Sandhya wele da mukhwalk shri Harmandar sahib amritsar sahib ji, Ang-700 , 07-11-18
ਜੈਤਸਰੀ ਮਹਲਾ ੫ ॥ ਲੋੜੀਦੜਾ ਸਾਜਨੁ ਮੇਰਾ ॥ ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥ ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥ ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥
ਪਦਅਰਥ: ਲੋੜੀਦੜਾ = ਜਿਸ ਨੂੰ ਹਰੇਕ ਜੀਵ ਲੋੜਦਾ ਹੈ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗਿਆਨ = ਇੰਦ੍ਰੇ ਦੀ ਰਾਹੀਂ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਨੀਕੇ = ਸੋਹਣੇ। ਘਟਿ ਘਟਿ = ਹਰੇਕ ਸਰੀਰ ਵਿਚ। ਤਿਸਹਿ = ਉਸ ਦਾ ਹੀ {ਲਫ਼ਜ਼ ‘ਜਿਸੁ’ ਦਾ ੁ ਕ੍ਰਿਆ ਵਿਸ਼ੇਸਣ ‘ਹੀ’ ਦੇ ਕਾਰਨ ਉੱਡ ਗਿਆ ਹੈ}। ਬਸੇਰਾ = ਨਿਵਾਸ।੧।ਰਹਾਉ। ਸੂਖਿ = ਸੁਖ ਵਿਚ। ਅਰਾਧਨੁ = ਸਿਮਰਨ। ਦੂਖਿ = ਦੁਖ ਵਿਚ। ਕਾਹੂ ਬੇਰਾ = ਕਿਸੇ ਭੀ ਵੇਲੇ। ਜਪਤ = ਜਪਦਿਆਂ। ਕੋਟਿ = ਕ੍ਰੋੜਾਂ। ਸੂਰ = ਸੂਰਜ। ਉਜਾਰਾ = ਚਾਨਣ। ਭਰਮੁ = ਭਟਕਣਾ।੧। ਥਾਨਿ = ਥਾਂ ਵਿਚ। ਥਨੰਤਰਿ = ਥਾਨ ਅੰਤਰਿ, ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਜਾਈ = ਜਾਈਂ, ਥਾਵਾਂ ਵਿਚ। ਸੰਗਿ = ਸੰਗਤਿ ਵਿਚ। ਬਹੁਰਿ = ਫਿਰ, ਮੁੜ। ਫੇਰਾ = ਜਨਮ ਮਰਨ ਦਾ ਗੇੜ।੨।
ਅਰਥ: ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ। ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ।੧।ਰਹਾਉ। ਹੇ ਭਾਈ! ਸੁਖ ਵਿਚ (ਭੀ ਉਸ ਪਰਮਾਤਮਾ ਦਾ) ਸਿਮਰਨ ਕਰਨਾ ਚਾਹੀਦਾ ਹੈ, ਦੁਖ ਵਿਚ (ਉਸ ਦਾ ਹੀ) ਸਿਮਰਨ ਕਰਨਾ ਚਾਹੀਦਾ ਹੈ, ਉਹ ਪਰਮਾਤਮਾ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ। ਉਸ ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦੇ ਮਨ ਵਿਚ, ਮਾਨੋ) ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ (ਮਨ ਵਿਚੋਂ) ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ) ਹਨੇਰਾ ਦੂਰ ਹੋ ਜਾਂਦਾ ਹੈ।੧। ਹੇ ਨਾਨਕ! ਆਖ-ਹੇ ਪ੍ਰਭੂ!) ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ (ਤੂੰ ਵੱਸ ਰਿਹਾ ਹੈਂ) ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ। ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।੨।੩।੪।
जैतसरी महला ५ ॥ लोड़ीदड़ा साजनु मेरा ॥ घरि घरि मंगल गावहु नीके घटि घटि तिसहि बसेरा ॥१॥ रहाउ ॥ सूखि अराधनु दूखि अराधनु बिसरै न काहू बेरा ॥ नामु जपत कोटि सूर उजारा बिनसै भरमु अंधेरा ॥१॥ थानि थनंतरि सभनी जाई जो दीसै सो तेरा ॥ संतसंगि पावै जो नानक तिसु बहुरि न होई है फेरा ॥२॥३॥४॥ {पन्ना 700}
पद्अर्थ: लोड़ीदड़ा = जिसको हरेक जीव चाहता है। घरि घरि = हरेक घर में, हरेक ज्ञान इन्द्रियों के द्वारा। मंगल = सिफत सालाह के गीत। नीके = सोहणे। घटि घटि = हरेक शरीर में। तिसहि = उस का ही (‘जिसु’ की ‘ु’ मात्रा ‘ही’ क्रिया विशेषण के कारण हट गई है)। बसेरा = निवास।1। रहाउ। सूखि = सुख में। अराधनु = सिमरन। दूखि = दुख में। काहू बेरा = किसी भी समय। जपत = जपते हुए। कोटि = करोड़ों। सूर = सूरज। उजारा = प्रकाश। भरमु = भटकना।1। थानि = जगह में। थनंतरि = थान अंतरि, जगह में। थानि थनंतरि = हरेक जगह में। जाई = जावो (जगहों में)। संगि = संगति में। बहुरि = फिर, दोबारा। फेरा = जनम मरन का चक्कर।2।
अर्थ: हे भाई! मेरा सज्जन प्रभू ऐसा है जिसको हरेक जीव मिलना चाहता है। हे भाई! हरेक ज्ञान इन्द्रियों के द्वारा उसकी सिफत सालाह के सोहाने गीत गाया करो। हरेक शरीर में उस का ही निवास है।1। रहाउ। हे भाई! सुख में (भी उस परमात्मा का) सिमरन करना चाहिए, दुख में (उसका ही) सिमरन करना चाहिए, वह परमात्मा किसी भी समय हमें ना भूले। उस परमात्मा का नामजपते हुए (मनुष्य के मन में, मानो) करोड़ों सूरजों जितनी रौशनी हो जाती है (मन में से) माया वाली भटकना समाप्त हो जाती है, (आत्मिक जीवन की ओर से बेसमझी का) अंधकार दूर हो जाता है।1। हे नानक! (कह– हे प्रभू!) हरेक जगह में, सब जगहों में (तू बस रहा है) जो कुछ दिखाई दे रहा है, वह सब कुछ तेरा ही स्वरूप है। साध-संगति में रह के जो मनुष्य तुझे ढूँढ लेता है उसको दोबारा जनम-मरण का चक्कर नहीं पड़ता।2।3।4।
ਗੁਰੂ ਰੂਪ ਸੰਗਤ ਜੀਓ !! Hukamnama Sahib #Android App ਡਾੳੂਨਲੋਡ ਕਰਨ ਲੲੀ ਹੇਠਾਂ ਦਿੱਤੇ ਲਿੰਕ ੳੁਪਰ ਕਲਿੱਕ ਕਰੋ ਜੀ!
https://bitly.com/dailyhukamnama
https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