Amrit Vele Da Hukamnama Sri Darbar Sahib, Amritsar, Date 05-04-2022 Ang 819


AmritVele Da Hukamnama Sri Darbar Sahib, Sri Amritsar, Ang 819, 05-Apr-2022


ਬਿਲਾਵਲੁ ਮਹਲਾ ੫ ॥ ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥ ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥ ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥ ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥

बिलावलु महला ५ ॥ धरति सुहावी सफल थानु पूरन भए काम ॥ भउ नाठा भ्रमु मिटि गइआ रविआ नित राम ॥१॥ साध जना कै संगि बसत सुख सहज बिस्राम ॥ साई घड़ी सुलखणी सिमरत हरि नाम ॥१॥ रहाउ ॥ प्रगट भए संसार महि फिरते पहनाम ॥ नानक तिसु सरणागती घट घट सभ जान ॥२॥१२॥७६॥

Bilaaval, Fifth Mehl: The earth is beautified, all places are fruitful, and my affairs are perfectly resolved. Fear runs away, and doubt is dispelled, dwelling constantly upon the Lord. ||1|| Dwelling with the humble Holy people, one finds peace, poise and tranquility. Blessed and auspicious is that time, when one meditates in remembrance on the Lord’s Name. ||1||Pause|| They have become famous throughout the world; before this, no one even knew their names. Nanak has come to the Sanctuary of the One who knows each and every heart. ||2||12||76||

ਧਰਤਿ = (ਕਰਮ ਬੀਜ ਬੀਜਣ ਵਾਲੀ) ਸਰੀਰ-ਧਰਤੀ। ਸੁਹਾਵੀ = ਸੋਹਣੀ। ਸਫਲ = ਕਾਮਯਾਬ। ਥਾਨੁ = ਹਿਰਦਾ-ਥਾਂ। ਕਾਮ = (ਸਾਰੇ) ਕੰਮ। ਭ੍ਰਮੁ = ਭਰਮ, ਭਟਕਣ। ਰਵਿਆ = ਸਿਮਰਿਆ ॥੧॥ ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਬਸਤ = ਵੱਸਦਿਆਂ। ਸਹਜ = ਆਤਮਕ ਅਡੋਲਤਾ। ਬਿਸ੍ਰਾਮ = ਸ਼ਾਂਤੀ। ਸਾਈ = ਉਹੀ {ਇਸਤ੍ਰੀ ਲਿੰਗ}। ਸੁਲਖਣੀ = ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ ॥੧॥ ਪ੍ਰਗਟ = ਪ੍ਰਸਿੱਧ, ਨਾਮਣੇ ਵਾਲੇ। ਮਹਿ = ਵਿਚ। ਪਹਨਾਮ = {ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ-ਬੁੱਝਦਾ ਨਹੀਂ ਸੀ। ਤਿਸੁ = ਉਸ (ਪਰਮਾਤਮਾ) ਦੀ। ਘਟ ਘਟ ਜਾਨ = ਹਰੇਕ ਦੇ ਦਿਲ ਦੀ ਜਾਣਨ ਵਾਲਾ ॥੨॥੧੨॥੭੬॥

(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥ ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ। (ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ॥ ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ। ਗੁਰੂ ਨਾਨਕ ਜੀਆਪ ਨੂੰ ਕਹਿੰਦੇ ਨੇ, ਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥

(हे भाई!) उस मनुख का सरीर सुंदर हो जाता है (उस के ज्ञान-इन्द्रे अच्छे हो जाते हैं), उस का ह्रदय-स्थान जीवन मनोरथ पूरा करने वाला बन जाता है, उस के सारे काम सफल हो जाते हैं, (जो मनुख साध सांगत में स्थिर हो) प्रभु का नाम सदा सुमिरन करता है। (उस के मन में हरेक प्रकार का) भय समाप्त हो जाता है, भटकना मिट जाती है॥१॥ हे भाई! गुरमुखों की संगत में स्थिर रहने से आत्मिक अडोलता का आनंद प्राप्त होता है, (मन को शांति मिलती है) (हे भाई! मनुख के जीवन में) वो ही घडी भाग्यवान होती है; (जब मनुख गुरमुखों की संगत में रह के) परमात्मा का नाम सुमिरन करता है॥१॥रहाउ॥ हे भाई! जो मनुख को पहले कोई भी जनता-पहचानता नहीं (साध संगत में टिक कर सुमिरन की बरकत से) वेह जगत में नाम वाला हो जाता है। गुरू नानक जी स्वयं को कहते हैं, हे नानक! (साध संगत का सहारा ले के) उस परमात्मा की सरन सदा पड़े रहना चाहिए जो हरेक जिव के ह्रदय की बात जानता है।२।१।७६।

www.facebook.com/dailyhukamnama 
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 4 April 2022
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.