Sandhya vele da Hukamnama Sri Darbar Sahib, Sri Amritsar, Ang 698, 05-11-18
ਜੈਤਸਰੀ ਮਹਲਾ ੪ ॥ ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥
जैतसरी महला ४ ॥ सतसंगति साध पाई वडभागी मनु चलतौ भइओ अरूड़ा ॥ अनहत धुनि वाजहि नित वाजे हरि अम्रित धार रसि लीड़ा ॥१॥ मेरे मन जपि राम नामु हरि रूड़ा ॥ मेरै मनि तनि प्रीति लगाई सतिगुरि हरि मिलिओ लाइ झपीड़ा ॥ रहाउ ॥ साकत बंध भए है माइआ बिखु संचहि लाइ जकीड़ा ॥ हरि कै अरथि खरचि नह साकहि जमकालु सहहि सिरि पीड़ा ॥२॥
Jaitsree, Fourth Mehl: In the Sat Sangat, the True Congregation, I found the Holy, by great good fortune; my restless mind has been quieted. The unstruck melody ever vibrates and resounds; I have taken in the sublime essence of the Lord’s Ambrosial Nectar, showering down. ||1|| O my mind, chant the Name of the Lord, the beauteous Lord. The True Guru has drenched my mind and body with the Love of the Lord, who has met me and lovingly embraced me. ||Pause|| The faithless cynics are bound and gagged in the chains of Maya; they are actively engaged, gathering in the poisonous wealth. They cannot spend this in harmony with the Lord, and so they must endure the pain which the Messenger of Death inflicts upon their heads. ||2||
ਸਾਧ = ਗੁਰੂ! ਚਲਤੌ = ਭਟਕਦਾ, ਚੰਚਲ। ਅਰੂੜਾ = ਅਸਥਿਰ। ਅਨਹਤ = ਇਕ-ਰਸ, ਲਗਾਤਾਰ। ਧੁਨਿ = ਰੌ। ਵਾਜਹਿ = ਵੱਜਦੇ ਹਨ। ਅੰਮ੍ਰਿਤ ਧਾਰ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ। ਰਸਿ = ਪ੍ਰੇਮ ਨਾਲ। ਲੀੜਾ = ਲੇੜ੍ਹ ਲਿਆ, ਰੱਜ ਗਿਆ।੧।ਮਨ = ਹੇ ਮਨ! ਗੂੜਾ = ਸੋਹਣਾ। ਮਨਿ = ਮਨ ਵਿਚ। ਸਤਿਗੁਰਿ = ਗੁਰੂ ਨੇ। ਲਾਇ ਝਪੀੜਾ = ਜੱਫੀ ਪਾ ਕੇ।ਰਹਾਉ।ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਬੰਧ ਭਏ = ਬੱਝੇ ਪਏ। ਬਿਖੁ = (ਆਤਮਕ ਜੀਵਨ ਨੂੰ ਮੁਕਾਣ ਵਾਲੀ ਮਾਇਆ) ਜ਼ਹਿਰ। ਸੰਚਹਿ = ਇਕੱਠੀ ਕਰਦੇ ਹਨ। ਜਕੀੜਾ = ਹਠ, ਜ਼ੋਰ। ਕੈ ਅਰਥਿ = ਦੀ ਖ਼ਾਤਰ। ਸਿਰਿ = ਸਿਰ ਉਤੇ। ਜਮਕਾਲ ਪੀੜਾ = ਜਮਕਾਲ ਦਾ ਦੁੱਖ, ਮੌਤ ਦਾ ਦੁੱਖ।੨।
ਹੇ ਭਾਈ! ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ।੧। ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ। ਹੇ ਭਾਈ! ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ।ਰਹਾਉ। ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹ) ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ।੨।
हे भाई! जिस मनुख ने बड़ी किस्मत के साथ गुरु की संगत प्रापत कर ली , उस का भटकता मन टिक गया। उस के अन्दर एक-रस के साथ ( मानो ) सदा बाजे बजते रहते है। आत्मक जीवन देन वाले नाम-जल की धर प्रेम के साथ ( पी पी के ) वेह रज जाते है।੧। हे मेरे मन। सुन्दर परमंत्मा का नाम (सदा) जपा कर। हे भाई ! गुरु ने मेरे मन में , मेरे दिल में, परमात्मा का प्यार पैदा कर दिया है , अब परमात्मा मुझे गले लग कर मिल गया है ।रहाउ । हे भाई ! परमात्मा से टूटे हुए मनुख माया के मोह में बधे रहते है। वह जोर लगा कर ( आत्मक मोत लाने वाली माया) जहर ही एकठी करते रहते है। वह मनुख उस माया को परमात्मा के रस्ते पर खर्च नहीं सकते, (इस लिए वह) आत्मक मोत का दुःख अपने सर के उपर सहारते है ।੨।
https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!