Sandhia Vele Da Hukamnama Sri Darbar Sahib, Amritsar, Date 11-06-2024 Ang 614


Sandhya Vele Da Hukamnama Sachkhand Sri Darbar Sahib, Ang 614-615, 11-June-2024


ਸੋਰਠਿ ਮਹਲਾ ੫ ॥ ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥ ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥ ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥ ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥ ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥ ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥ ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥ ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥ ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥

ਅਰਥ: (ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।੧। ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ।ਰਹਾਉ। (ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ। ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ।੨। (ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ। (ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ।੩। ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ।੪।੧੧।੨੨।

सोरठी महला ੫ ॥ रतनु चढ़ी कड़ी सगी लगे जा ते कछु न पाई ॥ पूर्ण परब्रह्म परमेश्वर मेरे मन सदा ध्याइए ॥੧॥ सिमरहु हरि हरि नाम परानी ॥ बिनसे कच्छी देह अग्यानी ॥ रहौ ॥ मृग त्रिसना या सुपन्न मनोरथ वह की कुछ न घोषणा ॥ राम भजन बिनु कामी न आवसि सगी न कहु जाई ॥੨॥ मैं जो करता हूं उसे अनदेखा नहीं कर सकता । धातु धातु नहीं त्रिप्तास्य राम नाम नहीं चीना ॥੩॥ हमेशा बिकाऊ रस माँतो आसरे खात करी फेरे ॥ नानक की प्रभू पहिले बिनती कटहु अवगुण मेरे ॥੪॥੧੧੨੨॥

अर्थ: (हे भाई! माया-वेदे मनुख) कीमत प्रभु-नाम छेद के कड़ी (दे मूल दी माया) नाल चबाने वाली रही हन, जिस पास (अत) में कुछ भी प्राप्त नहीं होता। अरे मेरे मन! सबसे पहले, परब्रह्म परमेश्वर का नाम सदा सिमरन चाहिए। अरे बुरे! सदा परमात्मा दा नाम सिमरिया कर। अरे ज्ञानी! यह सर हमेशा कैम रहने वाला नहीं है, यह जरूरी नहीं कि हम घबराएं। (हे भाई! यहीं हूं) ठग-नीरा है (जो तिहाए हरण नू तदाफा तदाफा के मार मुकांदा है) सुपनियां विच मिले पदारथ हे, (आत्मक जीवन वाले देश विच) यह माया कुछ भी नहीं मिली। परमात्मा को भजन तो बिना (होर कोई चीज) काम नहीं आता, यह माया (अत) किससे भी नाल नहीं खुलती। (हे भाई! माया-वेधे मनुख दी) उमर (माया दा) मान कर ही बीच में आती है, उह कोई ऐसा काम नहीं कर सकता जो जिद दे लाभ वास्तते होवे। (सारी उम्र माया दी खतरे) दौड़ा भटका रहिदा है, राजा नहीं, परमात्मा दे नाम नल सांझ नहीं पंडा। अरे भाई! माया-वेद्या मनुख चुस्कियां सब प्रकार से विचार-विमर्श दे रही है, बहुत पाप कर रही है के जन्म मरण दे गेदान विच पिया रहिदा है। अरे भाई! नानक दी अरझोई तो प्रभु पास ही है (नानक प्रभु नू ही आखड़ा है-हे प्रभु!) मेरे औगुण कट देह॥੪॥੧੧੨੨॥

SORAT‟H, FIFTH MEHL: Forsaking the jewel, he is attached to the shell nothing will come of it. O my mind, meditate forever on the Perfect, Supreme Lord God, the Transcendent Lord. || 1 || Meditate in remembrance on the Name of the Lord, Har, Har, O mortal. Your frail body shall perish, you ignorant fool. || Pause || Illusions and dream- objects possess nothing of greatness. Without meditating on the Lord, nothing succeeds, and nothing will go along with you. || 2 || Acting in egotism and pride, his life passes away, and he does nothing for his soul. Wandering and wandering all around, he is never satisfied; he does not remember the Name of the Lord. || 3 || Intoxicated with the taste of corruption, cruel pleasures and countless sins, he is consigned to the cycle of reincarnation. Nanak offers his prayer to God, to eradicate his
demerits. || 4 || 11 || 22 ||

www.facebook.com/dailyhukamnama
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ

Written by jugrajsidhu in 11 June 2024
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.