Sandhia Vele Da Hukamnama Sri Darbar Sahib, Amritsar, Date 15-01-2023 Ang 738


Sachkhand Sri Harmandir Sahib Amritsar Vekhe Hoea Sandhiya Wele Da Mukhwak: 15-01-23


ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

ਪਦਅਰਥ: ਊਠਿ ਖਲੋਇਆ = ਉੱਠ ਕੇ ਖਲੋ ਜਾਂਦਾ ਹੈ, ਛੇਤੀ ਤਿਆਰ ਹੋ ਪੈਂਦਾ ਹੈ। ਬੇਲਾ = ਵੇਲਾ, ਵੇਲੇ। ਪੈ ਪੈ ਸੋਇਆ = ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ।੧। ਅਉਸਰੁ = ਸਮਾ, ਮੌਕਾ। ਰੰਗਿ = ਰੰਗ ਵਿਚ, ਲਗਨ ਵਿਚ। ਲਪਟਾਨਾ = ਮਸਤ ਰਹਿੰਦਾ ਹੈ।੧।ਰਹਾਉ। ਬਿਗਸਿ = ਖ਼ੁਸ ਹੋ ਕੇ। ਫੂਲਿ ਬੈਠਾ = ਫੁੱਲ ਫੁੱਲ ਬੈਠਦਾ ਹੈ।੨। ਅਗਿਆਨੁ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਗਵਾਰਾ = ਮੂਰਖ। ਬਹੁਰਿ ਬਹੁਰਿ = ਮੁੜ ਮੁੜ। ਜੰਜਾਰਾ = ਜੰਜਾਲਾਂ ਵਿਚ, ਧੰਧਿਆਂ ਵਿਚ।੧।ਰਹਾਉ। ਬਿਖੈ ਨਾਦ = ਵਿਸ਼ੇ = ਵਿਕਾਰਾਂ ਵਾਲੇ ਗੀਤ। ਕਰਨ = ਕੰਨਾਂ ਨਾਲ। ਸੁਣਿ = ਸੁਣ ਕੇ। ਭੀਨਾ = ਖ਼ੁਸ਼ ਹੁੰਦਾ ਹੈ। ਸੁਨਤ = ਸੁਣਦਿਆਂ, ਸੁਣਨੋਂ। ਮਨਿ = ਮਨ ਵਿਚ।੩। ਰੇ ਅੰਧੇ = ਹੇ ਅੰਨ੍ਹੇ! ਜਾਹਿ = ਜਾਵੇਂਗਾ। ਸਭਿ = ਸਾਰੇ।੧।ਰਹਾਉ। ਪ੍ਰਭ = ਹੇ ਪ੍ਰਭੂ! ਬਖਸ = ਕਿਰਪਾ, ਮੇਹਰ। ਕਰਿ = ਕਰ ਕੇ। ਮੋਹਿ = ਮੈਨੂੰ। ਸੰਗੁ = ਸਾਥ।੪। ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ = ਧੂੜ। ਜਿਸਹਿ = ਜਿਸ ਨੂੰ {ਲਫ਼ਜ਼ ‘ਜਿਸੁ’ ਦਾ ੁ ਕ੍ਰਿਆ = ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ}।੧।ਰਹਾਉ।

ਅਰਥ: ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥ ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) (ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥ ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥ ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ, ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ ? ॥੧॥ ਰਹਾਉ ॥ ਨਾਨਕ ਜੀ ਆਖਦੇ ਹਨ – ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰੋ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ੋ ॥੪॥ ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ ॥੧॥ ਰਹਾਉ ॥੨॥੮॥

सूही महला ५ ॥ बुरे काम कउ ऊठि खलोइआ ॥ नाम की बेला पै पै सोइआ ॥१॥ अउसरु अपना बूझै न इआना ॥ माइआ मोह रंगि लपटाना ॥१॥ रहाउ ॥ लोभ लहरि कउ बिगसि फूलि बैठा ॥ साध जना का दरसु न डीठा ॥२॥ कबहू न समझै अगिआनु गवारा ॥ बहुरि बहुरि लपटिओ जंजारा ॥१॥ रहाउ ॥ बिखै नाद करन सुणि भीना ॥ हरि जसु सुनत आलसु मनि कीना ॥३॥ द्रिसटि नाही रे पेखत अंधे ॥ छोडि जाहि झूठे सभि धंधे ॥१॥ रहाउ ॥ कहु नानक प्रभ बखस करीजै ॥ करि किरपा मोहि साधसंगु दीजै ॥४॥ तउ किछु पाईऐ जउ होईऐ रेना ॥ जिसहि बुझाए तिसु नामु लैना ॥१॥ रहाउ ॥२॥८॥

