Amrit Vele Da Hukamnama Sri Darbar Sahib, Amritsar, Date 04-06-2022 Ang 891

 

Amritvele da Hukamnama Sri Darbar Sahib, Amritsar Sahib, Ang 891, 04-Jun-2022ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥ ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥ ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤਾ ਛੂਟਹਿ ਮਾਇਆ ਕੇ ਪਟਲ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤਾ ਤੇਰਾ ਹੋਇ ਨਿਰਮਲ ਜੀਉ ॥੨॥
 
रामकली महला ५ ॥ बीज मंत्रु हरि कीरतनु गाउ ॥ आगै मिली निथावे थाउ ॥ गुर पूरे की चरणी लागु ॥ जनम जनम का सोइआ जागु ॥१॥ हरि हरि जापु जपला ॥ गुर किरपा ते हिरदै वासै भउजलु पारि परला ॥१॥ रहाउ ॥ नामु निधानु धिआइ मन अटल ॥ ता छूटहि माइआ के पटल ॥ गुर का सबदु अम्रित रसु पीउ ॥ ता तेरा होइ निरमल जीउ ॥२॥
 
Raamkalee, Fifth Mehl: Sing the Kirtan of the Lord’s Praises, and the Beej Mantra, the Seed Mantra. Even the homeless find a home in the world hereafter. Fall at the feet of the Perfect Guru; you have slept for so many incarnations – wake up! ||1|| Chant the Chant of the Lord’s Name, Har, Har. By Guru’s Grace, it shall be enshrined within your heart, and you shall cross over the terrifying world-ocean. ||1||Pause|| Meditate on the eternal treasure of the Naam, the Name of the Lord, O mind, and then, the screen of Maya shall be torn away. Drink in the Ambrosial Nectar of the Guru’s Shabad, and then your soul shall be rendered immaculate and pure. ||2||
 
ਬੀਜ ਮੰਤ੍ਰੁ = ਮੂਲ ਮੰਤ੍ਰ, ਸਭ ਤੋਂ ਸ੍ਰੇਸ਼ਟ ਮੰਤ੍ਰ। ਆਗੈ = ਪਰਲੋਕ ਵਿਚ। ਸੋਇਆ = ਸੁੱਤਾ ਹੋਇਆ।੧। ਜਪਲਾ = ਜਪਿਆ। ਤੇ = ਤੋਂ, ਦੀ ਰਾਹੀਂ। ਹਿਰਦੈ = ਹਿਰਦੇ ਵਿਚ। ਪਰਲਾ = ਪਿਆ। ਪਾਰਿ ਤਰਲਾ = ਪਾਰ ਲੰਘ ਗਿਆ।੧।ਰਹਾਉ। ਨਿਧਾਨੁ = ਖ਼ਜ਼ਾਨਾ। ਮਨ = ਹੇ ਮਨ! ਅਟਲ = ਕਦੇ ਨਾਹ ਟਲਣ ਵਾਲਾ। ਛੂਟਹਿ = ਮੁੱਕ ਜਾਂਦੇ ਹਨ। ਪਟਲ = ਪੜਦੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮਲ = ਪਵਿੱਤ੍ਰ। ਜੀਉ = ਜਿੰਦ।੨।
 
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧। (ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ। ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ।੨।
 
(हे भाई!) परमात्मा की सिफत (का गीत) गाया करो ( परमात्मा को वश में करने का यह सब से उत्तम मन्त्र है। (कीर्तन की बरकत से) परलोक में बेआसरा जीव को भी आसरा मिल जाता है। (हे भाई!) पूरे गुरु की चरणों पर पड़ा रह, इस प्रकार कई जन्मो से (माया के मोह की) निंद्रा से तू जाग जायगा।१। (हे भाई! जिस मनुख ने) परमात्मा (के नाम) का जाप जपा, (जिस मनुख के) ह्रदय में गुरु की कृपा से (परमात्मा का नाम) आ बस्ता है , वह संसार-समुंदर से पार निकल गाया।१।रहाउ। हे मन! परमात्मा का नाम कभी न ख़तम होने वाला खज़ाना है, इस का सुमिरन करता रह, तभी तेरे माया (के मोह) के परदे फटेंगे। हे मन! गुरु का शब्द आत्मिक जीवन देने वाला रस है, इस को पिता रह, तभी तेरी जींद पवित्र होगी।२।
 
https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 3 June 2022
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.