰਣਿ = ਦੁੱਖਾਂ ਦੇ ਨਾਸ ਕਰਨ ਵਾਲੇ ਦੀ ਸਰਨ ਵਿਚ। ਅਪਾਰਿ = ਅਪਾਰ ਪ੍ਰਭੂ ਵਿਚ ਲੀਨ ਹੋ ਕੇ। ਕੈ ਦਰਬਾਰਿ = ਦੇ ਦਰਬਾਰ ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ। ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ। ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ।੧। ਹੇ  ਨਾਨਕ! ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ੨।੧੫।

धनासरी महला ५ ॥ हरि हरि लीने संत उबारि ॥ हरि के दास की चितवै बुरिआई तिस ही कउ फिरि मारि ॥१॥ रहाउ ॥ जन का आपि सहाई होआ निंदक भागे हारि ॥ भ्रमत भ्रमत ऊहां ही मूए बाहुड़ि ग्रिहि न मंझारि ॥१॥ नानक सरणि परिओ दुख भंजन गुन गावै सदा अपारि ॥ निंदक का मुखु काला होआ दीन दुनीआ कै दरबारि ॥२॥१५॥ 

अर्थ: हे भाई! परमात्मा अपने संतों को सदा ही बचाता आ रहा है। अगर कोई मनुष्य परमात्मा के सेवक की कोई हानि करने की सोचें सोचता है, तो परमात्मा उसको ही आत्मिक मौत मार देता है।1। रहाउ। हे भाई! परमात्मा अपने सेवक का आप मददगार बनता है, उसके निंदक (निंदा के काम में) हार खा के भाग जाते हैं। निंदक मनुष्य निंदा के काम में भटक के निंदा के चक्कर में ही आत्मिक मौत सहेड़ लेते हैं, और फिर अनेकों जूनियों में जा पड़ते हैं।1। हे नानक! (कह– हे भाई! जो मनुष्य) दुखों के नाश करने वाले परमात्मा की शरण आ पड़ता है, वह उस बेअंत प्रभू में लीन हो के सदा उसके गुण गाता रहता है। पर, उसकी निंदा करने वाले मनुष्य का मुँह दुनिया के दरबार में और दीन के दरबार में (लोक-परलोक में) काला होता है (निंदक लोक-परलोक में बदनामी कमाता है)।2।15।

 

https://www.facebook.com/dailyhukamnama

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

Written by jugrajsidhu in 18 January 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.