अर्थ: हे भाई! मूर्ख मनुष्य मंदे काम करने के लिए (तो) जल्दी तैयार हो जाता है, परन्तु परमात्मा का नाम सिमरन के समय (अमृत समय) गहरी नींद में पड़ा रहता है (बे-परवाह हो कर सोया रहता है) ॥१॥ हे भाई! बेसमझ मनुष्य यह नहीं समझता कि यह मनुष्या जीवन ही अपना असली मौका है (जब प्रभू को याद किया जा सकता है) (मूर्ख मनुष्य) माया के मोह की लगन में मस्त रहता है ॥१॥ रहाउ ॥ हे भाई! (अंदर उठ रही) लोभ की लहर के कारण (माया के लोभ की आस पर) ख़ुश़ हो कर फूल फूल बैठता है, कभी संत जनों का दर्शन (भी) नहीं करता ॥२॥ हे भाई! आत्मिक जीवन की सूझ से वंचित मूर्ख मनुष्य (अपने असल भले की बात) कभी भी नहीं समझता, दुबारा दुबारा (माया के) धंधों में लगा रहता है ॥१॥ रहाउ ॥ हे भाई! (माया के मोह में अंधा हुआ मनुष्य) विषय-विकारों के गीत कानों से सुन कर ख़ुश़ होता है। परन्तु परमात्मा की सिफ़त-सलाह सुनने को मन में आलस करता है ॥३॥ हे अंधे! तूँ आँखों से (क्यों) नहीं देखता, कि यह सभी (दुनिया वाले) धंधे छोड़ कर (आखिर यहाँ से) चला जाएँगा ? ॥१॥ रहाउ ॥ नानक जी कहते हैं – हे प्रभू! (मेरे ऊपर) मेहर करो। कृपया कर के मुझे गुरमुखों की संगत बख़्श़ो ॥४॥ हे भाई! (साध संगत में से भी) तब ही कुछ हासिल कर सकता हैं, जब गुरमुखों के चरणों की धूल बन जाएं। हे भाई! जिस मनुष्य को परमात्मा (चरण-धूल होने की) सूझ बख़्श़ता है, वह (साध संगत में टिक कर उस का) नाम सिमरता है ॥१॥ रहाउ ॥२॥८॥

Soohee Mahalaa 5 || Bure Kaam Kau Ooth Khaloeaa || Naam Kee Belaa Pai Pai Soeaa ||1|| Ausar Apnaa Boojhai N Eaanaa || Maaeaa Moh Rang Lapttaanaa ||1|| Rahaau || Lobh Lehar Kau Bigas Fool Baithaa || Saadhh Janaa Kaa Daras N Ddeethaa ||2|| Kabahoo N Samjhai Agyaan Gavaaraa || Bahur Bahur Laptteo Janjaaraa ||1|| Rahaau || Bikhai Naad Karan Sun Bheenaa || Har Jas Sunat Aalas Man Keenaa ||3|| Drisatt Naahee Re Pekhat Andhhe || Shhodd Jaahe Jhoothe Sabh Dhhandhhe ||1|| Rahaau || Kahu Naanak Prabh Bakhas Kareejai || Kar Kirpaa Mohe Saadhhsang Deejai ||4|| Tau Kishh Paaeeai Jau Hoeeai Renaa || Jiseh Bujhaae Tis Naam Lainaa ||1|| Rahaau ||2||8||

Meaning: He gets up early, to do his evil deeds, But when it is time to meditate on the Naam, the Name of the Lord, then he sleeps. ||1|| The ignorant person does not take advantage of the opportunity. He is attached to Maya, and engrossed in worldly delights. ||1|| Pause || He rides the waves of greed, puffed up with joy. He does not see the Blessed Vision of the Darshan of the Holy. ||2|| The ignorant clown will never understand. Again and again, he becomes engrossed in entanglements. ||1|| Pause || He listens to the sounds of sin and the music of corruption, and he is pleased. His mind is too lazy to listen to the Praises of the Lord. ||3|| You do not see with your eyes – you are so blind! You shall have to leave all these false affairs. ||1|| Pause || Says Nanak Ji, please forgive me, God. Have Mercy upon me, and bless me with the Saadh Sangat, the Company of the Holy. ||4|| He alone obtains something, who becomes the dust under the feet of all. And he alone repeats the Naam, whom God causes to understand. ||1|| Pause ||2||8||

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 15 January 2023
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.