Sandhia Vele Da Hukamnama Sri Darbar Sahib, Amritsar, Date 20-09-2020 Ang 714


Sachkhand Sri Harmandir Sahib Amritsar Vikhe Hoea Sandhya Wele Da Mukhwak: 20-09-2020 ANG 714


ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

ਵਿਆਖਿਆ:ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ? ॥੧॥ ਰਹਾਉ ॥ ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥

टोडी महला ५ ॥ स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥ खोजत खोजत बहु परकारे सरब अरथ बीचारे ॥ साधसंगि परम गति पाईऐ माइआ रचि बंधि हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

अर्थ: हे मालिक-प्रभू! मैं तेरी शरण आ पड़ा हूँ, मैं तेरे दर पर (आ गिरा हूँ)। हे करोड़ों भूल नाश करने के समर्थ दातार! तेरे बिना और कौन मुझे भूलों से बचा सकता है ? ॥१॥ रहाउ ॥ हे भाई! कई तरीकों के साथ खोज कर कर के मैंने सभी बातें विचारी हैं (और, इस नतीजे ऊपर पहुँचा हूँ, कि) गुरु की संगत में टिक कर सब से ऊँची आतमिक अवस्था प्राप्त कर लेते हैं, और माया के (मोह के) बंधन में फँस के (मनुष्य जन्म की बाजी) हार जाते हैं ॥१॥ जिस मनुष्य को प्यारे गुरमुख सज्जन मिल पड़ते हैं उस के मन में परमात्मा के कोमल चरणों का प्यार बन जाता है। हे नानक जी! वह मनुष्य परमात्मा का नाम जप जप के आतमिक आनंद मानता है और वह (अपने अंदर से) सारे रोग दूर कर लेता है ॥२॥१०॥१५॥

Ttoddee Mahalaa 5 || Svaamee Saran Pareo Darbaare || Kott Apraadhh Khanddan Ke Daate Tujh Bin Kaun Oudhhaare ||1|| Rahaau || Khojat Khojat Bahu Parkaare Sarab Arathh Beechaare || Saadhhsang Param Gat Paaeeai Maaeaa Rach Bandhh Haare ||1|| Charan Kamal Sang Preet Man Laagee Sur Jan Mile Piaare || Naanak Anad Kare Har Jap Jap Sagle Rog Nivaare ||2||10||15||

Meaning: O Lord and Master, I seek the Sanctuary of Your Court. Destroyer of millions of sins, O Great Giver, other than You, who else can save me ? ||1|| Pause || Searching, searching in so many ways, I have contemplated all the objects of life. In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1|| My mind is in love with the Lord’s lotus feet; I have met the Beloved Guru, the noble, heroic being. Nanak Ji celebrates in bliss; chanting and meditating on the Lord, all sickness has been cured. ||2||10||15||

www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 20 September 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.